ਹੈਦਰਾਬਾਦ: ਜੌਨਸ ਹਾਪਕਿਨਜ਼ ਖੋਜਕਰਤਾਵਾਂ ਨੇ ਮਸ਼ੀਨ ਲਰਨਿੰਗ ਨਾਲ ਕੋਰੋਨਾ ਮਰੀਜ਼ਾ ਦੇ ਦਿਲ ਦੇ ਰੋਗਾਂ ਨੂੰ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਟੀਮ ਨੂੰ ਹਾਲ ਹੀ ਵਿੱਚ ਰਾਸ਼ਟਰੀ ਵਿਗਿਆਨ ਫਾਊਂਡੇਸ਼ਨ ਤੋਂ 195,000 ਅਮਰੀਕੀ ਡਾਲਰ ਰੈਪਿਡ ਰਿਸਪਾਂਸ ਰਿਸਰਚ ਗ੍ਰਾਂਟ ਮਿਲੀ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਦਿਲ ਦੀ ਪ੍ਰਣਾਲੀ 'ਤੇ ਕੋਵਿਡ-19 ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ। ਇਸੇ ਕਰਕੇ ਦਿਲ ਦੀ ਸੱਮਸਿਆਵਾਂ ਵਾਲੇ ਕੋਰੋਨਾ ਮਰੀਜ਼ਾਂ ਦੀ ਪਹਿਚਾਣ ਕਰਨਾ ਬਹੁਤ ਜ਼ਰੂਰੀ ਹੈ।
ਜੋਨਸ ਹਾਪਕਿਨਜ਼ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਐਂਡ ਮੈਡੀਸਨ ਦੇ ਡਿਪਾਰਟਮੈਂਟ ਆਫ਼ ਬਾਈਓਮੈਡੀਕਲ ਇੰਜੀਨੀਅਰਿੰਗ ਦੇ ਪ੍ਰੋਫ਼ੈਸਰ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਡਾਕਟਰਾਂ ਨੂੰ ਦਿਲ ਦੀ ਬਿਮਾਰੀ ਨਾਲ ਜੁੜੀ ਸ਼ੁਰੂਆਤੀ ਚੇਤਾਵਨੀ ਨੂੰ ਦੱਸੇਗਾ, ਜੋ ਕਿ ਸਭ ਤੋਂ ਵੱਡੀ ਜ਼ਰੂਰਤ ਹੈ।
ਜੋਨਜ ਹਾਪਕਿਨਜ਼ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਡਿਵੀਜ਼ਨ ਆਫ਼ ਕਾਰਡੀਓਲੌਜੀ ਦੇ ਸਹਿਯੋਗੀ ਪ੍ਰੋਫ਼ੈਸਰ ਨੇ ਕਿਹਾ ਕਿ ਡਾਕਟਰ ਹਾਲੇ ਵੀ ਕੋਰੋਨਾ ਦੇ ਮਰੀਜ਼ਾਂ ਵਿੱਚ ਦਿਲ ਦੀ ਬਿਮਾਰੀ ਦਾ ਪਤਾ ਲਗਾਉਣ ਵਿੱਚ ਅਸਮਰੱਥ ਹਨ, ਜੋ ਅੱਗੇ ਜਾ ਕੇ ਖਤਰਨਾਕ ਸਿੱਧ ਹੋ ਸਕਦੀ ਹੈ।
ਇਸ ਦੇ ਨਾਲ ਹੀ Try Nova ਦਾ ਕਹਿਣਾ ਹੈ ਕਿ ਦਿਲ ਦੀ ਬਿਮਾਰੀ ਨਾਲ ਜੁੜੇ ਖ਼ਤਰੇ ਦਾ ਪਹਿਲਾਂ ਪਤਾ ਲਗਾ ਕੇ ਡਾਕਟਰ ਸਭ ਤੋਂ ਬਿਹਤਰ ਇਲਾਜ਼ ਕਰ ਸਕਣਗੇ ਤੇ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ।