ਹਜ਼ਾਰੀਬਾਗ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਨਨਕਾਨਾ ਸਾਹਿਬ ਤੋਂ ਹੁੰਦਿਆਂ ਹੋਇਆ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹੋਕੇ ਹਜ਼ਾਰੀਬਾਗ ਗੁਰੂਦੁਆਰਾ ਸਾਹਿਬ ਵਿਖੇ ਪੁੱਜਿਆ। ਗੁਰੂਦੁਆਰਾ ਸਾਹਿਬ ਪਹੁੰਚਣ 'ਤੇ ਸੰਗਤ ਨੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।
ਇਸ ਨਗਰ ਕੀਰਤਨ ਦਾ ਸਵਾਗਤ ਹਜ਼ਾਰੀਬਾਗ ਦੇ ਸਿੱਖ ਸੰਗਤ ਅਤੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇ ਬੜੇ ਹੀ ਉਤਸ਼ਾਹ ਦੇ ਨਾਲ ਕੀਤਾ। ਉਨ੍ਹਾਂ ਆਤਿਸ਼ਬਾਜ਼ੀਆਂ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਜੈਕਾਰੇ ਵੀ ਲਗਾਏ ਗਏ।
ਕਾਬਿਲ-ਏ-ਗੌਰ ਹੈ ਕਿ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜੁੜੀਆਂ ਯਾਦਾਂ ਨੂੰ ਵਿਖਾਇਆ ਗਿਆ। ਨਗਰ ਕੀਰਤਨ ਦੇ ਵਿੱਚ ਛੇ ਬੱਸਾਂ ਹਨ ਅਤੇ 15 ਛੋਟੀਆਂ ਗੱਡੀਆਂ ਸ਼ਾਮਿਲ ਹਨ। ਗੁਰੂ ਨਾਨਕ ਦੇਵ ਜੀ ਦੇ ਸ਼ਸ਼ਤਰ ਦੀ 41 ਫੁੱਟ ਬਸ ਖਿੱਚ ਦਾ ਕੇਂਦਰ ਬਣੀ ਰਹੀ।
ਇਸ ਨਗਰ ਕੀਰਤਨ 'ਤੇ ਜ਼ਿਆਦਾਤਰ ਲੋਕ ਇਹ ਗੱਲ ਆਖਦੇ ਹਨ ਕਿ ਇਹ ਨਗਰ ਕੀਰਤਨ ਹਿੰਦ-ਪਾਕਿ ਦੋਸਤੀ ਦਾ ਪ੍ਰਤੀਕ ਹੈ।