ਮੁੰਬਈ: ਬਾਲੀਵੁੱਡ ਅਦਾਕਾਰ ਦਲੀਪ ਤਾਹਿਲ ਨੇ ਜੇਐੱਨਯੂ 'ਚ ਚੱਲ ਰਹੀ ਮੁਸ਼ਕਲ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਜੇਐੱਨਯੂ 'ਚ ਜੋ ਚੱਲ ਰਿਹਾ ਹੈ, ਇਸ ਦਾ ਸਬੰਧ ਨਾਗਰਿਕਤਾ ਸੋਧ ਕਾਨੂੰਨ ਦੇ ਨਾਲ ਹੈ। ਯੂਨੀਵਰਸਿਟੀ 'ਚ ਹੋ ਰਿਹਾ ਵਿਰੋਧ ਪਹਿਲਾਂ ਤੋਂ ਹੀ ਸ੍ਰਕੀਪਟਿਡ ਅਤੇ ਤੈਅ ਸੀ।
ਇਹ ਵੀ ਪੜ੍ਹੋ: ਫ਼ਿਲਮ 'ਪੰਗਾ' ਦੀ ਟੀਮ ਨੇ ਲਾਈਆਂ ਪੁਣੇ 'ਚ ਰੌਣਕਾਂ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਮੰਗਲਵਾਰ ਨੂੰ ਦਿੱਲੀ ਸਥਿੱਤ ਜੇਐੱਨਯੂ ਯੂਨੀਵਰਸਿਟੀ ਪਹੁੰਚੀ ਸੀ। ਦੀਪਿਕਾ ਜੇਐੱਨਯੂ ਹਿੰਸਾ ਦੇ ਵਿਰੁੱਧ ਵਿਦਿਆਰਥੀਆਂ ਨੂੰ ਸਪੋਰਟ ਕਰਦੇ ਹੋਏ ਧਰਨੇ ਦਾ ਹਿੱਸਾ ਵੀ ਬਣੀ। ਦੀਪਿਕਾ ਪਾਦੁਕੋਣ ਦੇ ਇਸ ਕਦਮ ਕਾਰਨ ਸੋਸ਼ਲ ਮੀਡੀਆ 'ਤੇ ਜਿੱਥੇ ਕੁਝ ਲੋਕਾਂ ਨੇ ਉਨ੍ਹਾਂ ਦੀ ਤਾਰਿਫ਼ ਕੀਤੀ ਉੱਥੇ ਹੀ ਕਈਆਂ ਨੇ ਉਸ ਦੀ ਆਲੋਚਨਾ ਵੀ ਕੀਤੀ।
ਇਸ ਵਿਚਕਾਰ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਦਲੀਪ ਤਾਹਿਲ ਨੇ ਕਿਹਾ ਕਿ ਜੇਐੱਨਯੂ ਦਾ ਪ੍ਰਦਰਸ਼ਨ ਪਹਿਲਾਂ ਤੋਂ ਹੀ ਤੈਅ ਸੀ। ਜ਼ਿਕਰਯੋਗ ਹੈ ਕਿ ਐਤਵਾਰ ਰਾਤ ਜੇਐੱਨਯੂ 'ਚ ਕੁਝ ਵਿਅਕਤੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਹਮਲਾ ਕਰ ਦਿੱਤਾ ਸੀ। ਇਸ ਹਿੰਸਾ 'ਚ 34 ਲੋਕ ਜ਼ਖ਼ਮੀ ਹੋ ਗਏ ਸਨ।