ਨਵੀਂ ਦਿੱਲੀ: ਭਾਰਤੀ ਫ਼ੌਜ ਸਤੰਬਰ ਤੱਕ ਥੀਏਟਰ ਕਮਾਂਡ ਦੀ ਸਿਰਜਣਾ ਨਾਲ ਜੁੜੀ ‘ਕਾਰਜਕਾਰੀ’ ਯੋਜਨਾਵਾਂ ਪੇਸ਼ ਕਰ ਸਕਦੀ ਹੈ। ਜਲ, ਥਲ ਅਤੇ ਹਵਾਈ ਸੈਨਾ ਥੀਏਟਰ ਕਮਾਂਡ ਦਾ ਹਿੱਸਾ ਹੋਣਗੇ।
ਅਧਿਕਾਰਿਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਦੇ ਲਈ ਤਿੰਨ ਸਟਾਰ ਅਧਿਕਾਰੀ, ਜਿਨ੍ਹਾਂ ਵਿੱਚੋਂ ਇੱਕ ਭਾਰਤੀ ਸੈਨਾ ਦਾ ਲੈਫ਼ਟੀਨੈਂਟ ਜਨਰਲ, ਇੱਕ ਨੇਵੀ ਦਾ ਡਿਪਟੀ ਐਡਮਿਰਲ ਅਤੇ ਇੱਕ ਹਵਾਈ ਸੈਨਾ ਦਾ ਏਅਰ ਮਾਰਸ਼ਲ ਹੋਵੇਗਾ।
ਥੀਏਟਰ ਕਮਾਂਡਾਂ ਦੀ ਸਭ ਤੋਂ ਵਧੀਆ ਵਰਤੋਂ ਯੁੱਧ ਦੌਰਾਨ ਹੁੰਦੀ ਹੈ ਜਦੋਂ ਇਹ ਤਿੰਨੋਂ ਸੈਨਾਵਾਂ ਵਿਚਕਾਰ ਤਾਲਮੇਲ ਦੀ ਗੱਲ ਆਉਂਦੀ ਹੈ। ਜਾਣਕਾਰੀ ਅਨੁਸਾਰ ਚੀਨ ਵੱਲੋਂ ਤਣਾਅ ਦੇ ਚਲਦਿਆਂ ਥੀਏਟਰ ਕਮਾਂਡ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਇਕ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਇਸ ਪੂਰੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ (ਐਲਏਸੀ) ਨੂੰ ਲੈ ਕੇ ਚੀਨ ਨਾਲ ਤਣਾਅ ਨੇ ਥੀਏਟਰ ਕਮਾਂਡ ਦੀ ਉਸਾਰੀ ਦੀ ਪ੍ਰਗਤੀ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਇਸ ਨਾਲ ਜੁੜੀ ਕਾਰਜਕਾਰੀ ਯੋਜਨਾਵਾਂ ਸਤੰਬਰ ਵਿੱਚ ਜਮ੍ਹਾਂ ਹੋਣ ਦੀ ਸੰਭਾਵਨਾ ਹੈ।
ਦੱਸ ਦੱਈਏ ਕਿ ਚੀਫ਼ ਆਫ਼ ਡਿਫੈਂਸ ਸਰਵਿਸਿਜ਼ (ਸੀ.ਡੀ.ਐੱਸ.) ਦੇ ਨਵੇਂ ਬਣੇ ਪੋਸਟ ਦੀ ਨਿਗਰਾਨੀ ਹੇਠ, ਭਾਰਤੀ ਫ਼ੌਜ ਨੂੰ ਥੀਏਟਰ ਕਮਾਂਡ ਆਰਕੀਟੈਕਚਰ ਨਾਲ ਤਬਦੀਲ ਕੀਤਾ ਜਾਵੇਗਾ ਤੇ ਸੈਨਾ ਦੇ ਕੰਮਕਾਜ ਵਿੱਚ ਵਿਆਪਕ ਸੁਧਾਰ ਕੀਤੇ ਜਾਣਗੇ। ਇਹ ਇੱਕ ਸੱਚਮੁੱਚ ਇਤਿਹਾਸਿਕ ਕੰਮ ਹੋਵੇਗਾ। ਇਸ ਕਰ ਕੇ ਫ਼ੌਜ ਦੇ ਕੰਮਕਾਜ ਨੂੰ ਆਧੁਨਿਕ ਬਣਾਉਣ ਦੀ ਸੰਭਾਵਨਾ ਚੱਲ ਰਹੀ ਹੈ।
ਥੀਏਟਰ ਕਮਾਂਡਰਾਂ ਦੀ ਸਭ ਤੋਂ ਵਧੀਆ ਵਰਤੋਂ ਯੁੱਧ ਦੌਰਾਨ ਹੋਵੇਗੀ ਜਦੋਂ ਤਿੰਨੋਂ ਫ਼ੌਜਾਂ ਵਿਚਾਲੇ ਤਾਲਮੇਲ ਦੀ ਗੱਲ ਹੋਵੇਗੀ। ਲੜਾਈ ਦੇ ਮੌਕੇ `ਤੇ ਤਿੰਨਾਂ ਸੈਨਾਵਾਂ ਵਿਚਾਲੇ ਤਾਲਮੇਲ ਬਣਾਈ ਰੱਖਣ ਲਈ ਇਹ ਹੁਕਮ ਬਹੁਤ ਲਾਭਦਾਇਕ ਸਾਬਿਤ ਹੋਏਗਾ। ਇਹੀ ਕਾਰਨ ਹੈ ਕਿ ਇੰਟੀਗਰੇਟਿਡ ਥੀਏਟਰ ਕਮਾਂਡ ਬਣਾਉਣ ਲਈ ਸੈਨਾ, ਹਵਾਈ ਸੈਨਾ ਤੇ ਨੇਵੀ ਨੂੰ ਇਕੱਠੇ ਕਰਨ ਦੀ ਗੱਲ ਚੱਲ ਰਹੀ ਹੈ।
ਨਿਰਧਾਰਿਤ ਖੇਤਰ ਵਿੱਚ ਇੱਕ ਹੀ ਕਮਾਂਡਰ ਸਾਰੀਆਂ ਸੰਪਤੀਆਂ ਤੇ ਸਰੋਤਾਂ ਦੀ ਕਮਾਂਡ ਦੇਵੇਗਾ। ਸਾਲ 2015 ਤੋਂ ਚੀਨ ਨੇ ਆਪਣੇ ਸੱਤ ਫੌਜੀ ਖੇਤਰਾਂ ਨੂੰ ਪੰਜ ਭੂ-ਕਾਰਜਸ਼ੀਲ ਥੀਏਟਰ ਕਮਾਂਡਾਂ ਵਿੱਚ ਪੁਨਰਗਠਨ ਦੇ ਨਾਲ ਆਪਣੇ ਸੈਨਿਕ ਖੇਤਰਾਂ ਦਾ ਪੁਨਰਗਠਨ ਕੀਤਾ ਹੈ।
ਦੂਜੇ ਪਾਸੇ, ਸੰਯੁਕਤ ਰਾਜ ਦੇ ਛੇ ਯੂਨੀਫਾਈਡ ਥੀਏਟਰ ਕਮਾਂਡ ਗਲੋਬਲ ਆਪ੍ਰੇਸ਼ਨਾਂ ਨੂੰ ਨਿਯੰਤਰਿਤ ਕਰਦੇ ਹਨ। ਇਸਦੇ ਉਲਟ, ਭਾਰਤ ਕੋਲ ਕਾਰਜਸ਼ੀਲ ਅਤੇ ਭੂਗੋਲਿਕ ਜ਼ਰੂਰਤਾਂ ਦੇ ਅਧਾਰ ਉੱਤੇ 17 ਕਮਾਂਡ ਹਨ। ਇੱਥੇ ਪੰਜ ਆਪ੍ਰੇਸ਼ਨਲ ਆਰਮੀ ਕਮਾਂਡ ਤੇ ਇੱਕ ਟ੍ਰੇਨਿੰਗ ਕਮਾਂਡ, ਤਿੰਨ ਨੇਵੀ ਕਮਾਂਡ, ਇੱਕ ਟ੍ਰੇਨਿੰਗ ਕਮਾਂਡ ਅਤੇ ਇੱਕ ਮੇਨਟਿਨੈਂਸ ਕਮਾਂਡ ਤੋਂ ਇਲਾਵਾ ਪੰਜ ਆਈਏਐਫ ਆਪ੍ਰੇਸ਼ਨਲ ਕਮਾਂਡ ਹਨ। ਹਾਲਾਂਕਿ, ਅੰਡੇਮਾਨ-ਨਿਕੋਬਾਰ ਆਈਲੈਂਡਜ਼ ਅਤੇ ਐਸਐਫਸੀ (ਰਣਨੀਤਕ ਬਲਾਂ ਦੀ ਕਮਾਂਡ) ਵਿੱਚ ਇਹ ਤਿੰਨ ਸੇਵਾਵਾਂ ਸ਼ਾਮਿਲ ਨਹੀਂ ਹਨ।
ਜੇ ਚੀਨ ਨਾਲ ਕੋਈ ਵਿਵਾਦ ਹੈ, ਅਜਿਹੀ ਸਥਿਤੀ ਵਿੱਚ, ਭਾਰਤੀ ਫ਼ੌਜ ਕੋਲ ਚੀਨ ਨੂੰ ਕੰਟਰੋਲ ਕਰਨ ਲਈ ਉੱਤਰੀ, ਕੇਂਦਰੀ ਅਤੇ ਪੂਰਬੀ ਕਮਾਂਡ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਹਵਾਈ ਫੌਜ ਕੋਲ ਪੱਛਮੀ, ਕੇਂਦਰੀ ਤੇ ਪੂਰਬੀ ਏਅਰ ਕਮਾਂਡ ਹੋਵੇਗੀ।
ਉੱਥੇ ਹੀ ਦੂਜੇ ਪਾਸੇ ਚੀਨ ਲਈ, ਸੰਯੁਕਤ ਪੱਛਮੀ ਥੀਏਟਰ ਦੀ ਕਮਾਂਡ ਵਿੱਚ ਸਟਰਾਈਕ ਫੋਰਸ, ਗਰਾਉਂਡ ਫੋਰਸ, ਤੋਪਖਾਨਾ, ਹਵਾਈ ਜਾਇਦਾਦ ਆਦਿ ਦੇ ਨਾਲ ਛੇ ਭਾਰਤੀ ਸੈਨਾ ਅਤੇ ਭਾਰਤੀ ਹਵਾਈ ਫ਼ੌਜ ਦੀਆਂ ਕਮਾਂਡਾਂ ਸ਼ਾਮਿਲ ਹੋਣਗੀਆਂ।
ਜਨਰਲ ਬਿਪਿਨ ਰਾਵਤ ਨੇ ਦੇਸ਼ ਦਾ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਬਣਦੇ ਹੀ ਕਿਹਾ ਸੀ ਕਿ ਭਵਿੱਖ ਵਿੱਚ ਦੇਸ਼ ਵਿੱਚ ਥੀਏਟਰ ਕਮਾਂਡਾਂ ਬਣਾਈਆਂ ਜਾਣਗੀਆਂ ਤਾਂ ਜੋ ਜੰਗ ਦੌਰਾਨ ਦੁਸ਼ਮਣ ਨੂੰ ਹਰਾਉਣ ਲਈ ਅਸਾਨੀ ਨਾਲ ਇੱਕ ਰਣਨੀਤੀ ਬਣਾਈ ਜਾ ਸਕੇ। ਦੱਸ ਦਈਏ ਕਿ ਇਸ ਨੂੰ ਪਿਛਲੇ ਸਾਲ ਹੀ ਮਨਜ਼ੂਰੀ ਦਿੱਤੀ ਗਈ ਸੀ।
ਥੀਏਟਰ ਕਮਾਂਡਾਂ ਦੀ ਸਥਾਪਨਾ ਸਮੇਂ ਦੀ ਲੋੜ ਹੈ। ਜਿੱਥੇ ਸਾਨੂੰ ਵੱਖ-ਵੱਖ ਤਕਨੀਕਾਂ ਦੀ ਸਹਾਇਤਾ ਦੀ ਲੋੜ ਹ। ਇਹ ਯੁੱਧ ਦੇ ਲਈ ਮਹੱਤਵਪੂਰਨ ਹੈ। ਭਾਰਤੀ ਫ਼ੌਜ ਦੇ ‘ਆਰਮਡ ਫੋਰਸਿਜ਼ ਦਾ ਸੰਯੁਕਤ ਸਿਧਾਂਤ - 2017’ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੀਆਂ ਲੜਾਈਆਂ ਦਾ ਚਰਿੱਤਰ ਅਸਪਸ਼ਟ, ਅਨਿਸ਼ਚਿਤ, ਤੇਜ਼, ਮਾਰੂ, ਸਟੀਕ ਅਤੇ ਅਚਾਨਕ ਹੋ ਸਕਦਾ ਹੈ। ਥੀਏਟਰ ਕਮਾਂਡਾਂ ਦੀ ਸਭ ਤੋਂ ਵਧੀਆ ਵਰਤੋਂ ਯੁੱਧ ਦੌਰਾਨ ਹੁੰਦੀ ਹੈ ਜਦੋਂ ਇਹ ਤਿੰਨੋਂ ਸੈਨਾਵਾਂ ਵਿਚਕਾਰ ਤਾਲਮੇਲ ਦੀ ਗੱਲ ਆਉਂਦੀ ਹੈ। ਇਹੀ ਕਾਰਨ ਹੈ ਕਿ ਇੰਟੀਗਰੇਟਿਡ ਥੀਏਟਰ ਕਮਾਂਡ ਬਣਾਉਣ ਲਈ ਸੈਨਾ, ਹਵਾਈ ਸੈਨਾ ਤੇ ਨੇਵੀ ਨੂੰ ਇਕੱਠੇ ਕਰਨ ਦੀ ਗੱਲ ਚੱਲ ਰਹੀ ਹੈ।