ਨਵੀਂ ਦਿੱਲੀ: ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਨਾਲ ਕਾਰਗੋ ਸੇਵਾਵਾਂ ਦੀ ਮੰਗ ਵੀ ਵਧੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਗੋ ਦੇ ਸੀਈਓ ਰਣਜੋਏ ਦੱਤਾ ਨੇ ਦੱਸਿਆ ਕਿ ਇਸ ਸਾਲ 18 ਅਪ੍ਰੈਲ ਤੋਂ 7 ਸਤੰਬਰ ਤੱਕ 1,700 ਤੋਂ ਵੱਧ ਕਾਰਗੋ ਚਾਰਟਰ ਚਲਾਏ ਜਾ ਚੁੱਕੇ ਹਨ ਅਤੇ ਪਿਛਲੇ ਮਾਲੀ ਸਾਲ ਦੀ ਕਮਾਈ ਦੇ ਮੁਕਾਬਲੇ ਇਨ੍ਹਾਂ ਮਹੀਨਿਆਂ ਵਿੱਚ ਵਧੇਰੇ ਆਮਦਨੀ ਹੋਈ ਹੈ।।
ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰਗੋ ਚਾਰਟਰ ਦੀਆਂ 21 ਉਡਾਣਾਂ ਦੇਸ਼ ਵਿੱਚ ਉਡਾਣ ਭਰ ਰਹੀਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ, ਕਿਰਗਿਸਤਾਨ ਵਿੱਚ ਬਿਸ਼ਕੇਕ, ਮਿਸਰ ਵਿੱਚ ਕਾਹੀਰੋ, ਕਜ਼ਾਕਿਸਤਾਨ ਵਿੱਚ ਅਲਮਾਟੀ ਅਤੇ ਤਾਸ਼ਕੰਦ ਵਿੱਚ ਵੀ ਚਲਾਈਆਂ ਜਾ ਰਹੀਆਂ ਹਨ। ਏਅਰ ਲਾਈਨ ਨੇ ਕਿਹਾ ਕਿ 20 ਅਗਸਤ ਤੱਕ ਸਿਰਫ 32% ਉਡਾਣਾਂ ਚੱਲ ਰਹੀਆਂ ਸਨ।
ਇੰਡੀਗੋ ਦੇ ਸੀਈਓ ਰਣਜੋਏ ਦੱਤਾ ਨੇ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲੌਕਡਾਊਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਅਸੀਂ ਘਰੇਲੂ ਤੇ ਵਿਦੇਸ਼ਾਂ ਵਿੱਚ ਸੁਰੱਖਿਅਤ ਉਡਾਣਾਂ ਦਾ ਸੰਚਾਲਨ ਕੀਤਾ ਹੈ
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ.ਏ.ਟੀ.ਏ.) ਦੇ ਅਨੁਸਾਰ, 2020 ਵਿੱਚ ਏਅਰ ਕਾਰਗੋ ਦੀ ਮੰਗ ਵਿੱਚ ਵਾਧਾ ਹੋਇਆ ਹੈ।
ਆਈਏਟੀਏ ਦੇ ਮੁੱਖ ਅਰਥ ਸ਼ਾਸਤਰੀ ਬ੍ਰਾਇਨ ਪੀਅਰਸ ਨੇ ਕਿਹਾ ਕਿ ਏਅਰ ਕਾਰਗੋ ਉਦਯੋਗ ਮੰਗ ਲਈ ਸਕਾਰਾਤਮਕ ਵਾਤਾਵਰਣ ਵਿੱਚ ਪ੍ਰਵੇਸ਼ ਕਰ ਰਿਹਾ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ, ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਭਾਰਤ ਵਿੱਚ 23 ਮਾਰਚ ਤੋਂ ਬੰਦ ਹਨ। ਹਾਲਾਂਕਿ, ਡੀਜੀਸੀਏ ਦੁਆਰਾ ਮਨਜ਼ੂਰਸ਼ੁਦਾ ਅੰਤਰਰਾਸ਼ਟਰੀ ਆਲ ਕਾਰਗੋ ਸੇਵਾਵਾਂ ਅਤੇ ਉਡਾਣਾਂ ਦੇ ਸੰਚਾਲਨ ਵਿੱਚ ਕੋਈ ਪ੍ਰਭਾਵ ਨਹੀਂ ਪਿਆ ਹੈ।