ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਛਤਰਪੁਰ ਸਥਿਤ ਰਾਧਾ ਸਵਾਮੀ ਬਿਆਸ ਵਿੱਚ ਬਣਾਏ ਗਏ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਵਿੱਚ 10 ਹਜ਼ਾਰ ਮਰੀਜ਼ਾਂ ਨੂੰ ਭਰਤੀ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਤੇ 10 ਹਜ਼ਾਰ ਬੈੱਡ ਵੀ ਲਗਾਏ ਗਏ ਹਨ। ਇੱਥੇ 2 ਹਜ਼ਾਰ ਬੈੱਡ ਦੀ ਜ਼ਿੰਮੇਵਾਰੀ ਭਾਰਤੀ ਤਿਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੂੰ ਸੌਂਪੀ ਗਈ ਹੈ। ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਂਦਿਆਂ ਅੱਜ ਸੈਂਟਰ ਦੇ ਮਰੀਜ਼ਾਂ ਦੇ ਨਾਲ ਆਈਟੀਬੀਪੀ ਦੇ ਜਵਾਨਾਂ ਨੇ ਸਵੇਰੇ-ਸਵੇਰੇ ਯੋਗ ਕੀਤਾ।
ਡਾਕਟਰਾਂ ਦੇ ਅਨੁਸਾਰ, ਯੋਗਾ ਕਰਨ ਨਾਲ ਸ਼ਰੀਰ ਦੀ ਇਮਊਨਿਟੀ ਵਧਦੀ ਹੈ ਤੇ ਜਦੋਂ ਸਾਡੀ ਇਮਊਨਿਟੀ ਮਜ਼ਬੂਤ ਹੁੰਦੀ ਹੈ ਤਾਂ ਅਸੀਂ ਲੋਕ ਕੋਰੋਨਾ ਨੂੰ ਆਸਾਨੀ ਨਾਲ ਮਾਤ ਦੇ ਸਕਦੇ ਹਨ। ਇਸ ਦੇ ਚਲਦਿਆਂ ਅੱਜ ਸਾਊਥ ਦਿੱਲੀ ਦੇ ਛਤਰਪੁਰ ਵਿੱਚ ਬਣਾਏ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਵਿੱਚ ਸਾਰੇ ਮਰੀਜ਼ਾਂ ਦੇ ਨਾਲ ਹੀ ਆਈਟੀਬੀਪੀ ਯੋਗਾ ਕੀਤਾ।
ਸੋਮਵਾਰ ਨੂੰ ਡਿਸਚਾਰਜ ਹੋਇਆ ਮਰੀਜ਼
ਤੁਹਾਨੂੰ ਦੱਸ ਦਈਏ ਕਿ ਇਸ ਕੋਵਿਡ ਕੇਅਰ ਸੈਂਟਰ ਤੋਂ ਮਰੀਜ ਠੀਕ ਹੋ ਕੇ ਘਰ ਵੀ ਜਾ ਰਹੇ ਹਨ। ਸੋਮਵਾਰ ਨੂੰ ਇੱਥੋਂ ਇੱਕ ਮਰੀਜ਼ ਕੋਰੋਨਾ ਤੋਂ ਸਿਹਤਯਾਬ ਹੋਇਆ ਤੇ ਡਿਸਚਾਰਜ ਕਰ ਦਿੱਤਾ ਗਿਆ ਸੀ।