ETV Bharat / bharat

ਵਿੱਤ ਮੰਤਰੀ ਨੇ ਘਰਵਾਲੇ ਦੀ ਗੱਲ ਟਾਲ਼ ਕੇ ਮੁੜ ਕੀਤੀ ਡਾ. ਮਨਮੋਹਨ ਸਿੰਘ ਉੱਤੇ ਟਿੱਪਣੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁੜ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉੱਤੇ ਟਿੱਪਣੀ ਕੀਤੀ ਹੈ ਜਦ ਕਿ ਕੁੱਝ ਦਿਨ ਪਹਿਲਾਂ ਵਿੱਤ ਮੰਤਰੀ ਦੇ ਪਤੀ ਨੇ ਕਿਹਾ ਸੀ ਕਿ ਮੋਦੀ ਸਰਕਾਰ ਨੂੰ ਮਨਮੋਹਨ ਸਿੰਘ ਦੀ ਸਰਕਾਰ ਦੇ ਆਰਥਕ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ।

manmohan singh
author img

By

Published : Oct 16, 2019, 6:11 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਘਰਵਾਲੇ ਪਰਕਲਾ ਪ੍ਰਭਾਕਰ ਦੀ ਗੱਲ ਨੂੰ ਅਣਗੌਲਿਆਂ ਕਰਦੇ ਹੋਏ ਇੱਕ ਵਾਰ ਮੁੜ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉੱਤੇ ਟਿੱਪਣੀ ਕੀਤੀ ਹੈ। ਸੀਤਾਰਮਨ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਲੈਕਚਰ ਦੌਰਾਨ ਕਿਹਾ ਕਿ ਡਾ. ਮਨਮੋਹਨ ਸਿੰਘ ਅਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦੇ ਕਾਰਜਕਾਲ ਦੌਰਾਨ ਸਰਕਾਰੀ ਬੈਂਕਾ ਦਾ ਸਭ ਤੋਂ ਵੱਧ ਖ਼ਰਾਬ ਦੌਰ ਸੀ।

ਦੱਸਣਾ ਬਣਦਾ ਹੈ ਕਿ ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਸੀ ਕਿ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਲਈ ਚੰਗਾ ਕੰਮ ਨਹੀਂ ਕੀਤਾ। ਇਸ ਦੇ ਜਵਾਬ ਵਿੱਚ ਸੀਤਾਰਮਨ ਨੇ ਕਿਹਾ, "ਮੈਂ ਸ਼ੁਕਰਗੁਜ਼ਾਰ ਹਾਂ ਕਿ ਰਾਜਨ ਨੇ ਅਸੈਟ ਕਵਾਲਿਟੀ ਰਿਵਿਊ ਕੀਤਾ, ਪਰ ਲੋਕ ਜਾਣਦੇ ਹਨ ਕਿ ਬੈਂਕਾਂ ਦੀ ਅੱਜ ਜੋ ਹਾਲਤ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਨੇ ਕਿਹਾ ਕਿ ਮੈਂ ਰਘੁਰਾਮ ਦਾ ਸਨਮਾਨ ਕਰਦੀ ਹਾਂ ਪਰ ਉਨ੍ਹਾਂ ਨੂੰ ਅਜਿਹੇ ਸਮੇਂ ਆਰਬੀਆਈ ਦਾ ਗਵਰਨਰ ਬਣਾਇਆ ਗਿਆ ਜਿਸ ਸਮੇਂ ਭਾਰਤੀ ਅਰਥ-ਵਿਵਸਥਾ ਬਿਹਤਰ ਸੀ।"

ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੀਤਾਰਮਨ ਦੇ ਪਤੀ ਪਰਕਲਾ ਪ੍ਰਭਾਕਰ ਨੇ ਅੰਗਰੇਜ਼ੀ ਅਖ਼ਬਾਰ ਵਿੱਚ ਲੇਖ ਲਿਖ ਮੋਦੀ ਸਰਕਾਰ ਨੂੰ ਪੀਵੀ ਨਰਸਿਮ੍ਹਾ ਰਾਓ ਅਤੇ ਡਾ. ਮਨਮੋਹਨ ਸਿੰਘ ਦੀ ਸਰਕਾਰ ਦਾ ਆਰਥਕ ਮਾਡਲ ਨੂੰ ਅਪਣਾਉਣ ਦੀ ਸਲਾਹ ਦਿੱਤੀ ਸੀ। ਆਪਣੇ ਪਤੀ ਨੂੰ ਵੱਢਦਿਆਂ ਵਿੱਤ ਮੰਤਰੀ ਨੇ ਕਿਹਾ ਸੀ ਇਸ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਕਾਰਜਕਾਲ ਸਰਕਾਰੀ ਬੈਂਕਾਂ ਲਈ ਸਭ ਤੋਂ ਖ਼ਰਾਬ ਦੌਰ ਸੀ। ਉਸ ਸਮੇਂ ਕਰੀਬੀ ਨੇਤਾਵਾਂ ਨੂੰ ਫੋਨ ‘ਤੇ ਲੋਨ ਦੇ ਦਿੱਤਾ ਜਾਂਦਾ ਸੀ।

ਦੇਸ਼ ਦੀ ਅਰਥ ਵਿਵਸਥਾ ਇਸ ਵੇਲੇ ਡਾਂਵਾ ਡੋਲ ਹੋਈ ਪਈ ਹੈ। ਕਈ ਸੈਕਟਰਾਂ ਵਿੱਚ ਮੰਦੀ ਛਾਈ ਹੋਈ ਹੈ ਪਰ ਸਰਕਾਰ ਕਹਿੰਦੀ ਹੈ ਕਿ ਸਭ ਕੁਝ ਠੀਕ ਹੈ। ਇਸ ਗੱਲ ਦੇ ਮਾਰਕਿਟ ਵਿੱਚ ਆਉਣ ਤੋਂ ਬਾਅਦ ਵਿੱਤ ਮੰਤਰੀ ਨੇ ਪ੍ਰੈਸ ਵਾਰਤਾ ਕਰ ਕੇ ਕਿਹਾ ਸੀ ਕਿ ਸਭ ਠੀਕ ਹੈ ਪਰ ਉਸ ਤੋਂ ਥੋੜਾ ਟਾਇਮ ਬਾਅਦ ਹੀ ਉਨ੍ਹਾਂ ਬੈਂਕਾਂ ਨੂੰ ਕੁਝ ਖ਼ਾਸ ਸੁਵਿਧਾ ਦੇਣ ਦਾ ਐਲਾਨ ਕਰ ਦਿੱਤਾ ਸੀ ਜਿਸ ਤੋਂ ਇਹ ਸਾਬਤ ਹੋ ਗਿਆ ਸੀ ਕਿ ਦੇਸ਼ ਵਿਚ ਸਭ ਕੁਝ ਠੀਕ ਨਹੀਂ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.