ਮੋਹਾਲੀ: ਅੱਜ ਮੋਹਾਲੀ ਦੇ ਬਿੰਦਰਾ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਮੈਚ ਖੇਡਿਆ ਜਾਣਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮੈਚ ਮੋਹਾਲੀ ਸਟੇਡੀਅਮ ਦਾ ਆਖ਼ਰੀ ਮੈਚ ਹੋ ਸਕਦਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੌਜੂਦਾ ਵਨਡੇ ਸੀਰੀਜ਼ ਦਾ ਅੱਜ ਚੌਥਾ ਮੈਚ ਖੇਡਿਆ ਜਾਣਾ ਹੈ।
ਪਹਿਲੇ ਦੋ ਵਨਡੇ ਮੈਚਾਂ ਵਿੱਚ ਆਸਟ੍ਰੇਲੀਆਈ ਟੀਮ ਆਖ਼ਰੀ ਪਲਾਂ ਵਿੱਚ ਹਾਰ ਕੇ ਜਿੱਤ ਤੋਂ ਪਿੱਛੇ ਰਹਿ ਗਈ ਪਰ ਰਾਂਚੀ ਵਿੱਚ ਖੇਡੇ ਤੀਜੇ ਵਨਡੇ ਵਿੱਚ ਉਸ ਦੀ ਸ਼ਾਨਦਾਰ ਜਿੱਤ ਨੇ ਭਾਰਤੀ ਟੀਮ ਨੂੰ ਸਾਵਧਾਨ ਕਰ ਦਿੱਤਾ ਹੈ। ਵਿਸ਼ਵ ਕੱਪ ਦੇ ਲਿਹਾਜ਼ ਨਾਲ ਇਹ ਭਾਰਤ ਲਈ ਕਾਫ਼ੀ ਅਹਿਮ ਸੀਰੀਜ਼ ਮੰਨੀ ਜਾ ਰਹੀ ਹੈ।