ਰਾਂਚੀ:ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹਾਲਾਂਕਿ ਐਮਐਸ ਧੋਨੀ ਆਈਪੀਐਲ ਖੇਡਦੇ ਰਹਿਣਗੇ। ਧੋਨੀ ਦੇ ਸਾਬਕਾ ਕੋਚ ਕੇਸ਼ਵ ਰੰਜਨ ਬੈਨਰਜੀ ਨਾਲ ਈਟੀਵੀ ਭਾਰਤ ਦੀ ਟੀਮ ਨੇ ਖਾਸ ਗੱਲਬਾਤ ਕੀਤੀ।
ਧੋਨੀ ਦੇ ਇਸ ਫੈਸਲੇ ਤੋਂ ਬਾਅਦ ਫੈਨਸ ਗਹਿਰੇ ਸਦਮੇ ਵਿੱਚ ਹਨ, ਉੱਥੇ ਝਾਰਖੰਡ ਦੇ ਸੀਐਮ ਹੇਮੰਤ ਸੋਰੇਨ ਨੇ ਵੀ ਧੋਨੀ ਨੂੰ ਲੈ ਕੇ ਖਾਸ ਅਪੀਲ ਬੀਸੀਸੀਆਈ ਨੂੰ ਕੀਤੀ ਹੈ। ਦੱਸ ਦੇਈਏ ਕਿ ਧੋਨੀ ਦੀ ਸ਼ੁਰੂਆਤ ਬੰਗਲਾਦੇਸ਼ ਦੇ ਖ਼ਿਲਾਫ਼ ਹੋਈ ਸੀ। ਧੋਨੀ ਨੇ ਆਪਣੇ ਸ਼ੁਰੂਆਤੀ ਚਾਰ ਮੈਚਾਂ ਵਿੱਚ 0, 12, 7, 3 ਰਨ ਬਣਾਏ, ਜਿਸ ਦੇ ਬਾਅਦ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਧੋਨੀ ਨੂੰ ਪਾਕਿਸਤਾਨ ਦੇ ਖ਼ਿਲਾਫ਼ ਤੀਸਰੇ ਨੰਬਰ 'ਤੇ ਬੈਟਿੰਗ ਕਰਨ ਲਈ ਭੇਜਿਆ ਅਤੇ ਧੋਨੀ ਨੇ ਇਸ ਮੈਚ ਦਾ ਰੁਖ ਬਦਲ ਦਿੱਤਾ ਸੀ।