ਕੂਰੁਕਸ਼ੇਤਰ: ਪਿਤਰਪਕਸ਼ ਦੇ ਦਿਨ੍ਹਾਂ 'ਚ ਸ਼ਰਾਧ ਦੀ ਬਹੁਤ ਮਹੱਤਤਾ ਹੈ। ਇਹ ਸ਼ਰਾਧ ਕਿਉਂ ਮਨਾਏ ਜਾਂਦੇ ਨੇ ਅਤੇ ਆਪਣੇ ਪੂਰਵਜਾਂ ਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਇਸ ਦੀ ਜਾਣਕਾਰੀ ਪਿਹੋਵਾ ਦੇ ਤੀਰਥ ਪੁਰੋਹਿਤ ਆਸ਼ੀਸ਼ ਚਕਰਬਾਣੀ ਨੇ ਈਟੀਵੀ ਭਾਰਤ ਦੇ ਨਾਲ ਸਾਂਝੀ ਕੀਤੀ ਹੈ। ਪੁਰੋਹਿਤ ਆਸ਼ੀਸ਼ ਚਕਰਬਾਣੀ ਨੇ ਗੱਲਬਾਤ ਦੇ ਵਿੱਚ ਕਿਹਾ," ਇਸ ਸਥਾਨ 'ਤੇ ਪਿੰਡਦਾਨ ਕਰਨ ਨਾਲ ਨਿਸ਼ਚਿਤ ਰੂਪ 'ਤੇ ਆਉਣ ਵਾਲੇ ਲੋਕਾਂ ਨੂੰ ਲਾਭ ਮਿਲਦਾ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ ਹਰ ਸਾਲ ਇਸ ਸਥਾਨ 'ਤੇ ਲੋਕ ਆਉਂਦੇ ਨੇ ਅਤੇ ਪਿੰਡਦਾਨ ਕਰਦੇ ਨੇ, ਵਾਰ ਵਾਰ ਲੋਕ ਇੱਥੇ ਆਉਂਦੇ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਇੱਥੇ ਆਉਣ ਨਾਲ ਲਾਭ ਪ੍ਰਾਪਤ ਹੁੰਦਾ ਹੈ।"
ਹੋਰ ਪੜ੍ਹੋ: ਗੁਰਦਾਸ ਮਾਨ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ: ਸੰਤ ਸੁਰਿੰਦਰ ਪਾਲ ਸਿੰਘ
ਪਿਹੋਵਾ ਧਰਮਸਥਾਨ ਬਾਰੇ ਪੁਰੋਹਿਤ ਆਸ਼ੀਸ਼ ਆਖਦੇ ਹਨ ਕਿ ਇਹ ਮਾਂ ਸਰਸਵਤੀ ਦੇ ਤੱਟ ਦੇ ਸਥਿਤ ਹੈ। ਇਹ ਬਹੁਤ ਪ੍ਰਾਚੀਨ ਧਰਮਸਥਾਨ ਹੈ। ਇਸ ਸਥਾਨ 'ਤੇ ਸ਼੍ਰੀ ਕਿਸ਼ਨ ਯੁਧੀਸ਼ਟਰ ਦੇ ਨਾਲ ਆਏ ਸਨ ਅਤੇ ਜੋ ਲੋਕ ਮਹਾਭਾਰਤ 'ਚ ਮਾਰੇ ਗਏ ਸਨ ਉਨ੍ਹਾਂ ਦਾ ਸਾਂਝੇ ਤੌਰ 'ਤੇ ਸ਼ਰਾਧ ਕਰਵਾਇਆ ਸੀ।
ਹੋਰ ਪੜ੍ਹੋ: 'ਸਾਂਡ ਕੀ ਆਂਖ' ਟ੍ਰੇਲਰ ਰਿਲੀਜ਼, ਦਮਦਾਰ ਅੰਦਾਜ਼ ਵਿੱਚ ਨਜ਼ਰ ਆਈਆਂ ਤਾਪਸੀ ਤੇ ਭੂਮੀ
ਪੁਰੋਹਿਤ ਆਸ਼ੀਸ਼ ਨੇ ਇਹ ਵੀ ਕਿਹਾ ਸਿੱਖ ਸਮੁਦਾਏ ਤੋਂ ਵੀ ਲੋਕ ਇੱਥੇ ਪਿੰਡਦਾਨ ਕਰਨ ਲਈ ਆਉਂਦੇ ਹਨ। ਪੁਰੋਹਿਤ ਆਸ਼ੀਸ਼ ਨੇ ਕਿਹਾ ਮਾਲਵੇ ਤੋਂ ਸਿੱਖ ਇੱਥੇ ਬਹੁਤ ਆਉਂਦੇ ਹਨ ਅਤੇ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਹਨ।
ਜ਼ਿਕਰਏਖ਼ਾਸ ਹੈ ਕਿ ਪੁਰੋਹਿਤ ਮੁਤਾਬਿਕ ਪਿੱਛਲੇ 400 ਸਾਲਾਂ ਤੋਂ ਆਉਣ ਵਾਲੇ ਹਰ ਇੱਕ ਸਨਾਤਨ ਧਰਮ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਪੂਰਵਜਾਂ ਦਾ ਸਾਰਾ ਲੇਖਾ-ਜੋਖਾ ਲਿੱਖ ਰੱਖਿਆ ਹੈ।