ETV Bharat / bharat

BEO ਦੀ ਅਨੋਖੀ ਪਹਿਲ, ਖ਼ੁਦ ਦੀ ਤਨਖ਼ਾਹ ਨਾਲ ਬੱਚਿਆਂ ਨੂੰ ਖਿਲਾ ਰਹੇ ਸਤੁੰਲਤ ਭੋਜਨ - national news

ਛੱਤੀਸਗੜ੍ਹ ਵਿਕਾਸਖੰਡ ਦੇ ਬੀਈਓ ਨੇ ਇਨਸਾਨੀਅਤ ਦੀ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਉਹ ਮਹੀਨੇ ਵਿੱਚ ਇੱਕ ਵਾਰ ਆਪਣੀ ਇੱਕ ਦਿਨ ਦੀ ਤਨਖ਼ਾਹ ਦੇ ਕੇ ਸ਼ਹਿਰ ਦੇ ਕਿਸੇ ਵੀ ਸਰਕਾਰੀ ਸਕੂਲ ਦੇ ਬੱਚਿਆਂ ਲਈ ਸੰਤੁਲਤ ਭੋਜਨ ਮੁਹੱਈਆ ਕਰਵਾਉਂਦੇ ਹਨ।

ਫੋਟੋ
author img

By

Published : Aug 23, 2019, 2:46 PM IST

Updated : Aug 23, 2019, 2:59 PM IST

ਜਸ਼ਪੁਰ: ਸੂਬਾ ਸਰਕਾਰ ਨੇ ਇਸ ਸਾਲ ਅਕਤੂਬਰ ਮਹੀਨੇ ਤੋਂ ਕੁਪੋਸ਼ਣ ਦੀ ਸਮੱਸਿਆਂ ਤੋਂ ਨਿਜੱਠਣ ਲਈ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਸੰਤੁਲਤ ਭੋਜਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਸਰਕਾਰ ਵੱਲੋਂ ਪਹਿਲ ਦੀ ਉਡੀਕ ਨਾ ਕਰਦਿਆਂ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਲਈ ਸੰਤੁਲਤ ਭੋਜਨ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਇਹ ਸਮਾਜਕ ਕੰਮ ਬਗੀਚਾ ਜਨਪਦ ਦੇ ਬੀਈਓ ਮਨੀਰਾਮ ਯਾਦਵ ਨੇ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਹਰ ਮਹੀਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਤੋਂ ਕਿਸੇ ਵੀ ਸਕੂਲ ਦੇ ਬੱਚਿਆਂ ਨੂੰ ਸੰਤੁਲਤ ਭੋਜਨ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਬਗੀਚਾ ਵਿਕਾਸਖੰਡ ਦੇ ਪ੍ਰਾਇਮਰੀ ਅਤੇ ਮੀਡੀਅਮ ਸਕੂਲ ਸ਼ਾਲਾ ਚੰਦੂਪਾਠ 'ਚ ਖ਼ੁਦ ਬੱਚਿਆਂ ਨਾਲ ਬੈਠ ਕੇ ਭੋਜਨ ਕਰਕੇ ਕੀਤੀ। ਸੰਤੁਲਤ ਭੋਜਨ ਵਿੱਚ ਬੱਚਿਆਂ ਨੂੰ ਮਟਰ-ਪਨੀਰ, ਦੋ ਤਰ੍ਹਾਂ ਦੀ ਸਬਜ਼ੀ, ਪੂੜੀਆਂ , ਦਾਲ਼-ਚੌਲ਼, ਖ਼ੀਰ, ਸਲਾਦ ਅਦਿ ਦਿੱਤਾ ਗਿਆ।

ਬੱਚਿਆ ਨੇ ਸਾਂਝੀਆਂ ਕੀਤੀਆਂ ਸੱਮਸਿਆਵਾਂ

ਬੀਈਓ ਨੂੰ ਆਪਣੇ ਵਿੱਚ ਆਇਆਂ ਵੇਖ ਕੇ ਬੱਚੇ ਬੇਹਦ ਖੁਸ਼ ਸਨ। ਉਨ੍ਹਾਂ ਨੇ ਸੰਤੁਲਤ ਭੋਜਨ ਦਾ ਸਵਾਦ ਲਿਆ। ਬੱਚਿਆਂ ਨੇ ਬੀਈਓ ਨਾਲ ਪੜ੍ਹਾਈ ਨਾਲ ਸਬੰਧਤ ਅਤੇ ਹੋਰ ਸੱਮਸਿਆਵਾਂ ਨੂੰ ਸਾਂਝਾ ਕੀਤਾ।

ਫੁਲਵਾਰੀ ਕੇਂਦਰਾਂ ਦਾ ਬੰਦ ਹੋਣਾ ਵੱਡੀ ਸੱਮਸਿਆ

ਬੱਚਿਆਂ ਵਿੱਚ ਕੁਪੋਸ਼ਣ ਦੀ ਬਿਮਾਰੀ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ ਕਮੀ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਫੁਲਵਾਰੀ ਕੇਂਦਰ ਬੰਦ ਹੋ ਗਏ ਸਨ। ਫੁਲਵਾਰੀ ਕੇਂਦਰਾਂ ਦੇ ਬੰਦ ਹੋ ਜਾਣ ਕਾਰਨ ਸੂਬੇ ਵਿੱਚ ਕੁਪੋਸ਼ਣ ਦਾ ਗ੍ਰਾਫ਼ ਤੇਜ਼ੀ ਨਾਲ ਵੱਧ ਰਿਹਾ ਹੈ।

Intro:Body:

Jashpur BEO unique initiative for school children

Conclusion:
Last Updated : Aug 23, 2019, 2:59 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.