ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਭਾਜਪਾ 'ਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਭੋਪਾਲ ਪਹੁੰਚੇ। ਏਅਰਪੋਰਟ ਤੋਂ ਭਾਜਪਾ ਮੁੱਖ ਦਫ਼ਤਰ ਤੱਕ ਸਿੰਧੀਆ ਨੇ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ। ਭਾਜਪਾ ਮੁੱਖ ਦਫ਼ਤਰ ਪਹੁੰਚਣ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਵਰਕਰਾਂ ਅਤੇ ਸਮਰਥਕਾਂ ਨੇ ਜੋਸ਼ੋ-ਖਰੋਸ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿੰਧੀਆ ਨੇ ਕਿਹਾ, "ਇਹ ਮੇਰੇ ਲਈ ਭਾਵੁਕ ਦਿਨ ਹੈ। ਮੈਂ ਖੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ ਕਿ ਭਾਜਪਾ ਨੇ ਮੇਰੇ ਲਈ ਦਰਵਾਜ਼ੇ ਖੋਲ੍ਹੇ। ਮੈਨੂੰ ਪੀਐਮ ਮੋਦੀ, ਜੇਪੀ ਨੱਢਾ ਅਤੇ ਅਮਿਤ ਸ਼ਾਹ ਦਾ ਆਸ਼ੀਰਵਾਦ ਵੀ ਮਿਲਿਆ।"
-
आज भोपाल आगमन पर भाजपा कार्यकर्ताओं द्वारा किये गए ऐतिहासिक स्वागत से अभिभूत हूँ। आपकी इस गर्मजोशी के लिए हृदय से धन्यवाद। pic.twitter.com/kveyZlIGAj
— Jyotiraditya M. Scindia (@JM_Scindia) March 12, 2020 " class="align-text-top noRightClick twitterSection" data="
">आज भोपाल आगमन पर भाजपा कार्यकर्ताओं द्वारा किये गए ऐतिहासिक स्वागत से अभिभूत हूँ। आपकी इस गर्मजोशी के लिए हृदय से धन्यवाद। pic.twitter.com/kveyZlIGAj
— Jyotiraditya M. Scindia (@JM_Scindia) March 12, 2020आज भोपाल आगमन पर भाजपा कार्यकर्ताओं द्वारा किये गए ऐतिहासिक स्वागत से अभिभूत हूँ। आपकी इस गर्मजोशी के लिए हृदय से धन्यवाद। pic.twitter.com/kveyZlIGAj
— Jyotiraditya M. Scindia (@JM_Scindia) March 12, 2020
ਤੈਅ ਪ੍ਰੋਗਰਾਮ ਮੁਤਾਬਕ ਸਿੰਧੀਆ ਭਲਕੇ 12 ਵਜੇ ਮੁੜ ਭਾਜਪਾ ਦਫ਼ਤਰ ਜਾਣਗੇ। ਜਿੱਥੋਂ ਉਹ ਰਾਜ ਸਭਾ ਚੋਣ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਜਾਣਗੇ।
ਭਾਜਪਾ 'ਚ ਸ਼ਾਮਲ ਹੁੰਦਿਆਂ ਮਿਲੀ ਉਮੀਦਵਾਰੀ
ਸਿੰਧੀ 18 ਵਰ੍ਹੇ ਕਾਂਗਰਸ 'ਚ ਰਹਿਣ ਮਗਰੋਂ ਬੀਤੇ ਦਿਨੀਂ ਭਾਜਪਾ ਵਿੱਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਵਜੋਂ ਐਲਾਨਿਆ ਸੀ।
ਮੁਸ਼ਕਿਲ 'ਚ ਕਾਂਗਰਸ
ਸਿੰਧੀਆ ਦੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਮਰਥਕ 22 ਵਿਧਾਇਕਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਕਮਲ ਨਾਥ ਸਰਕਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।