ETV Bharat / bharat

ਅਯੁੱਧਿਆ ਮਾਮਲੇ 'ਤੇ ਫ਼ੈਸਲਾ: ਜੈਪੁਰ ਤੇ ਅਜਮੇਰ ਵਿੱਚ 24 ਘੰਟਿਆਂ ਲਈ ਇੰਟਰਨੈਟ ਸੇਵਾਵਾਂ ਬੰਦ

author img

By

Published : Nov 9, 2019, 10:17 AM IST

ਅਯੁੱਧਿਆ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਜਾਵੇਗਾ। ਪੰਜ ਜੱਜਾਂ ਦਾ ਬੈਂਚ ਸਵੇਰੇ 10.30 ਵਜੇ ਤੱਕ ਆਪਣਾ ਫ਼ੈਸਲਾ ਸੁਣਾਵੇਗਾ। ਇਸ ਦੇ ਮੱਦੇਨਜ਼ਰ ਰਾਜਸਥਾਨ ਵਿਖੇ ਜੈਪੁਰ ਤੇ ਅਜਮੇਰ ਵਿੱਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਫ਼ੋਟੋ

ਇਸ ਦੇ ਮੱਦੇਨਜ਼ਰ, ਦੇਸ਼ ਭਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਈ ਗ਼ਲਤ ਅਫ਼ਵਾਹ ਨਾ ਫੈਲ ਸਕੇ ਇਸ ਨੂੰ ਲੈ ਕੇ ਰਾਜਸਥਾਨ ਵਿਖੇ ਜੈਪੁਰ ਵਿੱਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਜੈਪੁਰ ਕਮਿਸ਼ਨਰੇਟ ਵਲੋਂ ਇਹ ਫੈਸਲਾ ਲਿਆ ਗਿਆ।

internet services to be suspended
ਧੰਨਵਾਦ ਏਐਨਆਈ

ਰਾਜਸਥਾਨ ਸਰਕਾਰ ਵਲੋਂ ਬੂੰਦੀ ਵਿਖੇ ਧਾਰਾ 144 ਲਾਗੂ ਅਤੇ ਇਸ ਦੇ ਨਾਲ ਹੀ ਸਕੂਲ ਵੀ ਬੰਦ ਰਹਿਣਗੇ।

internet services to be suspended
ਧੰਨਵਾਦ ਏਐਨਆਈ

ਦੂਜੇ ਪਾਸੇ, ਅਜਮੇਰ ਜ਼ਿਲੇ ਵਿੱਚ ਵੀ ਧਾਰਾ 144 ਲਾਗੂ, ਅੱਜ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।

internet services to be suspended
ਧੰਨਵਾਦ ਏਐਨਆਈ

ਪ੍ਰਧਾਨ ਮੰਤਰੀ ਮੋਦੀ ਸਣੇ ਧਾਰਮਿਕ ਨੇਤਾਵਾਂ ਨੇ ਵੀ ਦੇਸ਼ ਵਾਸੀਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਟੀਵੀ ਚੈਨਲਾਂ ਦੇ ਮੁਤਾਬਕ, ਫ਼ੈਸਲੇ ਤੋਂ ਪਹਿਲਾਂ ਸਾਰੇ ਪੰਜ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਯੂਪੀ ਵਿੱਚ ਵੀ ਸਕੂਲ-ਕਾਲਜ ਬੰਦ

ਅਯੁੱਧਿਆ ਵਿਵਾਦ 'ਤੇ ਫੈਸਲੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਸਾਰੇ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਅਤੇ ਸਿਖਲਾਈ ਕੇਂਦਰ 9 ਤੋਂ 11 ਨਵੰਬਰ ਤੱਕ ਬੰਦ ਰਹਿਣਗੇ। ਇਸ ਤੋਂ ਪਹਿਲਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਲੋਕਾਂ ਨੂੰ ਸੂਬੇ 'ਚ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

ਸੂਬਾ ਸਰਕਾਰ ਨੇ 144 ਕੀਤੀ ਲਾਗੂ

ਜੰਮੂ ਦੇ ਸਾਰੇ 10 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਮੱਦੇ ਨਜ਼ਰ ਸਾਰੇ ਨਿੱਜੀ ਅਤੇ ਸਰਕਾਰੀ ਸਕੂਲ ਅਤੇ ਕਾਲਜ ਕੱਲ੍ਹ ਬੰਦ ਰਹਿਣਗੇ। ਇਸ ਤੋਂ ਇਲਾਵਾ ਭੋਪਾਲ 'ਚ ਵੀ 144 ਲਾਗੂ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਅਲੀਗੜ੍ਹ ਜ਼ਿਲ੍ਹਾ ਮੈਜਿਸਟਰੇਟ ਵੱਲੋਂ 8 ਨਵੰਬਰ ਨੂੰ ਸਵੇਰੇ 12 ਵਜੇ ਤੋਂ 24 ਘੰਟੇ ਲਈ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਬਾਰੇ ਅਗਲਾ ਫੈਸਲਾ ਸਥਿਤੀ ਦੇ ਅਧਾਰ 'ਤੇ ਲਿਆ ਜਾਵੇਗਾ। ਖੇਤਰ 'ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ 3 ਦਿਨਾਂ ਲਈ ਬੰਦ ਰਹਿਣਗੇ।

ਇਹ ਵੀ ਪੜ੍ਹੋ: ਅੱਜ ਖੁੱਲੇਗਾ ਕਰਤਾਰਪੁਰ ਲਾਂਘਾ, ਪੀਐਮ ਮੋਦੀ ਪਹੁੰਚਣੇ ਡੇਰਾ ਬਾਬਾ ਨਾਨਕ

ਦੂਜੇ ਪਾਸੇ ਬੰਗਲੌਰੂ ਪੁਲਿਸ ਕਮਿਸ਼ਨਰ ਭਾਸਕਰ ਰਾਓ ਨੇ ਪ੍ਰੈਸ ਨੂੰ ਦੱਸਿਆ ਕਿ ਸੈਕਸ਼ਨ 144 ਸੀਆਰਪੀਸੀ (ਇੱਕ ਖੇਤਰ ਵਿੱਚ 4 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਰੋਕ ਲਗਾਉਂਦੀ ਹੈ) ਬੰਗਲੌਰ ਵਿੱਚ ਸਵੇਰੇ 7 ਵਜੇ ਤੋਂ 12 ਵਜੇ ਤੱਕ ਲਗਾਈ ਗਈ ਹੈ। ਸ਼ਹਿਰ 'ਚ ਸ਼ਾਤੀ ਬਣਾਏ ਰੱਖਣ ਲਈ ਭਾਰੀ ਸੁਰੱਖਿਆ ਬਲ ਨੂੰ ਵੀ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਸਖਤੀ ਨਾਲ ਨਜ਼ਰ ਰੱਖੀ ਜਾਵੇਗੀ। ਸ਼ਰਾਬ ਦੀਆਂ ਦੁਕਾਨਾਂ ਕੱਲ੍ਹ ਬੰਦ ਰਹਿਣਗੀਆਂ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.