ਨਵੀਂ ਦਿੱਲੀ: ਪੀ. ਚਿਦੰਬਰਮ ਦੀ ਅਗਾਉ ਜ਼ਮਾਨਤ ਪਟੀਸ਼ਨ ਖਾਰਜ ਕਰਨ ਵਾਲੇ ਜੱਜ ਸੁਨੀਲ ਗੌੜ ਨੂੰ ਮਨੀ ਲਾਂਡਰਿੰਗ ਵਿਰੋਧੀ ਅਪੀਲ ਟ੍ਰਿਬਿਯੁਨਲ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਜਸਟਿਸ ਗੌਡ ਨੇ ਪਿਛਲੀ 20 ਅਗਸਤ ਨੂੰ ਚਿਦੰਬਰਮ ਦੀ ਆਈਐਨਐਕਸ ਮੀਡੀਆ ਡੀਲ ਮਾਮਲੇ 'ਚ ਅਗਾਉ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਫੈਸਲੇ ਸਮੇਤ ਚਿਦੰਬਰਮ ਨੂੰ ਇਸ ਮਾਮਲੇ ਦੀ ਰਾਜਾ ਕਿਹਾ ਸੀ।
ਦੱਸਣਯੋਗ ਹੈ ਕਿ ਜਸਟਿਸ ਗੌੜ 23 ਅਗਸਤ ਨੂੰ ਸੇਵਾਮੁਕਤ ਹੋਏ ਸਨ ਅਤੇ ਉਹ 23 ਸਤੰਬਰ ਨੂੰ ਮਨੀ ਲਾਂਡਰਿੰਗ ਵਿਰੋਧੀ ਅਪੀਲ ਟ੍ਰਿਬਿਯੁਨਲ ਦੀ ਚੇਅਰਪਰਸਨ ਦਾ ਅਹੁਦਾ ਸੰਭਾਲਣਗੇ। ਫਿਲਹਾਲ ਹਾਈ ਕੋਰਟ ਦੇ ਜਸਟਿਸ ਮਨਮੋਹਨ ਸਿੰਘ ਮਨੀ ਲਾਂਡਰਿੰਗ ਵਿਰੋਧੀ ਅਪੀਲ ਟ੍ਰਿਬਿਯੁਨਲ ਦੇ ਚੇਅਰਪਰਸਨ ਹੈ ਜੋ 22 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ 20 ਅਗਸਤ ਨੂੰ ਜਸਟਿਸ ਗੌੜ ਨੇ ਅਗਸਤਾ ਵੈਸਟਲੈਂਡ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਤੀਜੇ ਰਤੂਲ ਪੁਰੀ ਦੀ ਅਗਾਉ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜਸਟਿਸ ਸੁਨੀਲ ਗੌੜ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਨੈਸ਼ਨਲ ਹੈਰਲਡ ਮਾਮਲੇ ਵਿੱਚ ਦਾਇਰ ਪਟੀਸ਼ਨਾਂ ’ਤੇ ਵੀ ਸੁਣਵਾਈ ਕੀਤੀ ਸੀ। ਜਸਟਿਸ ਗੌੜ ਨੂੰ ਅਪ੍ਰੈਲ 2008 ਵਿੱਚ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ 11 ਅਪ੍ਰੈਲ 2012 ਨੂੰ ਹਾਈ ਕੋਰਟ ਦਾ ਸਥਾਈ ਜੱਜ ਬਣਾਇਆ ਗਿਆ ਸੀ।