ਨਵੀਂ ਦਿੱਲੀ: ਵੰਦੇ ਭਾਰਤ ਦੇ ਪਹਿਲੇ 2 ਪੜਾਵਾਂ 'ਚ 1,65,000 ਤੋਂ ਵੱਧ ਭਾਰਤੀਆਂ ਦੇ ਘਰ ਪਰਤਣ ਤੋਂ ਬਾਅਦ ਸਰਕਾਰ ਨੇ ਵੀਰਵਾਰ ਨੂੰ ਇਸ ਦਾ ਤੀਜਾ ਪੜਾਅ ਸ਼ੁਰੂ ਕੀਤਾ।
ਵਿਦੇਸ਼ ਮੰਤਰਾਲੇ (ਐਮ.ਈ.ਏ.) ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਤੀਜਾ ਪੜਾਅ 2 ਜੁਲਾਈ ਤੱਕ ਚੱਲੇਗਾ ਅਤੇ ਇਸ ਦੌਰਾਨ 432 ਉਡਾਣਾਂ 43 ਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਆਉਣਗੀਆਂ।
ਉਨ੍ਹਾਂ ਕਿਹਾ ਕਿ ਇਸ ਪੜਾਅ ਵਿੱਚ ਨਿੱਜੀ ਏਅਰਲਾਈਨਾਂ ਦੀਆਂ 29 ਉਡਾਣਾਂ ਵੀ ਚੱਲਣਗੀਆਂ, ਜਿਨ੍ਹਾਂ ਵਿੱਚ ਇੰਡੀਗੋ ਦੀਆਂ 24 ਉਡਾਣਾਂ ਅਤੇ ਗੋਏਅਰ ਦੀਆਂ 3 ਉਡਾਣਾਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਵੱਡੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕਾ ਅਤੇ ਕੈਨੇਡਾ ਲਈ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਭਾਰਤ-ਚੀਨ ਸਰਹੱਦ 'ਤੇ ਸੜਕ ਉਸਾਰੀ ਦੇ ਕੰਮ 'ਚ ਤੇਜ਼ੀ, ਹੈਲੀਕਾਪਟਰਾਂ ਰਾਹੀਂ ਪਹੁੰਚਾਈ ਮਸ਼ਿਨਰੀ
ਬੁਲਾਰੇ ਨੇ ਦੱਸਿਆ ਕਿ ਸਰਕਾਰ ਨੇ 7 ਮਈ ਤੋਂ ਵਿਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਉਣ ਦਾ ਮਿਸ਼ਨ ਸ਼ੁਰੂ ਕੀਤਾ ਸੀ ਜਿਸ ਦੇ ਤਹਿਤ 1,65,375 ਭਾਰਤੀ ਹੁਣ ਤੱਕ ਵਾਪਿਸ ਪਰਤ ਚੁੱਕੇ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਵੰਦੇ ਭਾਰਤ ਮਿਸ਼ਨ ਦਾ ਪਹਿਲਾ ਪੜਾਅ 7 ਮਈ ਨੂੰ ਅਤੇ ਦੂਜਾ ਪੜਾਅ 16 ਮਈ ਨੂੰ ਸ਼ੁਰੂ ਹੋਇਆ ਸੀ। ਮਿਸ਼ਨ ਦਾ ਤੀਜਾ ਪੜਾਅ 11 ਜੂਨ ਤੋਂ ਸ਼ੁਰੂ ਹੋਇਆ ਹੈ, ਜੋ 30 ਜੂਨ ਤੱਕ ਜਾਰੀ ਰਹੇਗਾ।