ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ 15 ਜੂਨ ਨੂੰ ਗਲਵਾਨ ਘਾਟੀ ਉੱਤੇ ਹੋਈ ਹਿੰਸਕ ਝੜਪ ਤੋਂ ਬਾਅਦ ਰਾਜਨੀਤੀ ਵਿੱਚ ਵੀ ਹਲਚਲ ਪੈਦਾ ਹੋ ਗਈ ਹੈ। ਕਾਂਗਰਸ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਰੁੱਧ ਨਿਸ਼ਾਨੇ ਵਿੰਨ੍ਹ ਰਹੀ ਹੈ। ਹੁਣ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਨੂੰ ਘੇਰਿਆ ਹੈ ਅਤੇ ਚੀਨੀ ਪਾਰਟੀ ਨਾਲ ਸਬੰਧ ਸਾਹਮਣੇ ਰੱਖਿਆ ਹੈ।
ਜੇਪੀ ਨੱਡਾ ਨੂੰ ਮੰਗਲਵਾਰ ਨੂੰ ਟਵੀਟ ਕਰਦਿਆਂ ਲਿਖਿਆ, "ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਚੀਨੀ ਕਮਿਊਨਿਸਟ ਪਾਰਟੀ ਨਾਲ ਆਪਸੀ ਸਮਝੌਤਾ ਪੱਤਰ (MoU) ਉੱਤੇ ਦਸਤਖ਼ਤ ਕੀਤੇ, ਫਿਰ ਕਾਂਗਰਸ ਨੇ ਚੀਨ ਸਾਹਮਣੇ ਜ਼ਮੀਨ ਸਰੈਂਡਰ ਕਰ ਦਿੱਤੀ ਅਤੇ ਹੁਣ ਡੋਕਲਾਮ ਹੋਇਆ ਤਾਂ ਗਾਂਧੀ ਚੀਨੀ ਦੂਤਾਵਾਸ ਵਿੱਚ ਮੁਲਾਕਾਤ ਲਈ ਗਏ। ਹੁਣ ਜਦੋਂ ਤਣਾਅ ਹੈ ਤਾਂ ਰਾਹੁਲ ਗਾਂਧੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।"
-
First, Congress signs MoU with Chinese Communist Party.
— Jagat Prakash Nadda (@JPNadda) June 23, 2020 " class="align-text-top noRightClick twitterSection" data="
Then, Congress surrenders land to China.
During Doklam issue, Rahul Gandhi secretly goes to Chinese embassy.
During crucial situations, Rahul Gandhi tries to divide the nation & demoralise armed forces.
Effects of MoU? pic.twitter.com/Z3WJhpt4Ol
">First, Congress signs MoU with Chinese Communist Party.
— Jagat Prakash Nadda (@JPNadda) June 23, 2020
Then, Congress surrenders land to China.
During Doklam issue, Rahul Gandhi secretly goes to Chinese embassy.
During crucial situations, Rahul Gandhi tries to divide the nation & demoralise armed forces.
Effects of MoU? pic.twitter.com/Z3WJhpt4OlFirst, Congress signs MoU with Chinese Communist Party.
— Jagat Prakash Nadda (@JPNadda) June 23, 2020
Then, Congress surrenders land to China.
During Doklam issue, Rahul Gandhi secretly goes to Chinese embassy.
During crucial situations, Rahul Gandhi tries to divide the nation & demoralise armed forces.
Effects of MoU? pic.twitter.com/Z3WJhpt4Ol
ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਫ਼ੌਜ ਦਾ ਮਨੋਬਲ ਡਿਗਾ ਰਹੇ ਹਨ, ਕੀ ਇਹ ਆਪਸੀ ਸਮਝੌਤਾ ਪੱਤਰ ਦਾ ਅਸਰ ਹੈ ?
ਦੱਸ ਦਈਏ ਕਿ 2008 ਵਿੱਚ ਬੀਜਿੰਗ ਓਲੰਪਿਕ ਦੌਰਾਨ ਜਦੋਂ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਆਗੂ ਰਾਹੁਲ ਗਾਂਧੀ ਚੀਨ ਗਏ ਸੀ ਤਾਂ ਕਾਂਗਰਸ ਅਤੇ ਕਮਿਊਨਿਸਟ ਪਾਰਟੀ ਆਫ ਚਾਈਨਾ ਵਿਚਾਲੇ ਸਮਝੌਤਾ ਹੋਇਆ ਸੀ। ਇਹ ਸਮਝੌਤਾ ਸ਼ੀ ਜਿਨਪਿੰਗ ਦੀ ਮੌਜੂਦਗੀ ਵਿੱਚ ਹੋਇਆ ਸੀ।
ਭਾਜਪਾ ਇਸੇ ਗੱਲ ਨੂੰ ਆਧਾਰ ਬਣਾ ਕੇ ਕਾਂਗਰਸ ਨੂੰ ਘੇਰ ਰਹੀ ਹੈ। ਬੀਤੇ ਦਿਨ ਹੀ ਜੇਪੀ ਨੱਡਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਦੋਸ਼ ਲਗਾਇਆ ਸੀ ਕਿ ਯੂਪੀਏ ਦੇ ਕਾਰਜਕਾਲ ਦੌਰਾਨ ਚੀਨ ਨੇ ਕਈ ਵਾਰ ਭਾਰਤੀ ਸਰਹੱਦ ਵਿੱਚ ਘੁਸਪੈਠ ਕੀਤੀ ਪਰ ਉਦੋਂ ਦੀ ਸਰਕਾਰ ਨੇ ਕੁੱਝ ਨਹੀਂ ਕੀਤਾ ਸੀ।