ETV Bharat / bharat

ਭਾਰਤ-ਪਾਕਿ ਵਿਚਾਰ ਵਟਾਂਦਰੇ ਰਾਹੀਂ ਸੁਲਝਾਵੇ ਆਪਣੇ ਮੁੱਦੇ: ਰੂਸ

author img

By

Published : Aug 28, 2019, 8:58 PM IST

ਰੂਸ ਨੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ 'ਤੇ ਚੁੱਪੀ ਤੋੜਦਿਆਂ ਬਿਆਨ ਦਿੱਤਾ ਹੈ। ਭਾਰਤ ਵਿੱਚ ਰੂਸ ਦੇ ਰਾਜਦੂਤ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਪਾਕਿਸਤਾਨ ਨੂੰ ਸਾਰੇ ਮੁੱਦੇ ਵਿਚਾਰ-ਵਟਾਂਦਰੇ ਰਾਹੀਂ ਸੁਲਝਾ ਲੈਣੇ ਚਾਹੀਦੇ ਹਨ। ਭਾਰਤ ਵਿੱਚ ਰੂਸ ਦੇ ਰਾਜਦੂਤ ਨਿਕੋਲਾਈ ਕੁਦਾਸ਼ਵ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਬਾਰੇ ਕਿਹਾ, "ਇਹ ਭਾਰਤ ਸਰਕਾਰ ਦਾ ਸੰਤੁਲਿਤ ਫ਼ੈਸਲਾ ਹੈ ਅਤੇ ਭਾਰਤ ਦਾ ਅੰਦਰੂਨੀ ਮਾਮਲਾ ਹੈ।"

ਫ਼ੋਟੋ

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਦੁਨੀਆਂ ਭਰ ਦੇ ਦੇਸ਼ਾਂ ਨੇ ਆਪਣੀਆਂ-ਆਪਣੀਆਂ ਟਿੱਪਣੀਆਂ ਦਿੱਤੀਆਂ। ਹੁਣ ਰੂਸ ਨੇ ਵੀ ਇਸ ਮਾਮਲੇ 'ਤੇ ਚੁੱਪੀ ਤੋੜਦਿਆਂ ਬਿਆਨ ਦਿੱਤਾ ਹੈ। ਭਾਰਤ ਵਿੱਚ ਰੂਸ ਦੇ ਰਾਜਦੂਤ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ-ਪਾਕਿਸਤਾਨ ਨੂੰ ਸਾਰੇ ਮੁੱਦੇ ਵਿਚਾਰ ਵਟਾਂਦਰੇ ਰਾਹੀਂ ਸੁਲਝਾ ਲੈਣੇ ਚਾਹੀਦੇ ਹਨ।

ਵਿਚਾਰ-ਵਟਾਂਦਰੇ ਜ਼ਰੀਏ ਸੁਲਝਾਏ ਭਾਰਤ ਪਾਕਿਸਤਾਨ ਆਪਣੇ ਮੁੱਦੇ: ਰੂਸ

ਭਾਰਤ ਵਿੱਚ ਰੂਸ ਦੇ ਰਾਜਦੂਤ ਨਿਕੋਲਾਈ ਕੁਦਾਸ਼ਵ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਬਾਰੇ ਕਿਹਾ, "ਇਹ ਭਾਰਤ ਸਰਕਾਰ ਦੀ ਸੰਤੁਲਿਤ ਫ਼ੈਸਲਾ ਹੈ ਅਤੇ ਭਾਰਤ ਦਾ ਅੰਦਰੂਨੀ ਮਾਮਲਾ ਹੈ।" ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਾਰੇ ਮਾਮਲੇ ਸ਼ਿਮਲਾ ਸਮਝੌਤੇ ਅਤੇ ਲਹੌਰ ਘੋਸ਼ਣਾ ਪੱਤਰ ਦੇ ਅਧਾਰ 'ਤੇ ਗੱਲਬਾਤ ਜ਼ਰੀਏ ਸੁਲਝਾਏ ਜਾਣੇ ਚਾਹੀਦੇ ਹਨ। ਰੂਸ ਦਾ ਇਹ ਬਿਆਨ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੇ 2 ਦਿਨੀ ਦੌਰੇ ਦੇ ਦੌਰਾਨ ਮੀਟਿੰਗ ਦੇ ਬਾਅਦ ਆਇਆ।

ਭਾਰਤ ਵਿੱਚ ਰੂਸੀ ਦੂਤਾਵਾਸ ਦੇ ਡਿਪਟੀ ਚੀਫ ਰੋਮਨ ਬਬੁਸ਼ਕਿਨ ਨੇ ਕਿਹਾ, "ਭਾਰਤ ਅਤੇ ਪਾਕਿਸਤਾਨ ਵਿਵਾਦ ਵਿੱਚ ਰੂਸ ਨਾਸਤੇ ਕੋਈ ਭੂਮਿਕਾ ਨਹੀ ਹੈ, ਜਦੋਂ ਤੱਕ ਦੋਵਾਂ ਧਿਰਾਂ ਵਿਚੋਲਗੀ ਲਈ ਨਾ ਕਹਿਣ, ਸੰਯੁਕਤ ਰਾਸ਼ਟਰ ਸੁਰੱਖਿਆ ਸਭਾ (ਯੂ.ਐਨ.ਐੱਸ.ਸੀ.) ਵਿੱਚ ਬੰਦ ਦਰਵਾਜ਼ੇ ਦੀ ਮੀਟਿੰਗ ਦੌਰਾਨ ਅਸੀਂ ਕਿਹਾ ਸੀ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਮੰਗਲਵਾਰ ਨੂੰ ਦੋ ਦਿਨੀ ਦੌਰੇ ਲਈ ਰਸ਼ੀਆ ਪਹੁੰਚੇ ਜਿੱਥੇ ਦੋਵੇਂ ਦੇਸ਼ ਆਪਣੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਵਿਚਾਰ ਕਰਨਗੇ। ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੈਸ਼ੰਕਰ ਦੀ ਇਹ ਪਹਿਲੀ ਮਾਸਕੋ ਯਾਤਰਾ ਹੈ। ਜੈਸ਼ੰਕਰ ਦੀ ਯਾਤਰਾ ਵਲਾਦੀਵੋਸਟੋਕ ਵਿੱਚ ਪੂਰਬੀ ਆਰਥਿਕ ਮੰਚ ਦੀ ਬੈਠਕ ਤੋਂ ਪਹਿਲਾਂ 4 ਤੋਂ 6 ਸਤੰਬਰ ਦੇ ਵਿਚਕਾਰ ਹੋ ਰਹੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਹੋਣਗੇ।

Intro:Body:

NAVNEET

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.