ETV Bharat / bharat

2020 ਦੇ ਅਖੀਰ ਤੱਕ ਆਵੇਗੀ ਕੋਰੋਨਾ ਦੇ ਖ਼ਿਲਾਫ਼ ਵੈਕਸੀਨ: ਸਿਹਤ ਮੰਤਰੀ - ਕੋਰੋਨਾ ਦੀ ਦਵਾਈ

ਮੈਨੂੰ ਖੁਸ਼ੀ ਹੈ ਕਿ 8 ਮਹੀਨੇ ਦੀ ਲੜਾਈ ਤੋਂ ਬਾਅਦ ਭਾਰਤ ਵਿੱਚ ਠੀਕ ਹੋਣ ਦੀ ਦਰ ਸਭ ਤੋਂ ਵਧੀਆ 75 ਫ਼ੀਸਦੀ ਹੈ ਤੇ ਅਤੇ 30 ਮਿਲੀਅਨ ਲੋਕਾਂ ਦੇ ਸੰਕਰਮਿਤ ਹੋਣ ਦੇ ਅਨੁਮਾਨ ਦੇ ਉਲਟ, ਸੰਕਰਮਿਤਾਂ ਦੀ ਗਿਣਤੀ 30 ਮਿਲੀਅਨ ਤੱਕ ਨਹੀਂ ਪਹੁੰਚੀ ਹੈ।”

ਫ਼ੋਟੋ
ਫ਼ੋਟੋ
author img

By

Published : Aug 23, 2020, 8:56 AM IST

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਸ਼ਨੀਵਾਰ ਨੂੰ ਕਿਹਾ ਕਿ ਨੋਵਲ ਕੋਰੋਨਾ ਵਾਇਰਸ ਦੇ ਖ਼ਿਲਾਫ਼ ਭਾਰਤ ਦਾ ਪਹਿਲਾ ਟੀਕਾ ਇਸ ਸਾਲ ਦੇ ਅਖੀਰ ਤੱਕ ਉਪਲੱਬਧ ਹੋ ਸਕਦਾ ਹੈ।

ਡਾਕਟਰ ਹਰਸ਼ਵਰਧਨ ਵਿੱਚ ਐਨਡੀਆਰਐਫ਼ ਦੇ 10-ਬੈਡ ਵਾਲੇ ਅਸਥਾਈ ਹਸਪਤਾਲ ਦਾ ਉਦਘਾਟਨ ਕਰਦਿਆਂ ਕਿਹਾ, "ਸਾਡਾ ਕੋਵਿਡ ਵੈਕਸੀਨ ਉੱਮੀਦਵਾਰਾਂ ਵਿੱਚੋਂ ਇੱਕ ਕਲੀਨਿਕਲ ਟ੍ਰਾਇਲ ਦੇ ਤੀਜੇ ਗੇੜ ਵਿੱਚ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸਾਲ ਦੇ ਅੰਤ ਵਿੱਚ ਇੱਕ ਵੈਕਸੀਨ ਵਿਕਸਿਤ ਕੀਤੀ ਜਾਵੇਗੀ।"

ਉਨ੍ਹਾਂ ਕਿਹਾ, "ਮੈਨੂੰ ਇਹ ਕਹਿੰਦਿਆਂ ਖ਼ੁਸ਼ੀ ਹੋ ਰਹੀ ਕਿ ਜੰਗ ਦੇ ਅਠਵੇਂ ਮਹੀਨੇ ਵਿੱਚ ਭਾਰਤ ਵਿੱਚ ਸਭ ਤੋਂ ਵਧੀਆ ਰਿਕਵਰੀ ਰੇਟ 75 ਫ਼ੀਸਦੀ ਹੈ। ਕੁੱਲ 2.2 ਮਿਲੀਅਨ ਮਰੀਜ਼ ਠੀਕ ਹੋ ਗਏ ਹਨ ਅਤੇ ਘਰ ਚਲੇ ਗਏ ਹਨ ਅਤੇ ਹੋਰ 7 ਲੱਖ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।”

ਮੰਤਰੀ ਨੇ ਕਿਹਾ, "ਅਸੀਂ ਪੂਣੇ ਵਿੱਚ ਸਿਰਫ਼ ਇੱਕ ਟੈਸਟਿੰਗ ਲੈਬ ਤੋਂ ਸ਼ੁਰੂ ਕੀਤਾ ਸੀ ਪਰ ਅਸੀਂ ਆਪਣੀ ਇਲਾਜ ਦੀ ਯੋਗਤਾ ਵਿੱਚ ਵਾਧਾ ਕੀਤਾ ਅਤੇ ਟੈਸਟਿੰਗ ਸਮਰੱਥਾ ਨੂੰ ਮਜ਼ਬੂਤ ​​ਕੀਤਾ। ਅੱਜ ਭਾਰਤ ਵਿੱਚ ਕੋਵਿਡ-19 ਦੇ ਲਈ 1,500 ਟੈਸਟਿੰਗ ਲੈਬ ਹਨ ਤੇ ਸ਼ੁੱਕਰਵਾਰ ਨੂੰ ਅਸੀਂ ਇੱਕ ਮੀਲੀਅਨ ਤੋਂ ਵੱਧ ਸੈਂਪਲਾਂ ਦਾ ਟੈਸਟ ਕੀਤਾ। ਸਿਹਤ ਮੰਤਰੀ ਨੇ ਕਿਹਾ, ਕਿ ਭਾਰਤ ਨੇ 8 ਜਨਵਰੀ ਤੋਂ ਕੋਵਿਡ-19 ਨਾਲ ਨਜਿੱਠਣ ਦੀ ਰਣਨੀਤੀ ਦੀ ਯੋਜਨਾ ਸ਼ੁਰੂ ਕੀਤੀ ਸੀ ਜਦੋਂ ਵਿਸ਼ਵ ਨੂੰ ਇਸ ਮਹਾਮਾਰੀ ਬਾਰੇ ਪਤਾ ਲੱਗ ਗਿਆ ਸੀ।

ਉਨ੍ਹਾਂ ਕਿਹਾ, “ਬਹੁਤ ਸਾਰੇ ਸੂਝਵਾਨ ਲੋਕਾਂ, ਵਿਗਿਆਨੀਆਂ ਅਤੇ ਨਕਾਰਾਤਮਕ ਸੋਚ ਵਾਲੇ ਲੋਕਾਂ ਨੇ ਅਨੁਮਾਨ ਲਗਾਇਆ ਸੀ ਕਿ 135 ਕਰੋੜ ਆਬਾਦੀ ਵਾਲੇ ਭਾਰਤ ਵਿੱਚ, ਜੁਲਾਈ-ਅਗਸਤ ਤੱਕ 300 ਮਿਲੀਅਨ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਜਾਣਗੇ ਅਤੇ 50 ਤੋਂ 6 ਮਿਲੀਅਨ ਲੋਕ ਮਰ ਜਾਣਗੇ ਅਤੇ ਦੇਸ਼ ਸਿਹਤ ਪ੍ਰਣਾਲੀ ਇਸ ਅਸ਼ੁੱਧ ਨਾਲ ਨਜਿੱਠਣ ਲਈ 'ਅਯੋਗ' ਹੈ।''

ਮੰਤਰੀ ਨੇ ਕਿਹਾ ਕਿ ਇਹ ਸਫਲਤਾ ਸਾਰਿਆਂ (ਸਰਕਾਰ ਅਤੇ ਲੋਕਾਂ) ਦੀ ਸਾਂਝੇਦਾਰੀ ਯਤਨਾਂ ਸਦਕਾ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੋਵਿਡ-19 ਤੋਂ ਹੋਈਆਂ ਮੌਤਾਂ ਦੀ ਦਰ 1.87 ਪ੍ਰਤੀਸ਼ਤ ਹੈ, ਜੋ ਕਿ ਵਿਸ਼ਵ ਵਿਚ ਸਭ ਤੋਂ ਘੱਟ ਹੈ। ਮੰਤਰੀ ਨੇ ਕਿਹਾ ਕਿ ਇਹ ਰੋਜ਼ਾਨਾ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਪੁਣੇ ਵਿਚ ਸਿਰਫ ਇਕ ਹੀ ਟੈਸਟਿੰਗ ਲੈਬਾਰਟਰੀ ਨਾਲ ਸ਼ੁਰੂਆਤ ਕੀਤੀ ਪਰੰਤੂ ਅਸੀਂ ਲਾਗਾਂ ਦੀ ਪਛਾਣ ਕਰਨ ਦੀ ਯੋਗਤਾ ਦੇ ਨਾਲ-ਨਾਲ ਜਾਂਚ ਦੀ ਸਮਰੱਥਾ ਨੂੰ ਹੋਰ ਮਜ਼ਬੂਤ ​​ਕੀਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.