ETV Bharat / bharat

ਵਿਸ਼ਵ ਵਿਰਾਸਤ ਦਿਵਸ: ਇਤਿਹਾਸਕ ਸਮਾਰਕਾਂ ਤੋਂ ਕੋਰੋਨਾ ਤੋਂ ਬਚਣ ਲਈ ਆਨਲਾਈਨ ਦਿੱਤਾ ਜਾਵੇਗਾ ਸੰਦੇਸ਼

author img

By

Published : Apr 18, 2020, 9:26 AM IST

ਅੱਜ 18 ਅਪ੍ਰੈਲ, ਯਾਨੀ ਅੱਜ ਦਾ ਦਿਨ ਵਿਸ਼ਵ ਵਿਰਾਸਤ ਦਿਵਸ ਵਜੋਂ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਕੋਈ ਸਮਾਗਮ ਨਹੀਂ ਹੋਵੇਗਾ ਪਰ ਲੋਕ ਇਸ ਦਿਨ ਕੋਰੋਨਾ ਤੋਂ ਬੱਚਣ ਲਈ ਸੰਦੇਸ਼ ਦਣਗੇ।

International Day For Monuments and SitesInternational Day
ਵਿਸ਼ਵ ਵਿਰਾਸਤ ਦਿਵਸ

ਹੈਦਰਾਬਾਦ: ਵਿਸ਼ਵ ਵਿਰਾਸਤ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ, ਇਸ ਸਾਲ ਕਿਸੇ ਵਿਸ਼ੇਸ਼ ਸਮਾਰੋਹ ਦੀ ਤਿਆਰੀ ਨਹੀਂ ਹੋ ਸਕੀ। ਇਸ ਲਈ ਇਸ ਦਿਨ ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਰਾਜਧਾਨੀ ਦਿੱਲੀ ਦੀ ਇਤਿਹਾਸਕ ਵਿਰਾਸਤ ਤੋਂ ਸੰਦੇਸ਼ ਦਿੱਤਾ ਜਾਵੇਗਾ। ਇਸ ਦੌਰਾਨ ਵਿਚ ਸਮਾਰਕਾਂ ਤੋਂ ਲੈ ਕੇ ਲੈਂਪ ਲਾਈਟਿੰਗ ਤੱਕ ਇਨ੍ਹਾਂ ਦੀ ਸੁਰੱਖਿਆ ਲਈ ਆਨ ਲਾਈਨ ਸਹੁੰ ਦਿਲਾਈ ਜਾਵੇਗੀ।

ਬਹੁਤ ਸਾਰੇ ਸਮਾਰਕ ਹੋਣਗੇ ਜਗਮਗ

ਲਾਲ ਕਿਲਾ, ਕੁਤੁਬ ਮੀਨਾਰ ਅਤੇ ਹੁਮਾਯੂੰ ਦਾ ਮਕਬਰਾ ਪਹਿਲਾਂ ਹੀ ਜਗਮਗ ਰਹਿੰਦੇ ਹਨ, ਪਰ ਇਸ ਮੌਕੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਸਮਾਰਕਾਂ ਵਿਚ ਦੀਵੇ ਜਗਾਏ ਜਾਣਗੇ। ਇੱਕ ਏਐਸਆਈ ਅਧਿਕਾਰੀ ਨੇ ਦੱਸਿਆ ਕਿ ਸਮਾਰਕਾਂ ਨੂੰ ਸੁਰੱਖਿਅਤ ਰੱਖਣ ਲਈ ਇੱਕ ਆਨਲਾਈਨ ਸਹੁੰ ਪ੍ਰੋਗਰਾਮ ਕਰਵਾਇਆ ਜਾਵੇਗਾ।

17 ਮਾਰਚ ਤੋਂ ਬੰਦ ਹਨ ਦਿੱਲੀ ਦੇ ਸਾਰੇ ਇਤਿਹਾਸਕ ਸਮਾਰਕ

ਦੱਸ ਦਈਏ ਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ 17 ਮਾਰਚ ਤੋਂ ਦਿੱਲੀ ਦੇ ਸਾਰੀਆਂ ਇਤਿਹਾਸਕ ਯਾਦਗਾਰਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਪਹਿਲੀ ਵਾਰ ਹੈ ਜਦੋਂ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਸਮਾਰਕਾਂ ਵਿੱਚ ਸੈਲਾਨੀਆਂ ਦਾ ਜਮਾਵੜਾ ਨਹੀਂ ਹੋਵੇਗਾ।

ਲਾਲ ਕਿਲਾ, ਕੁਤੁਬ ਮੀਨਾਰ ਤੇ ਹੁਮਾਯੂੰ ਦਾ ਮਕਬਰਾ ਵਰਗੀਆਂ ਇਤਿਹਾਸਕ ਇਮਾਰਤਾਂ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਦੀ ਸੂਚੀ ਵਿੱਚ ਸ਼ਾਮਲ ਹਨ।

ਵਿਰਾਸਤ ਨੂੰ ਬਚਾਉਣ ਲਈ ਵੱਖ-ਵੱਖ ਥੀਮ ਜ਼ਰੀਏ ਦਿੱਤਾ ਜਾਂਦੈ ਸੰਦੇਸ਼

ਹਰ ਸਾਲ ਇਸ ਦਿਨ ਨੂੰ ਵੱਖ-ਵੱਖ ਥੀਮਾਂ ਦੇ ਅਧਾਰ 'ਤੇ ਮਨਾਇਆ ਜਾਂਦਾ ਹੈ। ਵਿਸ਼ਵ ਵਿਰਾਸਤ ਦਿਵਸ ਦੇ ਜ਼ਰੀਏ, ਵਿਸ਼ਵ ਦੇ ਲੋਕਾਂ ਨੂੰ ਵਿਸ਼ਵ ਦੇ ਇਤਿਹਾਸਕ ਵਿਰਾਸਤ ਦੀ ਸਭਿਆਚਾਰਕ ਅਤੇ ਕੁਦਰਤੀ ਮਹੱਤਤਾ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਤਿਹਾਸ ਦੇ ਵਿਰਸੇ ਨੂੰ ਬਚਾਉਣ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ।

ਦੁਨੀਆਂ 'ਚ ਕੁੱਲ 1052 ਇਤਿਹਾਸਕ ਧਰੋਹਰ

ਯੂਨੈਸਕੋ ਨੇ ਦੁਨੀਆ ਵਿੱਚ ਕੁੱਲ 1052 ਵਿਸ਼ਵ ਵਿਰਾਸਤ ਸਥਾਨਾਂ ਦਾ ਐਲਾਨ ਕੀਤਾ ਹੈ, ਜੋ ਇਤਿਹਾਸਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਵਿਰਾਸਤੀ ਥਾਵਾਂ ਵਿੱਚ 814 ਸਭਿਆਚਾਰਕ, 203 ਕੁਦਰਤੀ ਅਤੇ 35 ਮਿਸ਼ਰਤ ਸਾਈਟਾਂ ਸ਼ਾਮਲ ਹਨ।

ਭਾਰਤ 'ਚ ਹਨ 36 ਇਤਿਹਾਸਕ ਧਰੋਹਰਾਂ

ਭਾਰਤ ਕੋਲ ਵਿਸ਼ਵ ਦੀਆਂ 36 ਇਤਿਹਾਸਕ ਵਿਰਾਸਤ ਸਥਾਨ ਹਨ। ਇਨ੍ਹਾਂ ਵਿੱਚ 27 ਸਭਿਆਚਾਰਕ, 7 ਕੁਦਰਤੀ ਅਤੇ 2 ਮਿਸ਼ਰਤ ਵਿਰਾਸਤਾਂ ਹਨ। ਸਾਡੀ ਵਿਰਾਸਤ ਨੂੰ ਬਚਾਉਣ ਅਤੇ ਉਨ੍ਹਾਂ ਦੀ ਹੋਂਦ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ। ਇਹ ਦਿਵਸ ਵਿਸ਼ਵ ਦੇ ਸਭਿਆਚਾਰਕ ਵਿਰਾਸਤ, ਸਮਾਰਕਾਂ ਦੀ ਵਿਭਿੰਨਤਾ ਅਤੇ ਉਨ੍ਹਾਂ ਦੀ ਸਾਰਥਕਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।

ਸਮਾਰਕ ਅਤੇ ਸਾਈਟਾਂ ਦੀ ਅੰਤਰ ਰਾਸ਼ਟਰੀ ਕੌਂਸਲ (ICOMOS) ਨੇ 1982 ਵਿੱਚ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।

ਭਾਰਤ ਦੇ ਇਤਿਹਾਸਕ ਧਰੋਹਰਾਂ ਦੀ ਸੂਚੀ:

  • ਅਜੰਤਾ ਗੁਫਾਵਾਂ (ਔਰੰਗਾਬਾਦ, ਮਹਾਰਾਸ਼ਟਰ)
  • ਆਗਰਾ ਕਿਲ੍ਹਾ (ਆਗਰਾ, ਉੱਤਰ ਪ੍ਰਦੇਸ਼)
  • ਤਾਜ ਮਹਿਲ (ਆਗਰਾ, ਉੱਤਰ ਪ੍ਰਦੇਸ਼)
  • ਐਲੋਰਾ ਗੁਫਾਵਾਂ (ਮਹਾਰਾਸ਼ਟਰ)
  • ਕੋਨਾਰਕ ਸੂਰਜ ਮੰਦਰ (ਓਡੀਸ਼ਾ)
  • ਮਹਾਂਬਲੀਪੁਰਮ (ਤਾਮਿਲਨਾਡੂ) ਦਾ ਸਮਾਰਕ ਸਮੂਹ
  • ਕੇਓਲਾਡੇਓ ਨੈਸ਼ਨਲ ਪਾਰਕ (ਰਾਜਸਥਾਨ)
  • ਕਾਂਜੀਰੰਗਾ ਨੈਸ਼ਨਲ ਪਾਰਕ (ਅਸਾਮ)
  • ਮਾਨਸ ਨੈਸ਼ਨਲ ਪਾਰਕ (ਅਸਾਮ)
  • ਗੋਆ ਦੇ ਚਰਚ (ਗੋਆ)
  • ਹੰਪੀ (ਕਰਨਾਟਕ)
  • ਫਤਿਹਪੁਰ ਸੀਕਰੀ (ਉੱਤਰ ਪ੍ਰਦੇਸ਼)
  • ਖਜੂਰਾਹੋ ਯਾਦਗਾਰੀ ਸਮੂਹ (ਮੱਧ ਪ੍ਰਦੇਸ਼)
  • ਸੁੰਦਰਬੰਸ ਨੈਸ਼ਨਲ ਪਾਰਕ (ਪੱਛਮੀ ਬੰਗਾਲ)
  • ਐਲੀਫੈਂਟਾ ਗੁਫਾਵਾਂ (ਮਹਾਰਾਸ਼ਟਰ)
  • ਪੱਤਦਕਾਲ (ਕਰਨਾਟਕ)
  • ਮਹਾਨ ਚੋਲਾ ਮੰਦਰ (ਤਾਮਿਲਨਾਡੂ)
  • ਨੰਦਾ ਦੇਵੀ ਨੈਸ਼ਨਲ ਪਾਰਕ ਅਤੇ ਫੁੱਲਾਂ ਦੀ ਵਾਦੀ (ਉਤਰਾਖੰਡ)
  • ਸਾਂਚੀ (ਮੱਧ ਪ੍ਰਦੇਸ਼) ਦਾ ਬੌਧ ਸਤੰਭ
  • ਹਮਾਯੂੰ ਦਾ ਮਕਬਰਾ (ਦਿੱਲੀ)
  • ਕੁਤੁਬ ਮੀਨਾਰ (ਦਿੱਲੀ)
  • ਇੰਡੀਅਨ ਮਾਉਂਟੇਨ ਰੇਲ (ਦਾਰਜੀਲਿੰਗ)
  • ਬੋਧ ਗਿਆ (ਬਿਹਾਰ) ਦਾ ਮਹਾਬੋਧੀ ਵਿਹਾਰ
  • ਭੀਮਬੇਟਕਾ ਸ਼ੈਲਾਸ਼ਯ (ਮੱਧ ਪ੍ਰਦੇਸ਼)
  • ਚੰਪਨੇਰ-ਪਾਵਾਗੜ ਪੁਰਾਤੱਤਵ ਪਾਰਕ (ਗੁਜਰਾਤ)
  • ਛਤਰਪਤੀ ਸ਼ਿਵਾਜੀ ਟਰਮਿਨਸ (ਮਹਾਰਾਸ਼ਟਰ)
  • ਲਾਲ ਕਿਲ੍ਹਾ ਦਿੱਲੀ (ਦਿੱਲੀ)
  • ਜੈਪੁਰ ਦਾ ਜੰਤਰ-ਮੰਤਰ (ਰਾਜਸਥਾਨ)
  • ਪੱਛਮੀ ਘਾਟ (ਮਹਾਰਾਸ਼ਟਰ, ਗੋਆ, ਕਰਨਾਟਕ, ਤਾਮਿਲਨਾਡੂ ਅਤੇ ਕੇਰਲ)
  • ਰਾਜਸਥਾਨ ਦੇ ਪਹਾੜੀ ਕਿਲ੍ਹੇ (ਰਾਜਸਥਾਨ)
  • ਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ (ਹਿਮਾਚਲ ਪ੍ਰਦੇਸ਼)
  • ਰਾਣੀ ਕੀ ਵਾਵ (ਗੁਜਰਾਤ)
  • ਨਾਲੰਦਾ ਯੂਨੀਵਰਸਿਟੀ (ਬਿਹਾਰ)
  • ਕੰਚਨਜੰਗਾ ਨੈਸ਼ਨਲ ਪਾਰਕ (ਸਿੱਕਮ)
  • ਲੀ ਕੋਰਬੁਰਜਿਏ ਦਾ ਢਾਂਚਾ (ਚੰਡੀਗੜ੍ਹ)

ਇਹ ਵੀ ਪੜ੍ਹੋ: ਮੀਡੀਆ ਬੁਲੇਟਿਨ: ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 211 ਹੋਈ, 15 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.