ਨਵੀਂ ਦਿੱਲੀ : ਭਾਰਤ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸਿੱਖਸ ਫ਼ਾਰ ਜਸਟਿਸ ਗਰੁੱਪ ਕਰਤਾਰਪੁਰ ਲਾਂਘੇ ਨੂੰ ਆਪਣੀਆਂ ਕੱਟੜ ਗਤੀਵਿਧੀਆਂ ਲਈ ਵਰਤਣਾ ਚਾਹੁੰਦਾ ਹੈ।
ਗ੍ਰਹਿ ਮੰਤਰਾਲੇ ਮੁਤਾਬਕ ਫ਼ਿਲਹਾਲ ਇਸ ਗੱਲ ਦਾ ਕੋਈ ਵੀ ਠੋਸ ਸਬੂਤ ਨਹੀਂ ਹੈ ਕਿ ਪਾਕਿਸਤਾਨ ਨੇ ਇਸ ਜਥੇਬੰਦੀ ਨੂੰ ਰੋਕ ਦਿੱਤਾ ਹੈ ਜਾਂ ਇਸ ਉੱਤੇ ਪਾਬੰਦੀ ਲਾ ਦਿੱਤੀ ਹੈ। 14 ਜੁਲਾਈ ਹੋਣ ਜਾ ਰਹੀ ਮੀਟਿੰਗ ਵਿੱਚ ਭਾਰਤ ਕਰਤਾਰਪੁਰ ਲਾਂਘੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਸਬੰਧੀ ਗੱਲਬਾਤ ਕਰੇਗਾ।
-
MHA Sources: Sikhs for Justice wanted to use Kartarpur Corridor for propagating their secessionist ideology. There's no concrete evidence that Pak has curbed or banned the group. India likely to raise the issue regarding security&safety of pilgrims during Kartarpur talks on 14th. pic.twitter.com/eZWwLoRDgc
— ANI (@ANI) July 10, 2019 " class="align-text-top noRightClick twitterSection" data="
">MHA Sources: Sikhs for Justice wanted to use Kartarpur Corridor for propagating their secessionist ideology. There's no concrete evidence that Pak has curbed or banned the group. India likely to raise the issue regarding security&safety of pilgrims during Kartarpur talks on 14th. pic.twitter.com/eZWwLoRDgc
— ANI (@ANI) July 10, 2019MHA Sources: Sikhs for Justice wanted to use Kartarpur Corridor for propagating their secessionist ideology. There's no concrete evidence that Pak has curbed or banned the group. India likely to raise the issue regarding security&safety of pilgrims during Kartarpur talks on 14th. pic.twitter.com/eZWwLoRDgc
— ANI (@ANI) July 10, 2019
ਤੁਹਾਨੂੰ ਦੱਸ ਦਈਏ ਕਿ ਇਸ ਸਾਲ ਆਉਣ ਵਾਲੇ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਲਾਂਘੇ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਾਂਘੇ ਰਾਹੀਂ ਭਾਰਤ ਦੇ ਸਿੱਖ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਾ ਕੇ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣਗੇ।
ਇਹ ਵੀ ਪੜ੍ਹੋ : 'ਖ਼ਾਲਿਸਤਾਨੀ ਪਰਮਜੀਤ ਪੰਮਾ ਭਾਰਤ-ਇੰਗਲੈਂਡ ਮੈਚ ਦੌਰਾਨ ਮੌਜੂਦ'
ਪਰ ਭਾਰਤੀ ਏਜੰਸੀਆਂ ਦੀ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਕੁੱਝ ਕੱਟੜ ਖ਼ਾਲਿਸਤਾਨੀ ਇਸ ਲਾਂਘੇ ਨੂੰ ਅੱਤਵਾਦੀ ਗਤੀਵਿਧੀਆਂ ਲਈ ਵਰਤਣਗੇ। ਤੁਹਾਨੂੰ ਦੱਸ ਦਈਏ ਕਿ ਭਾਰਤੀ ਸਰਕਾਰ ਨੇ ਸਿੱਖਸ ਫ਼ਾਰ ਜਸਟਿਸ ਨੂੰ 5 ਸਾਲਾਂ ਲਈ ਬੈਨ ਕਰ ਦਿੱਤਾ ਹੈ।