ETV Bharat / bharat

ਸਾਹਮਣੇ ਆਈ 'ਚੰਦਰਯਾਨ 2' ਦੀ ਪਹਿਲੀ ਝਲਕ, ਦੇਖੋ ਤਸਵੀਰਾਂ - ISRO

'ਚੰਦਰਯਾਨ 2' ਲਾਂਚਿੰਗ ਲਈ ਤਿਆਰ ਹੈ ਜੋ ਕਿ 15 ਜੁਲਾਈ ਨੂੰ ਸ਼੍ਰੀਹਰੀਕੋਟਾ ਤੋਂ ਅੱਧੀ ਰਾਤ ਨੂੰ ਲਾਂਚ ਕੀਤਾ ਜਾਵੇਗਾ।

ਚੰਦਰਯਾਨ 2
author img

By

Published : Jun 13, 2019, 8:57 AM IST

ਨਵੀਂ ਦਿੱਲੀ: ਭਾਰਤ ਦਾ ਪ੍ਰਿਥਵੀ ਤੋਂ ਚੰਨ ਵੱਲ ਦੂਜਾ ਮਿਸ਼ਨ 'ਚੰਦਰਯਾਨ 2' ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। 15 ਜੁਲਾਈ ਨੂੰ 'ਚੰਦਰਯਾਨ 2' ਸ਼੍ਰੀਹਰੀਕੋਟਾ ਤੋਂ ਲਗਭਗ ਅੱਧੀ ਰਾਤ ਨੂੰ ਰਵਾਨਾ ਹੋਵੇਗਾ। ਇਸ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ।

ਇਹ ਯਾਨ 6 ਜਾਂ 7 ਸਤੰਬਰ ਨੂੰ ਚੰਨ ਦੇ ਦੱਖਣੀ ਧਰੂਵ ਨੇੜੇ ਲੈਂਡ ਕਰੇਗਾ। ਇਹ ਚੰਨ ਦਾ ਉਹ ਹਿੱਸਾ ਹੈ ਜਿੱਥੇ ਹੁਣ ਤੱਕ ਦੁਨੀਆਂ ਦਾ ਕੋਈ ਵੀ ਸਪੇਸ ਯਾਨ ਨਹੀਂ ਉੱਤਰਿਆ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਧਾਨ ਡਾ. ਕੇ. ਸੀਵਨ ਨੇ ਕਿਹਾ ਕਿ ਇਹ ਭਾਰਤੀ ਸਪੇਸ ਯਾਨ ਦਾ ਹੁਣ ਤੱਕ ਦਾ ਸਭ ਤੋਂ ਔਖਾ ਮਿਸ਼ਨ ਹੈ ਜਿਸ 'ਤੇ 1 ਹਜ਼ਾਰ ਕਰੋੜ ਰੁਪਏ ਤੋਂ ਘੱਟ ਖਰਚਾ ਹੋਇਆ ਹੈ।

rr
ਚੰਦਰਯਾਨ 2

ਇਸਰੋ ਮੁਤਾਬਕ 'ਚੰਦਰਯਾਨ 2' ਦੇ ਤਿੰਨ ਮੁੱਖ ਹਿੱਸੇ ਹਨ ਜਿਸ ਵਿੱਚ ਆਰਬੀਟਰ, ਲੈਂਡਰ ਅਤੇ ਰੋਵਰ ਹਨ। ਆਰਬਿਟਰ ਅਤੇ ਲੈਂਡਰ ਦੋਵੇਂ ਹੀ ਜੀਐੱਸਐੱਲਵੀ ਨਾਲ ਜੁੜੇ ਹੋਣਗੇ ਜਦਕਿ ਰੋਵਰ ਲੈਂਡਰ ਦੇ ਅੰਦਰ ਫਿੱਟ ਕੀਤਾ ਗਿਆ ਹੈ।

ਆਰਬਿਟਰ, ਲੈਂਡਰ ਅਤੇ ਰੋਵਰ 'ਤੇ ਲੱਗੇ ਵਿਗਿਆਨਕ ਪੇਲੋਡ ਦੇ ਚੰਨ ਤੇ ਖਣਿਜ ਅਤੇ ਤੱਤਾਂ ਦਾ ਅਧਿਐਨ ਕਰਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 'ਚੰਦਰਯਾਨ 2' ਆਪਣੇ ਪੁਰਾਤਨ 'ਚੰਦਰਯਾਨ-1' ਦਾ ਤਕਨੀਕੀ ਅਡੀਸ਼ਨ ਹੈ।

Intro:Body:

Chandryan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.