ਸ੍ਰੀਨਗਰ : ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਮੁਠਭੇੜ ਵਿੱਚ ਭਾਰਤੀ ਫੌਜ ਦੇ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
-
Shopian: Exchange of fire underway between terrorists and security forces in Pandoshan village. More details awaited. #JammuAndKashmir (visuals deferred by unspecified time) pic.twitter.com/PN2LUptQCu
— ANI (@ANI) August 2, 2019 " class="align-text-top noRightClick twitterSection" data="
">Shopian: Exchange of fire underway between terrorists and security forces in Pandoshan village. More details awaited. #JammuAndKashmir (visuals deferred by unspecified time) pic.twitter.com/PN2LUptQCu
— ANI (@ANI) August 2, 2019Shopian: Exchange of fire underway between terrorists and security forces in Pandoshan village. More details awaited. #JammuAndKashmir (visuals deferred by unspecified time) pic.twitter.com/PN2LUptQCu
— ANI (@ANI) August 2, 2019
ਜਾਣਕਾਰੀ ਮੁਤਾਬਕ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਸ਼ੋਪੀਆ ਜ਼ਿਲ੍ਹੇ ਦੇ ਪੰਡੋਸ਼ਨ ਪਿੰਡ ਵਿੱਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਫੌਜ ਵੱਲੋਂ ਇਲਾਕੇ ਦੀ ਘੇਰਬੰਦੀ ਕਰਕੇ ਅੱਤਵਾਦੀਆਂ ਭਾਲ ਸ਼ੁਰੂ ਕਰ ਦਿੱਤੀ ਗਈ ਸੀ।
-
J&K: A vehicle of 55 Rashtriya Rifle (RR) was targeted by an Improvised Explosive Device (IED) in South Kashmir’s Shopian district earlier today. No injury or casualty reported in the incident, however the vehicle suffered minor damage pic.twitter.com/tKhHt8jeV5
— ANI (@ANI) August 2, 2019 " class="align-text-top noRightClick twitterSection" data="
">J&K: A vehicle of 55 Rashtriya Rifle (RR) was targeted by an Improvised Explosive Device (IED) in South Kashmir’s Shopian district earlier today. No injury or casualty reported in the incident, however the vehicle suffered minor damage pic.twitter.com/tKhHt8jeV5
— ANI (@ANI) August 2, 2019J&K: A vehicle of 55 Rashtriya Rifle (RR) was targeted by an Improvised Explosive Device (IED) in South Kashmir’s Shopian district earlier today. No injury or casualty reported in the incident, however the vehicle suffered minor damage pic.twitter.com/tKhHt8jeV5
— ANI (@ANI) August 2, 2019
ਭਾਲ ਦੇ ਦੌਰਾਨ ਅੱਤਵਾਦੀਆਂ ਨੇ ਜਵਾਨਾਂ ਉੱਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਗੋਲਾਬਾਰੀ ਕੀਤੀ। ਇਸ ਮੁਠਭੇੜ ਵਿੱਚ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਖ਼ਬਰ ਲਿੱਖੇ ਜਾਣ ਤੱਕ ਮੁਠਭੇੜ ਜਾਰੀ ਹੈ।
ਪੁਲਵਾਮਾ 'ਚ ਆਈਡੀ ਬਲਾਸਟ
ਪੁਲਵਾਮਾ ਵਿੱਖੇ ਅੱਤਵਾਦੀਆਂ ਵੱਲੋਂ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਆਈਡੀ ਬਲਾਸਟ ਕੀਤੇ ਜਾਣ ਦੀ ਖ਼ਬਰ ਹੈ। ਇਸ ਵਿੱਚ ਵਾਹਨ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਫਿਲਹਾਲ ਇਸ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਬਡਗਾਮ ਤੋਂ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ ਹਿਜਬੁਲ ਮੁਜ਼ਾਹਦੀਨ ਅੱਤਵਾਦੀ ਸੰਗਠਨ ਨਾਲ ਜੁੜੀਆ ਹੋਇਆ ਸੀ ਅਤੇ ਉਸ ਕੋਲੋਂ ਭਾਰੀ ਗਿਣਤੀ ਵਿੱਚ ਹਥਿਆਰ ਅਤੇ ਵਿਸਫੋਟਕ ਸਮਾਗਰੀ ਬਰਾਮਦ ਕੀਤੀ ਗਈ ਸੀ।