ਨਵੀਂ ਦਿੱਲੀ: ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਜਾਰੀ ਹੈ। ਇਨ੍ਹਾਂ ਚੋਣਾਂ 'ਚ 20 ਸੀਟਾਂ 'ਤੇ 260 ਉਮੀਦਵਾਰ ਚੋਣ ਲੜ ਰਹੇ ਹਨ। ਇਸ ਚੋਣ 'ਚ ਕਰੀਬ 48,25,038 ਵੋਟਰ ਹਨ। ਦੂਜੇ ਪੜਾਅ ਦੀਆਂ ਚੋਣਾਂ ਸ਼ਨੀਵਾਰ ਸਵੇਰੇ 7:00 ਤੋਂ ਸ਼ੁਰੂ ਹੋ ਗਈਆਂ ਹਨ।
ਦਸੱਣਯੋਗ ਹੈ ਕਿ ਰਾਜ ਵਿਧਾਨਸਭਾ ਦੀਆਂ 81 ਸੀਟਾਂ ਲਈ 5 ਪੜਾਅ 'ਚ ਹੋ ਰਹੇ ਚੋਣ ਦੇ ਦੂਜੇ ਪੜਾਵ 'ਚ ਮੁੱਖ ਮੰਤਰੀ ਰਘੂਵੀਰ ਦਾਸ ਜਮਸ਼ੇਦਪੂਰ ਪੂਰਵੀ ਸੀਟ ਤੋਂ ਲੜ ਰਹੇ ਹਨ।
ਇਹ ਵੀ ਪੜ੍ਹੋ: ਤੇਲੰਗਾਨਾ ਐਨਕਾਉਂਟਰ: ਦੋਸ਼ੀਆਂ ਦੀਆਂ ਲਾਸ਼ਾਂ ਨੂੰ 9 ਦਸੰਬਰ ਤੱਕ ਸੁਰੱਖਿਅਤ ਰੱਖਣ ਦੇ ਆਦੇਸ਼
ਇਸ ਮੌਕੇ ਚੋਣ ਅਧਿਕਾਰੀ ਵਿਨੈ ਕੁਮਾਰ ਚਾਬੇ ਨੇ ਕਿਹਾ ਕਿ ਚੋਣ ਦੌਰਾਨ ਸੀਟਾਂ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ ਅਤੇ ਫੌਜੀ ਬਲਾਂ ਅਤੇ ਹੋਰ ਸੁਰੱਖਿਆ ਬਲਾਂ ਦੇ 42,000 ਤੋਂ ਵੱਧ ਜਵਾਨ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਦੇ 260 ਉਮੀਦਵਾਰਾਂ ਵਿੱਚੋਂ 29 ਮਹਿਲਾ ਉਮੀਦਵਾਰ ਅਤੇ 73 ਆਜ਼ਾਦ ਉਮੀਦਵਾਰ ਹਨ।