ਨਵੀਂ ਦਿੱਲੀ : ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਕੇਸ਼ਨ (ਆਈਆਰਟੀਸੀ) ਦੇ ਸ਼ੇਅਰਾਂ ਵਿੱਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਪੰਜ ਫੀਸਦੀ ਤੋਂ ਵੱਧ ਤੇਜੀ ਵੇਖਣ ਨੂੰ ਮਿਲੀ। ਭਾਰਤੀ ਰੇਲਵੇ ਨੇ ਕਿਹਾ ਕਿ ਉਹ 12 ਮਈ ਤੋਂ ਯਾਤਰੀ ਸੇਵਾਵਾਂ ਨੂੰ ਛੋਟੇ ਪੱਧਰ 'ਤੇ ਚਾਲੂ ਕਰੇਗੀ, ਜਿਸ ਨਾਲ ਇਹ ਤੇਜੀ ਵੇਖਣ ਨੂੰ ਮਿਲੀ ਹੈ।
ਕੰਪਨੀ ਦੇ ਸ਼ੇਅਰ ਬੀਐੱਸਆਈ ਵਿੱਚ 5 ਫੀਸਦੀ ਵੱਧ ਕੇ 1,302.58 ਰੁਪਏ ਤੱਕ ਪਹੁੰਚ ਗਏ। ਦੂਜੇ ਪਾਸੇ ਐੱਨਐੱਸਆਈ ਵਿੱਚ ਸ਼ੇਅਰ 5 ਫੀਸਦੀ ਵੱਧਕੇ 1.303.55 ਰੁਪਏ 'ਤੇ ਕਾਰੋਬਾਰ ਨੂੰ ਕਰ ਰਹੇ ਹਨ, ਜੋ ਕਿ ਇਸ ਦੀ ਉਪਰੀ ਸਕ੍ਰਿਟ ਸੀਮਾ ਹੈ।
ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ਵਿੱਚ ਰਾਖਵੇਕਰਨ ਲਈ ਬੁਕਿੰਗ 11 ਮਈ ਦੀ ਸ਼ਾਮ ਨੂੰ 4 ਵਜੇ ਸ਼ੁਰੂ ਹੋਈ, ਇਹ ਬੁਕਿੰਗ ਸਿਰਫ ਆਈਆਰਟੀਸੀ ਦੀ ਵੈਬਸਾਇਟ ਦੇ ਰਾਹੀਂ ਹੀ ਕੀਤੀ ਜਾ ਸਕੇਗੀ।
ਭਾਰਤੀ ਰੇਲਵੇ ਨੇ ਐਤਵਾਰ ਨੂੰ ਕਿਹਾ ਸੀ ਕਿ ਉਸ ਦੀ ਯੋਜਨਾ 12 ਮਈ ਤੋਂ ਪੜਾਅਵਾਰ ਤਰੀਕੇ ਨਾਲ ਯਾਤਰੀ ਰੇਲ ਗੱਡੀਆਂ ਦੀ ਸੇਵਾ ਸ਼ੁਰੂ ਕਰਨ ਦੀ ਹੈ ਅਤੇ ਸ਼ੁਰੂਆਤੀ ਦੌਰ ਵਿੱਚ ਚੌਣਵੇਂ ਰੂਟਾਂ 'ਤੇ 15 ਜੋੜੀ (ਜਿਸਤ-ਟਾਂਕ ਨੂੰ ਮਿਲਾਕੇ 30 ਗੱਡੀਆਂ) ਚਲਾਈਆਂ ਜਾਣਗੀਆ। ਇਸੇ ਨਾਲ ਹੀ ਰੇਲਵੇ ਨੇ ਕਿਹਾ ਹੈ ਇਨ੍ਹਾਂ ਰੇਲ ਗੱਡੀਆਂ ਵਿੱਚ ਰਾਖਵਾਂਕਰਨ ਕਰਵਾਉਣ ਵਾਲੇ ਯਾਤਰੀਆਂ ਨੂੰ ਗੱਡੀ ਦੀ ਰਵਾਨਗੀ ਤੋਂ ਇੱਕ ਘੰਟਾ ਪਹਿਲਾ ਰੇਲਵੇ ਸਟੇਸ਼ਨ 'ਤੇ ਪਹੁੰਚਣਾ ਹੋਵੇਗਾ।
ਭਾਰਤੀ ਰੇਲਵੇ ਨੇ ਕਿਹਾ ਕਿ ਸ਼ੁਰੂਆਤ ਵਿੱਚ 15 ਰਾਜਧਾਨੀ ਗੱਡੀਆਂ ਰੂਟਾਂ 'ਤੇ ਹਵਾਅਨੂਕੂਲ (ਏਸੀ) ਗੱਡੀਆਂ ਚਲਾਈਆਂ ਜਾਣਗੀਆ। ਜਿਨ੍ਹਾਂ ਦਾ ਭਾੜਾ ਸੁਪਰ-ਫਾਸਟ ਗੱਡੀਆਂ ਵਾਲਾ ਹੋਵੇਗਾ।