ਨਵੀਂ ਦਿੱਲੀ: ਇੱਕ ਵੱਡੀ ਤਬਦੀਲੀ ਤਹਿਤ ਭਾਰਤੀ ਫੌਜ , ਤਿੰਨ ਸਾਲ ਤੇ ਵੱਖ -ਵੱਖ ਖੇਤਰਾਂ ਵਿੱਚ ਫੌਜ ਅਧਿਕਾਰੀ ਵਜੋਂ ਪੇਸ਼ੇਵਰ ਨੌਜਵਾਨਾਂ ਸਣੇ ਆਮ ਨਾਗਰਿਕਾਂ ਦੀ ਭਰਤੀ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ।
ਫੌਜ ਦੇ ਸੂਤਰਾਂ ਨੇ ਦੱਸਿਆ ਕਿ ਫੌਜ ਸੱਤ ਸਾਲਾਂ ਦੀ ਛੋਟੀ ਮਿਆਦ ਲਈ ਅਰਧ ਸੈਨਿਕ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਤੋਂ ਸੈਨਿਕ ਭਰਤੀ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ। ਜਿਸ ਤੋਂ ਬਾਅਦ ਉਹ ਆਪਣੀ ਅਸਲ ਤਾਕਤ 'ਤੇ ਵਾਪਸ ਪਾ ਸਕੇਣਗੇ।
ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਨੂੰ ਤਿੰਨ ਸਾਲਾਂ ਲਈ ਭਰਤੀ ਕਰਨ ਦੀ ਇਸ ਤਜਵੀਜ਼ ਉੱਤੇ ਫੌਜ ਦੇ ਉਚ ਅਧਿਕਾਰੀ ਕਮਾਂਡਰਾਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਫੌਜੀ ਜੀਵਨ ਦਾ ਤਜਰਬਾ ਪ੍ਰਦਾਨ ਕਰਨਾ ਹੋਵੇਗਾ ਤੇ ਉਨ੍ਹਾਂ ਨੂੰ 13 ਲੱਖ ਅਧਿਕਾਰੀਆਂ ਅਤੇ ਸਿਪਾਹੀਆਂ ਵਾਲੀ ਫੌਜ ਦੇ ਨੇੜੇ ਲਿਆਉਣਾ ਹੈ।
ਇਸ ਬਾਰੇ ਪੁੱਛੇ ਜਾਣ 'ਤੇ ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ, "ਜੇ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ ਤਾਂ ਇਹ ਸਵੈਇੱਛੁਕ ਭਾਗੀਦਾਰੀ ਦੀ ਪ੍ਰਕਿਰਿਆ ਹੋਵੇਗੀ ਅਤੇ ਚੋਣ ਮਾਪਦੰਡ ਨੂੰ ਹਲਕਾ ਨਹੀਂ ਕੀਤਾ ਜਾਵੇਗਾ।" ਸ਼ੁਰੂਆਤ ਵਿੱਚ, ਪ੍ਰੋਜੈਕਟ ਦੀ ਜਾਂਚ ਕਰਨ ਲਈ 100 ਅਧਿਕਾਰੀਆਂ ਅਤੇ 1000 ਕਰਮਚਾਰੀਆਂ ਦੀ ਭਰਤੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਸੂਤਰਾਂ ਦੇ ਮੁਤਾਬਕ, ਪ੍ਰਸਤਾਵ ਦਾ ਵਿਸਥਾਰਪੂਰਵਕ ਵੇਰਵਾ ਜਾਰੀ ਹੈ ਅਤੇ 'ਟੂਰ ਆਫ ਡਿਊਟੀ' (ਟੀ.ਓ.ਡੀ.) ਜਾਂ ਤਿੰਨ ਸਾਲਾ ਛੋਟਾ ਸੇਵਾ 'ਸਕੀਮ ਅਧੀਨ ਭਰਤੀ ਲਈ ਮੁੱਖ ਮਾਪਦੰਡਾਂ ਵਿੱਚ ਉਮਰ ਅਤੇ ਫਿਟਨੈਟ ਪੱਧਰ ਵਰਗੇ ਬਿੰਦੂ ਸ਼ਾਮਲ ਹੋਣਗੇ।
ਇੱਕ ਬੁਲਾਰੇ ਨੇ ਕਿਹਾ ਕਿ ਦੇਸ਼ 'ਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਮੁੜ ਸੁਰਜੀਤ ਹੋ ਰਹੀ ਹੈ ਅਤੇ ਇਹ ਪ੍ਰਸਤਾਵ ਉਨ੍ਹਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਥਾਂ ਦੇਣ ਦੀ ਕੋਸ਼ਿਸ਼ ਹੈ ਜੋ ਪੇਸ਼ੇ ਵਜੋਂ ਫੌਜ 'ਚ ਭਰਤੀ ਨਹੀਂ ਹੋਣਾ ਚਾਹੁੰਦੇ ਬਲਕਿ ਕੁਝ ਸਮੇਂ ਲਈ ਸੈਨਿਕ ਜ਼ਿੰਦਗੀ ਦਾ ਅਨੁਭਵ ਕਰਨਾ ਚਾਹੁੰਦੇ ਹਨ।
ਸੂਤਰਾਂ ਨੇ ਦੱਸਿਆ ਕਿ ਇਹ ਪ੍ਰਸਤਾਵ ਫੌਜ ਦੇ ਵਿਆਪਕ ਸੁਧਾਰਾਂ ਦਾ ਹਿੱਸਾ ਹੈ।ਜਿਸ ‘ਤੇ ਭਾਰਤੀ ਫੌਜ ਦੇ ਚੋਟੀ ਦੇ ਕਮਾਂਡਰਾਂ ਦੀ ਕਾਨਫਰੰਸ ਵਿੱਚ ਵਿਚਾਰ ਵਟਾਂਦਰੇ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਫੌਜ ਨੂੰ ਵਿੱਤੀ ਤੌਰ ‘ਤੇ ਵੀ ਫਾਇਦਾ ਹੋਵੇਗਾ।
ਇਸ ਸਮੇਂ, ਫੌਜ ਸ਼ੁਰੂਆਤੀ 10 ਸਾਲਾਂ ਦੇ ਕਾਰਜਕਾਲ ਲਈ ਸ਼ਾਰਟ ਸਰਵਿਸ ਕਮਿਸ਼ਨ ਅਧੀਨ ਨੌਜਵਾਨਾਂ ਦੀ ਭਰਤੀ ਕਰਦੀ ਹੈ, ਜਿਸ ਨੂੰ 14 ਸਾਲ ਤੱਕ ਵਧਾਇਆ ਜਾ ਸਕਦਾ ਹੈ। ਪ੍ਰਸਤਾਵ ਦੇ ਮੁਤਾਬਕ, ਟੀਓਡੀ ਦੇ ਤਹਿਤ ਭਰਤੀ ਕੀਤੇ ਗਏ ਲੋਕਾਂ ਨੂੰ ਵੱਡੇ ਪੇਸ਼ਗੀ ਖੇਤਰਾਂ ਵਿੱਚ ਯੋਧਾ ਵਜੋਂ ਤਾਇਨਾਤ ਕਰਨ ਲਈ ਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਭੂਮਿਕਾ ਵਿੱਚ ਕੋਈ ਰੋਕ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੇਸ਼ੇਵਰ ਟੀਓਡੀ ਤਹਿਤ ਅਪਲਾਈ ਕਰ ਸਕਣਗੇ।