ਨਵੀਂ ਦਿੱਲੀ: ਪਾਕਿਸਤਾਨ ਵਿਰੁੱਧ ਕੀਤੀ ਗਈ ਸਰਜ਼ੀਕਲ ਸ੍ਰਟਾਇਕ ਵਿੱਚ ਸ਼ਾਮਲ ਰਹੇ ਜਨਰਲ ਨੂੰ ਭਾਰਤੀ ਫ਼ੌਜ ਨੇ ਮੁਅੱਤਲ ਕਰ ਦਿੱਤਾ ਹੈ ਇਸ ਦੀ ਜਾਣਕਾਰੀ ਫ਼ੌਜ ਮੁਖੀ ਵੀਪਿਨ ਰਾਵਤ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਿਣਸੀ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਵਿੱਚ ਆਰੋਪੀ ਮੇਜਰ ਜਨਰਲ ਨੂੰ ਸਜ਼ਾ ਦੇ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਫ਼ੌਜ ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਮੁਖੀ ਜਨਰਲ ਵੀਪਿਨ ਰਾਵਤ ਨੇ ਉਕਤ ਅਫ਼ਸਰ ਨੂੰ ਸਜ਼ਾ ਸੁਣਾਉਣ ਬਾਰੇ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਸਜ਼ਾ ਸੁਣਾਉਣ ਨਾਲ਼ ਜੁੜੇ ਹੋਏ ਦਸਤਾਵੇਜ਼ਾਂ 'ਤੇ ਖ਼ੁਦ ਫ਼ੌਜ ਮੁਖੀ ਨੇ ਲੰਘੇ ਮਹੀਨੇ ਦਸਖ਼ਤ ਕਰ ਦਿੱਤੇ ਸਨ ਜਦੋਂ ਕਿ 23 ਦਸੰਬਰ 2018 ਨੂੰ ਫ਼ੌਜ ਜਨਰਲ ਕੋਰਟ ਮਾਰਸ਼ਲ ਨੇ ਆਰੋਪੀ ਮੇਜਰ ਜਨਰਲ ਨੂੰ ਜਿਣਸੀ ਸ਼ੋਸ਼ਣ ਮਾਮਲੇ ਵਿੱਚ ਫ਼ੌਜ ਤੋਂ ਕੱਢਣ ਦੀ ਮੰਗ ਕੀਤੀ ਸੀ।
ਆਰੋਪੀ ਮੇਜਰ ਜਨਰਲ ਦੇ ਵਕੀਲ ਆਨੰਦ ਕੁਮਾਰ ਨੇ ਦੱਸਿਆ ਕਿ ਸਜ਼ਾ ਦੇ ਐਲਾਨ ਅਤੇ ਨਾਲ ਜੁੜੀਆਂ ਖ਼ਬਰਾਂ ਗ਼ਲਤ ਹਨ। ਇਸ ਦੇ ਨਾਲ ਹੀ ਕਿਹਾ ਕਿ ਮੇਜਰ ਜਨਰਲ ਦੀ ਮੁੜ ਵਿਚਾਰ ਕਰਨ ਦੀ ਪਟੀਸ਼ਨ ਅਜੇ ਵਿਚਾਰ ਅਧੀਨ ਹੈ ਇਸ ਦੌਰਾਨ ਫ਼ੌਜ ਮੁਖੀ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ। ਉਹ ਇਸ ਸਜ਼ਾ ਨੂੰ ਚੁਣੌਤੀ ਦੇਣਗੇ।