ETV Bharat / entertainment

ਜੂਨੀਅਰ NTR ਨੇ ਬਾਕਸ ਆਫਿਸ 'ਤੇ ਪ੍ਰਭਾਸ ਦੀ ਫਿਲਮ 'ਸਲਾਰ' ਅਤੇ 'ਕਲਕੀ 298 ਏਡੀ' ਨੂੰ ਛੱਡਿਆ ਪਿੱਛੇ, ਬਣੀ 2024 ਦੀ ਦੂਜੀ ਸਭ ਤੋਂ ਵੱਡੀ ਓਪਨਰ - Devara Box Office Collection Day 1 - DEVARA BOX OFFICE COLLECTION DAY 1

Devara Box Office Collection Day 1: ਦੱਖਣੀ ਸਟਾਰ ਜੂਨੀਅਰ NTR ਦੀ ਦੇਵਰਾ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਸ਼ੁਰੂਆਤ ਕੀਤੀ ਹੈ।

Devara Box Office Collection Day 1
Devara Box Office Collection Day 1 (Instagram)
author img

By ETV Bharat Punjabi Team

Published : Sep 28, 2024, 12:18 PM IST

ਮੁੰਬਈ: ਸਾਊਥ ਸੁਪਰਸਟਾਰ ਜੂਨੀਅਰ ਐਨਟੀਆਰ, ਸੈਫ ਅਲੀ ਖਾਨ ਅਤੇ ਜਾਹਨਵੀ ਕਪੂਰ ਸਟਾਰਰ ਫਿਲਮ ਦੇਵਰਾ 27 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਦਰਸ਼ਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਅਤੇ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਫਿਲਮ ਨੂੰ ਵਿਸ਼ੇਸ਼ ਸ਼ੋਅ ਲਈ ਵੀ ਮਨਜ਼ੂਰੀ ਮਿਲ ਗਈ ਹੈ। ਇਸ ਕਾਰਨ ਮੇਕਰਸ ਨੂੰ ਦੇਵਰਾ ਦੇ ਓਪਨਿੰਗ ਕਲੈਕਸ਼ਨ ਤੋਂ ਕਾਫੀ ਉਮੀਦਾਂ ਸਨ। ਹੁਣ ਇਸਦਾ ਓਪਨਿੰਗ ਕਲੈਕਸ਼ਨ ਸਾਹਮਣੇ ਆ ਗਿਆ ਹੈ।

ਦੇਵਰਾ ਦਾ ਪਹਿਲੇ ਦਿਨ ਦਾ ਕਲੈਕਸ਼ਨ ਕਿੰਨਾ ਹੈ?: ਦੇਵਰਾ ਦੇ ਓਪਨਿੰਗ ਕਲੈਕਸ਼ਨ ਦੀ ਗੱਲ ਕਰੀਏ, ਤਾਂ ਫਿਲਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਜੂਨੀਅਰ ਐਨਟੀਆਰ ਸਟਾਰਰ ਫਿਲਮ ਦੇ ਤੇਲਗੂ ਸੰਸਕਰਣ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਪਹਿਲੇ ਦਿਨ 68.6 ਕਰੋੜ ਰੁਪਏ ਇਕੱਠੇ ਕੀਤੇ ਹਨ। ਤੇਲਗੂ: ₹68.6 ਕਰੋੜ, ਹਿੰਦੀ: ₹7 ਕਰੋੜ, ਕੰਨੜ: ₹30 ਲੱਖ, ਤਮਿਲ: ₹80 ਲੱਖ, ਮਲਿਆਲਮ: ₹30 ਲੱਖ ਕਮਾਏ ਹਨ। ਦੇਵਰਾ ਭਾਗ 1 ਤੇਲਗੂ ਦੀ ਸ਼ੁੱਕਰਵਾਰ ਨੂੰ ਕੁੱਲ 79.56% ਸੀ। ਕੁੱਲ ਮਿਲਾ ਕੇ ਦੇਵਰਾ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ₹77 ਕਰੋੜ ਇਕੱਠੇ ਕੀਤੇ।

ਸਲਾਰ ਅਤੇ ਕਲਕੀ 2898 ਏਡੀ ਨੂੰ ਛੱਡਿਆ ਪਿੱਛੇ: ਜੂਨੀਅਰ ਐਨਟੀਆਰ ਦੀ ਦੇਵਰਾ ਨੇ ਸ਼ੁਰੂਆਤੀ ਕਲੈਕਸ਼ਨ ਵਿੱਚ ਪ੍ਰਭਾਸ ਦੀ ਕਲਕੀ 2898 ਏਡੀ ਅਤੇ ਸਲਾਰ ਨੂੰ ਪਿੱਛੇ ਛੱਡ ਦਿੱਤਾ ਹੈ। ਕਲਕੀ ਨੇ ਓਪਨਿੰਗ ਡੇ 'ਤੇ ਤੇਲਗੂ ਭਾਸ਼ਾ 'ਚ 66 ਕਰੋੜ ਰੁਪਏ ਅਤੇ ਸਲਾਰ ਨੇ 66.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਦੇਵਰਾ ਨੇ ਅਮਰ ਕੌਸ਼ਿਕ ਦੀ ਬਲਾਕਬਸਟਰ ਫਿਲਮ ਸਤ੍ਰੀ 2 ਦੇ ਓਪਨਿੰਗ ਕਲੈਕਸ਼ਨ ਨੂੰ ਵੀ ਪਛਾੜ ਦਿੱਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੇਵਰਾ ਅੱਗੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ।

ਦੇਵਰਾ ਦੀ ਸਟਾਰਕਾਸਟ: ਇਸ ਫਿਲਮ 'ਚ ਜੂਨੀਅਰ ਐੱਨ.ਟੀ.ਆਰ, ਸੈਫ ਅਲੀ ਖਾਨ, ਜਾਹਨਵੀ ਕਪੂਰ, ਪ੍ਰਕਾਸ਼ ਰਾਜ, ਸ਼੍ਰੀਕਾਂਤ ਮੇਕਾ, ਟਾਮ ਸ਼ਾਈਨ ਚਾਕੋ ਅਤੇ ਨਾਰਾਇਣ ਵਿਸ਼ੇਸ਼ ਭੂਮਿਕਾਵਾਂ 'ਚ ਹਨ। ਜੂਨੀਅਰ ਐਨਟੀਆਰ ਨੇ ਫਿਲਮ ਵਿੱਚ ਦੇਵਰਾ ਅਤੇ ਵਰਦਾ ਵਜੋਂ ਦੋਹਰੀ ਭੂਮਿਕਾ ਨਿਭਾਈ ਹੈ। ਫਿਲਮ 'ਚ ਸੈਫ ਅਲੀ ਖਾਨ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਹੈ, ਉਨ੍ਹਾਂ ਦੇ ਕਿਰਦਾਰ ਦਾ ਨਾਂ ਭੈਰਾ ਹੈ। ਦੇਵਰਾ ਦਾ ਨਿਰਦੇਸ਼ਨ ਕੋਰਤਾਲਾ ਸਿਵਾ ਦੁਆਰਾ ਕੀਤਾ ਗਿਆ ਹੈ। ਇਹ ਫਿਲਮ ਤੇਲਗੂ, ਤਾਮਿਲ, ਮਲਿਆਲਮ, ਕੰਨੜ ਅਤੇ ਹਿੰਦੀ ਵਿੱਚ ਰਿਲੀਜ਼ ਹੋਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.