ਮੈਨਚੈਸਟਰ: ਆਈਸੀਸੀ ਕ੍ਰਿਕਟ ਵਿਸ਼ਵ ਕੱਪ-2019 'ਚ ਮੰਗਲਵਾਰ ਨੂੰ ਮੀਂਹ ਕਾਰਨ ਰੁਕਿਆ ਪਹਿਲਾ ਸੈਮੀਫ਼ਾਇਨਲ ਮੈਚ 'ਰਿਜ਼ਰਵ ਡੇਅ' ਯਾਨੀ ਬੁੱਧਵਾਰ ਨੂੰ ਖੇਡਿਆ ਜਾਵੇਗਾ। ਬੀਤੇ ਕੱਲ੍ਹ ਖੇਡੇ ਜਾ ਰਹੇ ਸੈਮੀਫ਼ਾਇਨਲ ਮੈਚ ਨੂੰ ਮੀਂਹ ਦੇ ਕਾਰਨ ਰੋਕਣਾ ਪਿਆ ਸੀ। ਰਿਜ਼ਰਵ ਡੇਅ ਵਾਲੇ ਦਿਨ ਨਿਊਜ਼ੀਲੈਂਡ ਦੀ ਟੀਮ ਆਪਣੀ ਪਾਰੀ ਦੇ ਬਾਕੀ ਬਚੇ 3.5 ਓਵਰ ਖੇਡਣੇ ਹਨ, ਉਸ ਤੋਂ ਬਾਅਦ ਭਾਰਤ ਬੱਲੇਬਾਜ਼ੀ ਕਰੇਗਾ। ਨਿਊਜ਼ੀਲੈਂਡ ਨੇ 46.1 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ ਨਾਲ 211 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ ਦੇ ਬੱਲੇਬਾਜ਼ ਰੌਸ ਟੇਲਰ ਅਤੇ ਟਾਮ ਲੈਥਮ ਕ੍ਰੀਜ਼ 'ਤੇ ਹਨ।
-
Let's hope the 🌧️ stays away on Wednesday!#INDvNZ | #CWC19 pic.twitter.com/DOnJM5R6ah
— Cricket World Cup (@cricketworldcup) July 9, 2019 " class="align-text-top noRightClick twitterSection" data="
">Let's hope the 🌧️ stays away on Wednesday!#INDvNZ | #CWC19 pic.twitter.com/DOnJM5R6ah
— Cricket World Cup (@cricketworldcup) July 9, 2019Let's hope the 🌧️ stays away on Wednesday!#INDvNZ | #CWC19 pic.twitter.com/DOnJM5R6ah
— Cricket World Cup (@cricketworldcup) July 9, 2019
ਜੇ ਰਿਜ਼ਰਵ ਡੇਅ ਵਾਲੇ ਦਿਨ ਮੀਂਹ ਪੈਂਦਾ ਹੈ?
ਨਿਯਮਾਂ ਮੁਤਾਬਕ ਜੇਕਰ ਰਿਜ਼ਰਵ ਡੇਅ ਵਾਲੇ ਦਿਨ ਵੀ ਮੀਂਹ ਪੈਂਦਾ ਹੈ ਤਾਂ ਭਾਰਤ ਨੂੰ ਘੱਟ ਤੋਂ ਘੱਟ 20 ਓਵਰਾਂ ਖੇਡਣੇ ਪੈਣਗੇ। ਉਸ ਸਥਿਤੀ 'ਤੇ ਭਾਰਤ ਨੂੰ 148 ਦੌੜਾਂ ਦਾ ਟੀਚਾ ਮਿਲੇਗਾ।
ਮੈਚ ਰੱਦ ਹੋਣ 'ਤੇ ਭਾਰਤ ਪਹੁੰਚੇਗਾ ਫ਼ਾਈਨਲ 'ਚ
ਬੁੱਧਵਾਰ ਨੂੰ ਜੇਕਰ ਮੀਂਹ ਕਾਰਨ ਮੈਚ ਰੱਦ ਹੋ ਜਾਂਦਾ ਹੈ ਤਾਂ ਭਾਰਤੀ ਟੀਮ ਸਿੱਧਾ ਫ਼ਾਈਨਲ 'ਚ ਪਹੁੰਚ ਜਾਏਗੀ ਕਿਉਂਕਿ ਭਰਤੀ ਟੀਮ ਪੁਆਇੰਟ ਟੇਬਲ 'ਤੇ ਪਹਿਲੇ ਨੰਬਰ 'ਤੇ ਕਾਬਜ਼ ਹੈ ਅਤੇ ਉਸ ਦੇ 15 ਅੰਕ ਹਨ। ਉੱਥੇ ਹੀ ਨਿਊਜ਼ੀਲੈਂਡ ਚੌਥੇ ਸਥਾਨ 'ਤੇ ਹੈ ਤੇ ਉਸ ਦੇ 11 ਅੰਕ ਹਨ।
ਬੁੱਧਵਾਰ ਨੂੰ ਕਿਸ ਤਰ੍ਹਾਂ ਰਹੇਗਾ ਮੌਸਮ?
ਬਰਤਾਨਵੀ ਸਮੇਂ ਮੁਤਾਬਕ ਬੁੱਧਵਾਰ ਦੀ ਸਵੇਰ 10:30 ਵਜੇ (ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ) ਮੈਚ ਸ਼ੁਰੂ ਹੋਵੇਗਾ। ਬਰਤਾਨਵੀ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬੁੱਧਵਾਰ ਨੂੰ ਵੀ ਮੈਨਚੈਸਟਰ 'ਚ ਰੁੱਕ-ਰੂਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ।