ਸ੍ਰੀਨਗਰ : ਜੰਮੂ-ਕਸ਼ਮੀਰ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਫੌਜ ਦੇ ਜਵਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਅਤੇ ਗੁਰੇਜ਼ 'ਚ ਆਏ ਬਰਫੀਲੇ ਤੂਫ਼ਾਨ 'ਚ ਫੌਜ ਦੇ ਤਿੰਨ ਜਵਾਨਾਂ ਦੇ ਲਾਪਤਾ ਹੋ ਜਾਣ ਦੀ ਖ਼ਬਰ ਹੈ।
ਫੌਜ ਵੱਲੋਂ ਲਾਪਤਾ ਹੋਏ ਤਿੰਨ ਜਵਾਨਾਂ ਨੂੰ ਬਚਾਉਣ ਲਈ ਸਰਚ ਆਪਰੇਸ਼ਨ ਜਾਰੀ ਹੈ। ਕਸ਼ਮੀਰ ਵਿੱਚ ਬਰਫੀਲੇ ਤੂਫ਼ਾਨ ਦੀ ਇਹ ਤੀਜੀ ਘਟਨਾ ਹੈ। ਕਸ਼ਮੀਰ 'ਚ ਬਰਫੀਲੇ ਤੂਫ਼ਾਨ ਦੇ ਚਪੇਟ 'ਚ ਜਵਾਨਾਂ ਦੇ ਆਉਣ ਦੀ ਇਹ ਤੀਜੀ ਘਟਨਾ ਹੈ।
ਹੋਰ ਪੜ੍ਹੋ: ਪਾਕਿਸਤਾਨ ਵਿਖੇ ਗੁੰਮ ਹੋਈ ਭਾਰਤੀ ਸਿੱਖ ਲੜਕੀ ਮਿਲੀ
ਇਸ ਤੋਂ ਪਹਿਲਾਂ ਦੁਨੀਆਂ ਦੇ ਸਭ ਤੋਂ ਉੱਚੇ ਜੰਗੀ ਇਲਾਕੇ ਸਿਆਚਿਨ ਵਿੱਚ 18 ਅਤੇ 30 ਨਵੰਬਰ ਨੂੰ ਆਏ ਤੂਫਾਨ ਦੀ ਚਪੇਟ 'ਚ ਆਉਣ ਕਾਰਨ 6 ਜਵਾਨ ਸ਼ਹੀਦ ਹੋ ਚੁੱਕੇ ਹਨ।
30 ਨਵੰਬਰ ਨੂੰ ਦੋ ਜਵਾਨ ਹੋਏ ਸ਼ਹੀਦ
ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆਉਣ ਕਾਰਨ 30 ਨਵੰਬਰ ਨੂੰ ਸਿਆਚਿਨ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਦੱਖਣੀ ਸਿਆਚਿਨ ਗਲੇਸ਼ੀਅਰ 'ਚ 18 ਹਜ਼ਾਰ ਫੁੱਟ ਦੀ ਉਚਾਈ 'ਤੇ, ਫੌਜ ਦੀ ਪੈਟਰੋਲਿੰਗ ਗਸ਼ਤ ਕਰ ਰਹੀ ਪਾਰਟੀ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆ ਗਈ।
ਏਆਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਗਸ਼ਤ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਬਚਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੈਲੀਕਾਪਟਰ ਰਾਹੀਂ ਜਵਾਨਾਂ ਨੂੰ ਸੁਰੱਖਿਤ ਸਥਾਨ 'ਤੇ ਲਿਜਾਇਆ ਗਿਆ, ਪਰ ਮੈਡੀਕਲ ਟੀਮ ਵੱਲੋਂ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜ਼ੂਦ ਦੋ ਜਵਾਨਾਂ ਨੂੰ ਨਹੀਂ ਬਚਾਇਆ ਜਾ ਸਕਿਆ।