ਚੇਨੱਈ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੀਐਸਐਲਵੀ-ਸੀ 47 ਜ਼ਰੀਏ ਧਰਤੀ ਦੀ ਨਿਗਰਾਨੀ ਤੇ ਮਾਨਚਿੱਤਰ ਉਪਗ੍ਰਹਿ ਕਾਰਟੋਸੈਟ-3 ਲਾਂਚ ਕੀਤਾ। ਇਸ ਦੇ ਨਾਲ ਅਮਰੀਕਾ ਦੇ 13 ਨੈਨੋ ਉਪਗ੍ਰਹਿ ਵੀ ਲਾਂਚ ਕੀਤੇ ਗਏ। ਇਸ ਦੀ ਜਾਣਕਾਰੀ ਇਸਰੋ ਨੇ ਦਿੱਤੀ।
ਪੁਲਾੜ ਏਜੰਸੀ ਨੇ ਅੱਜ ਸਵੇਰੇ 9.28 ਮਿੰਟ ਉੱਤੇ ਕਾਰਟੋਸੈਟ -3 ਲਾਂਚ ਕਰਨ ਦੀ ਯੋਜਨਾ ਬਣਾਈ। ਇਹ ਕਾਰਟੋਸੈਟ ਲੜੀ ਦਾ ਨੌਵਾਂ ਸੈਟੇਲਾਈਟ ਹੈ ਜਿਸ ਨੂੰ ਇੱਥੋ 120 ਕਿਲੋਮੀਟਰ ਦੂਰ ਸ਼੍ਰੀਹਰਿਕੋਟਾ ਵਿਖੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ।
ਪੀਐਸਐਲਵੀ-ਸੀ 47 ਦੀ ਇਹ 49ਵੀਂ ਉਡਾਨ ਹੈ, ਜੋ ਕਾਰਟੋਸੈਟ-3 ਨਾਲ ਅਮਰੀਕਾ ਦੇ ਵਪਾਰਕ ਉਦੇਸ਼ ਵਾਲੇ 13 ਛੋਟੇ ਉਪਗ੍ਰਹਿ ਨੂੰ ਲੈ ਕੇ ਪੁਲਾੜ ਵਿੱਚ ਜਾਵੇਗਾ।
ਕਾਰਟੋਸੈਟ-3 ਤੀਜੀ ਪੀੜੀ ਦਾ ਬੇਹਦ ਚੁਸਤ ਤੇ ਉੱਨਤ ਉਪਗ੍ਰਹਿ ਹੈ ਜੋ ਹਾਈ ਰਿਜ਼ੋਲਿਊਸ਼ਨ ਦੀਆਂ ਤਸਵੀਰਾਂ ਲੈਣ ਦੇ ਯੋਗ ਹੈ।
ਇਸ ਦਾ ਭਾਰ 1, 625 ਕਿਲੋਗ੍ਰਾਮ ਹੈ ਅਤੇ ਉਹ ਵੱਡੇ ਪੱਧਰ ਉੱਤੇ ਸ਼ਹਿਰੀ ਯੋਜਨਾ, ਗ੍ਰਾਮੀਣ ਸਾਧਨਾਂ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਲੈਂਡ ਕਵਰ ਲਈ ਖ਼ਪਤਕਾਰਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰੇਗੀ।
ਇਸਰੋ ਨੇ ਕਿਹਾ ਕਿ ਪੀਐਸਐਲਵੀ-ਸੀ 47 ਐਕਸਐਲ ਕਨਫਿਗਰੇਸ਼ਨ ਵਿੱਚ ਪੀਐਸਐਲਵੀ ਦੀ 21ਵੀਂ ਉਡਾਨ ਹੈ।
ਨਿਊ ਸਪੇਸ ਇੰਡੀਆ ਲਿਮਿਟੇਡ, ਪੁਲਾੜ ਵਿਭਾਗ ਦੇ ਵਪਾਰਤ ਸੰਬੰਧਾਂ ਦੇ ਤਹਿਤ ਇਸ ਉਪਗ੍ਰਹਿ ਨਾਲ ਅਮਰੀਕਾ ਦੇ 113 ਨੈਨੋ ਵਪਾਰਕ ਉਪਗ੍ਰਹਿ ਨੂੰ ਵੀ ਲਾਂਚ ਕੀਤਾ ਗਿਆ ਹੈ।
ਇਸਰੋ ਨੇ ਦੱਸਿਆ ਕਿ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇਹ 74 ਵਾਂ ਲਾਂਚ ਵਾਹਨ ਮਿਸ਼ਨ ਹੋਵੇਗਾ।
ਕਾਰਟੋਸੈਟ-3 ਤੇ 13 ਹੋਰ ਨੈਨੋ ਉਪਗ੍ਰਹਿ ਦੀ ਲਾਂਚਿੰਗ ਬੀਤੀ 22 ਜੁਲਾਈ ਨੂੰ ਚੰਦਰਯਾਨ-2 ਦੇ ਲਾਂਚ ਹੋਣ ਬਾਅਦ ਹੋ ਰਹੀ ਹੈ।
ਇਹ ਵੀ ਪੜ੍ਹੋ: ਉਧਵ ਠਾਕਰੇ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ, 28 ਨਵੰਬਰ ਨੂੰ ਚੁੱਕਣਗੇ ਸਹੁੰ