ਨਵੀਂ ਦਿੱਲੀ / ਗਾਜ਼ੀਆਬਾਦ: ਬਦਮਾਸ਼ਾਂ ਦੇ ਹਮਲੇ ਵਿੱਚ ਜ਼ਖਮੀ ਪੱਤਰਕਾਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਐਸਐਸਪੀ ਨੇ ਸਥਾਨਕ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਤੱਕ 9 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਪੁਲਿਸ ਦੀਆਂ 6 ਟੀਮਾਂ ਕੰਮ ਕਰ ਰਹੀਆਂ ਹਨ। ਮੁੱਖ ਦੋਸ਼ੀ ਦਾ ਨਾਂਅ ਰਵੀ ਹੈ।
ਮ੍ਰਿਤਕ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਚੌਕੀ ਇੰਚਾਰਜ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਪੱਤਰਕਾਰ ਦਾ ਕਤਲ ਕਰ ਦਿੱਤਾ ਜਾਵੇਗਾ। ਇਸਦੇ ਬਾਵਜੂਦ ਪੁਲਿਸ ਨੇ ਕੁਝ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਨਾ ਸਿਰਫ ਚੌਕੀ ਇੰਚਾਰਜ ਬਲਕਿ ਹੋਰ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲਿਸ ਦੀ ਮਿਲੀਭੁਗਤ ਤੋਂ ਬਿਨਾਂ ਇਸ ਤਰ੍ਹਾਂ ਦਾ ਕਤਲ ਸੰਭਵ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਰਵੀ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੱਤਰਕਾਰ ਆਪਣੀ ਭੈਣ ਦੇ ਘਰੋਂ ਬਾਈਕ 'ਤੇ ਨਿਕਲਿਆ ਅਤੇ ਯੋਜਨਾ ਦੇ ਤਹਿਤ ਸਾਰੇ ਬਦਮਾਸ਼ ਪਹਿਲਾਂ ਹੀ ਸੜਕ ਕਿਨਾਰੇ ਬੈਠੇ ਸੀ ਜਿਨ੍ਹਾਂ ਨੇ ਚਾਰੇ ਪਾਸਿਓਂ ਪੱਤਰਕਾਰ ਨੂੰ ਘੇਰ ਲਿਆ।
ਸੀਸੀਟੀਵੀ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਪੱਤਰਕਾਰ ਦੀਆਂ ਧੀਆਂ ਮਦਦ ਲਈ ਰੌਲਾ ਪਾਉਂਦੀਆਂ ਰਹੀਆਂ ਪਰ ਪੁਲਿਸ ਕਿਧਰੇ ਵੀ ਦਿਖਾਈ ਨਹੀਂ ਦਿੱਤੀ ਅਤੇ ਬਦਮਾਸ਼ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ।
ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦਾ ਨਾਂਅ ਤੇ ਪਤਾ ਜਾਰੀ ਕੀਤਾ ਹੈ
- ਰਵੀ, ਪੁੱਤਰ ਮਤਾਦੀਨ, ਨਿਵਾਸੀ-ਮਾਤਾ ਕਲੋਨੀ ਵਿਜੇ ਨਗਰ
- ਛੋਟੂ, ਪੁੱਤਰ ਕਮਲੁਦੀਨ, ਨਿਵਾਸੀ- 512 ਚਰਨ ਸਿੰਘ ਕਲੋਨੀ
- ਮੋਹਿਤ, ਪੁੱਤਰ ਅਮਿਤ ਕੁਮਾਰ, ਨਿਵਾਸੀ - ਭਵ ਦੇਵਵਰਾਤ ਕਲੋਨੀ, ਵਿਜੇਨਗਰ
- ਦਲਵੀਰ, ਪੁਤਰ ਵੀਰ ਸਿੰਘ, ਨਿਵਾਸੀ-ਐਚ ਬਲਾਕ ਸੈਕਟਰ 9, ਵਿਜੇਨਗਰ
- ਅਕਾਸ਼ ਉਰਫ ਲੁੱਲੀ, ਪੁੱਤਰ ਸ਼ੰਕਰ ਨਾਥ, ਵਸਨੀਕ- ਚਰਨ ਸਿੰਘ ਕਲੋਨੀ, ਵਿਜੇਨਗਰ
- ਯੋਗੇਂਦਰ, ਪੁੱਤਰ ਪ੍ਰੀਤਮ ਸਿੰਘ, ਨਿਵਾਸੀ- 363 ਸੈਕਟਰ 11, ਵਿਜੇਨਗਰ
- ਅਭਿਸ਼ੇਕ ਹਕਲਾ, ਪੁੱਤਰ ਸ਼ਿਵਾਕਾਂਤ ਸਰੋਜ, ਨਿਵਾਸੀ- ਲਾਲ ਕੁਆਰਟਰ ਥਾਣਾ ਸਾਹਬਾਬਾਦ
- ਅਭਿਸ਼ੇਕ ਮੋਟਾ, ਪੁੱਤਰ ਮੰਗਲ ਸਿੰਘ, ਮਾਤਾ ਕਾਲੋਨੀ, ਸੈਕਟਰ 12, ਵਿਜੇਨਗਰ
- ਸ਼ਾਕਿਰ, ਪੁੱਤਰ ਸਾਬੀ ਚਰਨ ਸਿੰਘ, ਕਲੋਨੀ ਵਿਜੇਨਗਰ
ਇਸ ਤੋਂ ਇਲਾਵਾ ਪੁਲਿਸ ਮਾਤਾ ਕਲੋਨੀ ਵਿਜੇ ਨਗਰ ਦੇ ਅਕਾਸ਼ ਬਿਹਾਰੀ ਪੁੱਤਰ ਅਸ਼ੋਕ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।