ETV Bharat / bharat

ਭਾਰਤ ਦਾ 'ਮਿਨੀ ਕਿਊਬਾ', ਜਿੱਥੇ ਹਰ ਘਰ 'ਚ ਪੈਦਾ ਹੁੰਦਾ ਹੈ ਮੁੱਕੇਬਾਜ਼ - ਭਾਰਤੀ ਮੁੱਕੇਬਾਜ਼ੀ

ਭਿਵਾਨੀ ਵਿੱਚ ਵੱਡੀ ਗਿਣਤੀ ਵਿੱਚ ਮੰਦਰ ਹੋਣ ਕਾਰਨ ਇਸ ਨੂੰ ਪਹਿਲਾਂ ਛੋਟੀ ਕਾਸ਼ੀ ਦੇ ਨਾਂਅ ਵਜੋਂ ਜਾਣਿਆ ਜਾਂਦਾ ਸੀ, ਪਰ ਪਿਛਲੇ ਦੋ ਦਹਾਕਿਆਂ ਵਿੱਚ ਭਿਵਾਨੀ ਦੇ ਮੁੱਕੇਬਾਜ਼ਾਂ ਨੇ ਦੁਨੀਆ ਵਿੱਚ ਅਜਿਹੀ ਧੂਮ ਮਚਾਈ ਕਿ ਭਿਵਾਨੀ ਨੂੰ 'ਮਿਨੀ ਕਿਊਬਾ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।

ਭਾਰਤ ਦਾ 'ਮਿਨੀ ਕਿਊਬਾ', ਜਿੱਥੇ ਹਰ ਘਰ 'ਚ ਪੈਦਾ ਹੁੰਦਾ ਹੈ ਮੁੱਕੇਬਾਜ਼

author img

By

Published : Oct 17, 2020, 11:52 AM IST

ਭਿਵਾਨੀ: 'ਮਿਨੀ ਕਿਊਬਾ' ਦੇ ਨਾਂਅ ਨਾਲ ਮਸ਼ਹੂਰ ਹਰਿਆਣਾ ਦੇ ਭਿਵਾਨੀ ਦੇ ਮੁੱਕੇਬਾਜ਼ਾਂ ਦੀ ਤਾਕਤ ਪੂਰੀ ਦੁਨੀਆ ਦੇਖ ਚੁੱਕੀ ਹੈ। 21ਵੀਂ ਰਾਸ਼ਟਰ ਮੰਡਲ ਖੇਡਾਂ ਵਿੱਚ ਹਰਿਆਣਾ ਦੇ 6 ਮੁੱਕੇਬਾਜ਼ਾਂ ਵਿੱਚੋਂ 3 ਭਿਵਾਨੀ ਨਾਲ ਸਬੰਧਤ ਸਨ। ਉਨ੍ਹਾਂ ਵਿਚੋਂ ਵਿਕਾਸ ਯਾਦਵ ਨੂੰ ਗੋਲਡ, ਮਨੀਸ਼ ਕੌਸ਼ਿਕ ਨੂੰ ਚਾਂਦੀ ਅਤੇ ਨਮਨ ਨੇ ਤਾਂਬੇ ਦਾ ਤਗਮਾ ਜਿੱਤਿਆ।

ਭਿਵਾਨੀ 'ਚ 2000 ਮੁੱਕੇਬਾਜ਼ ਤੇ ਕਰੀਬ 20 ਹਜ਼ਾਰ ਖਿਡਾਰੀ ਹਨ, ਇਥੇ 2000 ਮੁੱਕੇਬਾਜ਼ ਰੋਜ਼ ਮੁੱਕੇਬਾਜ਼ੀ ਦੀ ਸਿਖਲਾਈ ਲੈਂਦੇ ਹਨ। ਇਸ ਦੇ ਚਲਦੇ ਭਿਵਾਨੀ ਨੂੰ ਮਿਨੀ ਕਿਊਬਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

ਭਿਵਾਨੀ ਵਿੱਚ ਵੱਡੀ ਗਿਣਤੀ ਵਿੱਚ ਮੰਦਰ ਹੋਣ ਕਾਰਨ ਇਸ ਨੂੰ ਪਹਿਲਾਂ ਛੋਟੀ ਕਾਸ਼ੀ ਦੇ ਨਾਂਅ ਵਜੋਂ ਜਾਣਿਆ ਜਾਂਦਾ ਸੀ, ਪਰ ਪਿਛਲੇ ਦੋ ਦਹਾਕਿਆਂ ਵਿੱਚ ਭਿਵਾਨੀ ਦੇ ਮੁੱਕੇਬਾਜ਼ਾਂ ਨੇ ਦੁਨੀਆ ਵਿੱਚ ਅਜਿਹੀ ਧੂਮ ਮਚਾਈ ਕਿ ਭਿਵਾਨੀ ਨੂੰ 'ਮਿਨੀ ਕਿਊਬਾ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।

ਭਾਰਤ ਦਾ 'ਮਿਨੀ ਕਿਊਬਾ', ਜਿੱਥੇ ਹਰ ਘਰ 'ਚ ਪੈਦਾ ਹੁੰਦਾ ਹੈ ਮੁੱਕੇਬਾਜ਼

ਭਿਵਾਨੀ ਨੂੰ ਮੁੱਕੇਬਾਜ਼ੀ ਦਾ ਗੜ੍ਹ ਬਣਾਉਣ ਵਿੱਚ ਭਿਵਾਨੀ ਮੁੱਕੇਬਾਜ਼ੀ ਕਲੱਬ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਇਸ ਕਲੱਬ ਨੇ ਦੇਸ਼ ਨੂੰ ਕਈ ਕੌਮਾਂਤਰੀ ਮੁੱਕੇਬਾਜ਼ ਦਿੱਤੇ ਹਨ। 17 ਫਰਵਰੀ 2003 ਨੂੰ ਇਸ ਬਾਕਸਿੰਗ ਕਲੱਬ ਦੀ ਸਥਾਪਨਾ ਹੋਈ, ਓਲੰਪਿਕ ਤਮਗਾ ਜੇਤੂ ਵਿਜੇਂਦਰ ਸਿੰਘ ਨੇ ਮੁੱਕੇਬਾਜ਼ੀ ਦੀ ਸ਼ੁਰੂਆਤ ਬਚਪਨ ਵਿੱਚ ਭਿਵਾਨੀ ਬਾਕਸਿੰਗ ਕਲੱਬ ਤੋਂ ਕੀਤੀ ਸੀ। ਇਥੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਖਿਡਾਰੀ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਸਟਾਰ ਮੁੱਕੇਬਾਜ਼ ਸਾਬਤ ਹੋਏ ਹਨ।

1960 ਦੇ ਦਹਾਕੇ ਵਿੱਚ ਭਿਵਾਨੀ ਅਤੇ ਭਾਰਤੀ ਮੁੱਕੇਬਾਜ਼ੀ ਨੇ ਅੰਤਰਰਾਸ਼ਟਰੀ ਸਫਲਤਾ ਨਾਲ ਆਪਣੀ ਪਹਿਲੀ ਕੋਸ਼ਿਸ਼ ਕੀਤੀ ਸੀ। ਜਦੋਂ ਹਵਾ ਸਿੰਘ ਨੇ ਬੈਂਕਾਕ ਵਿੱਚ 1966 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਹਵਾ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 1966 'ਚ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਭਿਵਾਨੀ ਦਾ ਨਾਂਅ ਮਿਨੀ ਕਿਊਬਾ ਇਝ ਹੀ ਨਹੀਂ ਪਿਆ ਬਲਕਿ ਇਸ ਦੇ ਪਿੱਛੇ ਇਥੇ ਦੇ ਮੁੱਕੇਬਾਜ਼ਾਂ ਦੀ ਬੀਤੇ 2 ਦਹਾਕਿਆਂ ਤੋਂ ਕੀਤੀ ਗਈ ਸਖ਼ਤ ਮਿਹਨਤ ਹੈ।

ਖੇਲ ਰਤਨ ਪੁਰਸਕਾਰ ਤੋਂ ਲੈ ਕੇ ਅਰਜੁਨ ਅਵਾਰਡ ਵਰਗੇ ਸਨਮਾਨ ਜਨਕ ਪੁਰਸਕਾਰ ਭਿਵਾਨੀ ਜ਼ਿਲ੍ਹੇ ਦੇ ਮੁੱਕੇਬਾਜ਼ਾ ਨੂੰ ਮਿਲੇ ਹਨ। ਇੱਕਲਿਆ ਭਿਵਾਨੀ ਜ਼ਿਲ੍ਹੇ ਦੇ ਮੁੱਕੇਬਾਜ਼ਾ ਨੂੰ ਹੀ 14 ਅਰਜੁਨ ਅਵਾਰਡ, 1 ਖੇਡ ਰਤਨ ਪੁਰਸਕਾਰ ਮਿੱਲ ਚੁੱਕਿਆ ਹੈ। ਦੇਸ਼ ਦੀ ਕੁੱਲ ਮੁੱਕੇਬਾਜ਼ੀ ਪ੍ਰਤਿਭਾ ਦਾ 50 ਫੀਸਦੀ ਤੋਂ ਵੱਧ ਇੱਕਲਾ ਭਿਵਾਨੀ ਜ਼ਿਲ੍ਹਾ ਦਿੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.