ETV Bharat / bharat

ਭਾਰਤ ਕੋਰੋਨਾ ਟੈਸਟਾਂ ਵਿੱਚ ਪੱਛੜਦਾ ਹੋਇਆ

author img

By

Published : Apr 9, 2020, 12:49 PM IST

ਬ੍ਰਿਟੇਨ ਵਿਚ ‘ਲਿਵਰਪੂਲ ਨੈਸ਼ਨਲ ਹੈਲਥ ਸਰਵਿਸ ਸਿਸਟਮ’ (ਐੱਨ.ਐੱਚ.ਐੱਸ.) ਦੇ ਨਾਲ ਜੁੜੇ ਪਰਿਵਾਰਕ ਚਿਕਿਤਸਕ ਦੇ ਤੌਰ ’ਤੇ ਕੰਮ ਕਰ ਰਹੇ ਡਾਕਟਰ ਰਾਜੇਸ਼ ਮੱਦੀਪਤੀ ਨੇ ਕਿਹਾ ਕਿ ਇਸ ਦੇ ਬਾਵਜੂਦ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਭਾਰਤ ਦੀ ਕੇਂਦਰ ਸਰਕਾਰ ਅਤੇ ਸਾਰੇ ਦੀਆਂ ਸਾਰੀਆਂ ਸੂਬਾ ਸਰਕਾਰਾਂ ਦੇਸ਼ ਵਿਆਪੀ ਤਾਲਾਬੰਦੀ ਵਰਗਾ ਇੱਕ ਵੱਡਾ ਤੇ ਸਖਤ ਕਦਮ ਚੁੱਕ ਰਹੀਆਂ ਹਨ, ਇਹ ਇੱਕ ਅਤਿਅੰਤ ਚਿੰਤਾ ਵਾਲੀ ਗੱਲ ਹੈ ਕਿ ਇਸ ਬਿਮਾਰੀ ਦੀ ਲਾਗ ਅਤੇ ਇਸ ਵਾਇਰਸ ਦੀ ਜਾਂਚ ਲਈ ਲੋੜੀਂਦੇ ਟੈਸਟ ਵੱਡੀ ਪੱਧਰ 'ਤੇ ਨਹੀਂ ਕੀਤੇ ਜਾ ਰਹੇ ਹਨ।

ਫ਼ੋਟੋ
ਫ਼ੋਟੋ

ਬ੍ਰਿਟੇਨ ਵਿੱਚ ‘ਲਿਵਰਪੂਲ ਨੈਸ਼ਨਲ ਹੈਲਥ ਸਰਵਿਸ ਸਿਸਟਮ’ (ਐੱਨ.ਐੱਚ.ਐੱਸ.) ਦੇ ਨਾਲ ਜੁੜੇ ਪਰਿਵਾਰਕ ਚਿਕਿਤਸਕ ਦੇ ਤੌਰ ’ਤੇ ਕੰਮ ਕਰ ਰਹੇ ਡਾਕਟਰ ਰਾਜੇਸ਼ ਮੱਦੀਪਤੀ ਨੇ ਕਿਹਾ ਕਿ ਇਸ ਦੇ ਬਾਵਜੂਦ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਭਾਰਤ ਦੀ ਕੇਂਦਰ ਸਰਕਾਰ ਅਤੇ ਸਾਰੇ ਦੀਆਂ ਸਾਰੀਆਂ ਸੂਬਾ ਸਰਕਾਰਾਂ ਦੇਸ਼ ਵਿਆਪੀ ਤਾਲਾਬੰਦੀ ਵਰਗਾ ਇੱਕ ਵੱਡਾ ਤੇ ਸਖ਼ਤ ਕਦਮ ਚੁੱਕ ਰਹੀਆਂ ਹਨ, ਇਹ ਇੱਕ ਅਤਿਅੰਤ ਚਿੰਤਾ ਵਾਲੀ ਗੱਲ ਹੈ ਕਿ ਇਸ ਬਿਮਾਰੀ ਦੀ ਲਾਗ ਅਤੇ ਇਸ ਵਾਇਰਸ ਦੀ ਜਾਂਚ ਲਈ ਲੋੜੀਂਦੇ ਟੈਸਟ ਵੱਡੀ ਪੱਧਰ 'ਤੇ ਨਹੀਂ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਤੇਲਗੂ ਦੇ ਰੋਜ਼ਾਨਾ ਅਖਬਾਰ ਈਨਾਡੂ ਦੇ ਪ੍ਰਤੀਨਿਧੀ ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬ੍ਰਿਟੇਨ ਵਰਗੇ ਦੇਸ਼ ਵਿੱਚ, ਜਿਸਦੀ ਕੁੱਲ ਅਬਾਦੀ ਮਹਿਜ਼ 6.70 ਕਰੋੜ ਦੇ ਲਗਭਗ ਹੈ, ਉੱਥੇ ਮੌਜੂਦਾ ਸਮੇਂ ਕੋਰੋਨਾ ਦੀ ਜਾਂਚ ਦੇ ਸੰਬੰਧ ਵਿੱਚ ਲਗਭਗ 100,000 ਟੈਸਟ ਰੋਜ਼ਾਨਾ ਦੀ ਦਰ ਨਾਲ ਕੀਤੇ ਜਾ ਰਹੇ ਹਨ। ਜਦਕਿ ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਲਗਭਗ 130 ਕਰੋੜ ਦੀ ਆਬਾਦੀ ਵਾਲਾ ਦੇਸ਼ ਭਾਰਤ ਹਾਲੇ ਵੀ ਸਿਰਫ਼ 10,000 ਟੈਸਟ ਪ੍ਰਤੀ ਦਿਨ ਦੇ ਹਿਸਾਬ ਨਾਲ ਹੀ ਕਰ ਰਿਹਾ ਹੈ, ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਬ੍ਰਿਟੇਨ ਇਸ ਮਹੀਨੇ ਦੇ ਅੰਤ ਤੱਕ 10 ਲੱਖ ਟੈਸਟ ਪ੍ਰਤੀ ਦਿਨ ਕਰਵਾਉਣ ਦੇ ਲਈ ਸਮਰੱਥ ਹੋਣ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਇਹ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਕੇਵਲ ਉਨ੍ਹਾਂ ਲੋਕਾਂ ਦੇ ਹੀ ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਨੋਵਲ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਹੋਣ ਦੇ ਗੰਭੀਰ ਲੱਛਣ ਪਾਏ ਜਾਂਦੇ ਹਨ, ਅਤੇ ਇਉਂ ਕਰਨਾ ਇਸ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਹਰਗਿਜ਼ ਕਾਫ਼ੀ ਨਹੀਂ ਹੈ। ਉਹਨਾਂ ਦਾ ਕਹਿਣਾ ਸੀ ਕਿ ਮੌਜੂਦਾ ਸਥਿਤੀ ਵਿੱਚ, ਕੋਈ ਵੀ ਵਿਅਕਤੀ ਜਿਸ ਦੇ ਵਿੱਚ ਇਸ ਬਿਮਾਰੀ ਦੇ ਸੰਕਰਮਣ ਦੇ ਮਾਮੂਲੀ ਜਿਹੇ ਸੰਕੇਤ ਵੀ ਪਾਏ ਜਾਣ, ਉਸ ਵਿੱਚ ਇਸ ਸੰਕਰਮਣ ਦੇ ਪੂਰਨ ਲੱਛਣਯੁਕਤ ਬਿਮਾਰੀ ਵਿੱਚ ਬਦਲਣ ਦੀ ਉਡੀਕ ਕੀਤੇ ਬਗੈਰ, ਉਸ ਦੀ ਵੀ ਤਸੱਲੀਬਖ਼ਸ਼ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਜੇ ਅਜਿਹਾ ਨਹੀਂ ਕੀਤਾ ਜਾਂਦਾ, ਤਾਂ ਹਲਕੇ ਲੱਛਣ ਵਾਲੇ ਲੋਕ ਖੁੱਲ੍ਹੇ ਘੁੰਮਦੇ ਰਹਿਣਗੇ ਜਿਸ ਨਾਲ, ਬਹੁਤ ਸਾਰੇ ਲੋਕਾਂ ਦੇ, ਬਗੈਰ ਇਸਦੀ ਜਾਣਕਾਰੀ ਦੇ, ਸੰਕਰਮਿਤ ਹੋਣ ਦੀ ਸੰਭਾਵਨਾ ਵਧੇਗੀ ਅਤੇ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਤੇਜ਼ੀ ਨਾਲ ਫੈਲਦਾ ਰਹੇਗਾ। ਇਸ ਤਰ੍ਹਾਂ ਦੇ ਨਤੀਜੇ ਵਜੋਂ ਉਤਪਨ ਹੋਣ ਵਾਲੇ ਅਜਿਹੇ ਹਾਲਾਤ ਪੂਰੇ ਦੇਸ਼ ਲਈ ਕਾਫ਼ੀ ਖ਼ਤਰਨਾਕ ਸਾਬਿਤ ਹੋ ਸਕਦੇ ਹਨ। ਦੱਖਣੀ ਕੋਰੀਆ ਅਤੇ ਜਰਮਨੀ ਵਰਗੇ ਦੇਸ਼ਾਂ ਵਿੱਚ, ਮੌਤ ਦੀ ਦਰ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਹੋਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਉਹ ਲੱਛਣਾਂ ਵਾਲੇ ਸੰਕਰਮਿਤ ਮਰੀਜ਼ਾਂ ਦੇ ਨਾਲ-ਨਾਲ ਜ਼ਿਆਦਾਤਰ ਬਾਕੀ ਦੇ ਲੋਕਾਂ ਨੂੰ ਵੀ ਟੈਸਟ ਕਰਵਾਉਣ ਲਈ ਕਹਿ ਰਹੇ ਹਨ। ਇਉਂ ਕਰਨਾ ਸਰਕਾਰ ਦੀ ਇਸ ਬਿਮਾਰੀ ਦੇ ਹਲਕੇ ਲੱਛਣਾਂ ਵਾਲੇ ਲੋਕਾਂ ਨੂੰ ਅਲੱਗ ਥਲੱਗ ਕਰਨ ਵਿੱਚ ਅਤੇ ਉਹਨਾਂ ਦਾ ਸਹੀ ਸਮੇਂ ਸਹੀ ਇਲਾਜ ਕਰਨ ਵਿੱਚ ਸਹਾਇਤਾ ਕਰਦਾ ਹੈ, ਜਿਸ ਕਾਰਨ ਇਹਨਾਂ ਦੇਸ਼ਾਂ ਵਿੱਚ ਇਸ ਵਾਇਰਸ ਕਾਰਨ ਹੋਣ ਵਾਲੀ ਔਸਤਨ ਮੌਤ ਦਰ ਹੇਠਾਂ ਆਈ ਹੈ। 8.37 ਮਿਲੀਅਨ ਦੀ ਆਬਾਦੀ ਵਾਲੇ ਦੇਸ਼ ਜਰਮਨੀ ਦੇ ਵਿੱਚ ਇਸ ਰੋਗ ਦੀ ਰੋਜ਼ਾਨਾ ਹੋਣ ਵਾਲੀ ਜਾਂਚ ਦੀ ਸੰਖਿਆ, ਸਭ ਤੋਂ ਵੱਡੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਵਰਤਮਾਨ ਵਿੱਚ 30,000 ਟੈਸਟ ਪ੍ਰਤੀ ਦਿਨ ਨੂੰ ਛੂਹ ਰਹੀ ਹੈ ਅਤੇ ਅਧਿਕਾਰੀਆਂ ਵੱਲੋਂ ਕੀਤੇ ਗਏ ਐਲਾਨ ਦੇ ਅਨੁਸਾਰ ਜਲਦੀ ਹੀ ਇਹ ਰੋਜ਼ਾਨਾ ਦਰ ਵੱਧ ਕੇ 50,000 ਟੈਸਟ ਪ੍ਰਤੀ ਦਿਨ ਹੋ ਜਾਵੇਗੀ। ਦੱਖਣੀ ਕੋਰੀਆ, ਜਿਸਦੀ ਆਬਾਦੀ ਤਕਰੀਬਨ 5.12 ਕਰੋੜ ਹੈ, ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਲਗਭਗ ਸਾਢੇ ਚਾਰ ਲੱਖ ਲੋਕਾਂ ਦੀ ਜਾਂਚ ਮੁਕੰਮਲ ਕਰ ਲਈ ਹੈ ਅਤੇ ਹੁਣ ਹਰ ਰੋਜ਼ ਔਸਤਨ 11,000 ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ।

ਜਰਮਨੀ ਵੱਲੋਂ ਅਪਣਾਏ ਗਏ ਸਾਵਧਾਨੀ ਦੇ ਉਪਾਅ
ਜਦੋ ਚਾਰੇ ਪਾਸੇ ਇਹ ਗੱਲ ਧੁੰਮ ਗਈ ਕਿ ਕੇਂਦਰੀ ਚੀਨ ਨੋਵਲ ਕੈਰੋਨਾ ਨਾਮ ਦੇ ਇੱਕ ਨਵੇਂ ਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ, ਲਗਭਗ ਉਸੇ ਸਮੇਂ ਤੋਂ ਹੀ ਜਰਮਨੀ ਦੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਡਾਕਟਰੀ ਕਿੱਟਾਂ ਵਿਕਸਤ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਸੀ ਜੋ ਕਿ ਲਾਗ ਵਾਲੇ ਵਿਅਕਤੀਆਂ ਵਿੱਚ ਇਸ ਵਾਇਰਸ ਦੇ ਸੰਕਰਮਣ ਹੋਣ ਦੀ ਪਛਾਣ ਕਰ ਸਕਦੀਆਂ ਸਨ। ਜਨਵਰੀ ਦੇ ਅਖੀਰ ਤੱਕ, ਅਧਿਕਾਰੀਆਂ ਦੁਆਰਾ ਪਹਿਲੀਆਂ ਮਾਡਲ ਕਿੱਟਾਂ ਨੂੰ ਤਿਆਰ ਕੀਤਾ ਗਿਆ ਅਤੇ ਫ਼ਿਰ ਕੁਝ ਹਫ਼ਤਿਆਂ ਦੇ ਅੰਦਰ ਹੀ, ਇਹਨਾਂ ਦਾ ਵਧੇਰੇ ਵਿਕਸਤ ਸੰਸਕਰਣ ਦੇਸ਼ ਭਰ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਵੰਡ ਦਿੱਤਾ ਗਿਆ। ਦੇਸ਼ ਵਿੱਚ ਨੋਵਲ ਕਰੋਨਾ ਵਾਇਰਸ ਦੇ ਸੰਕਰਮਣ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਪਹਿਲਾਂ ਹੀ ਜਰਮਨੀ ਦੀ ਸਰਕਾਰ ਨੇ ਇਸ ਬਿਮਾਰੀ ਨੂੰ ਮੈਡੀਕਲ ਬੀਮਾ ਪਾਲਿਸੀ ਵਿੱਚ ਸ਼ਾਮਿਲ ਕਰ ਲਿਆ ਸੀ। ਜੇਕਰ ਲਾਗ ਦਾ ਸ਼ੁਰੂਆਤੀ ਪੜਾਅ ਵਿੱਚ ਹੀ ਪਤਾ ਲੱਗ ਜਾਂਦਾ ਹੈ, ਤਾਂ ਇਹ ਵਧੇਰੇ ਸੰਭਾਵਿਤ ਹੈ ਕਿ ਮਰੀਜ਼ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ। ਲੋੜੀਂਦੇ ਸਾਵਧਾਨੀ ਵਾਲੇ ਉਪਾਵਾਂ ਦੀ ਵਰਤੋਂ ਕਰਦੇ ਹੋਏ, ਸਰਕਾਰ ਦਾ ਇਹੋ ਇੱਕਮਾਤਰ ਉਦੇਸ਼ ਸੀ, ਜਿਸ ਨੂੰ ਕਿ ਬਾਖ਼ਬੀ ਅਮਲ ਵਿੱਚ ਲਿਆਂਦਾ ਗਿਆ। ਇਹੋ ਇਸ ਗੱਲ ਦਾ ਮੁੱਖ ਕਾਰਨ ਰਿਹਾ ਹੈ ਕਿ ਕਿਉਂ ਜਰਮਨੀ ਦੇ ਵਿੱਚ ਕੁੱਲ 91,159 ਸੰਕਰਮਿਤ ਮਾਮਲਿਆਂ ਵਿੱਚੋਂ ਸਿਰਫ 1275 ਮੌਤਾਂ ਹੋਈਆਂ, ਜਦਕਿ ਫਰਾਂਸ, ਜੋ ਕਿ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਬਿਲਕੁੱਲ ਵੀ ਤਿਆਰ ਨਹੀਂ ਸੀ, ਉੱਥੇ ਕੁੱਲ 82,165 ਸੰਕਰਮਿਤ ਮਾਮਲਿਆਂ ਵਿੱਚੋਂ 6507 ਮੌਤਾਂ ਹੋ ਗਈਆਂ।

ਇਲਾਜ ਨੂੰ ਦੂਜੇ ਦੇਸ਼ਾਂ ਤੱਕ ਲੈ ਕੇ ਜਾਣਾ
ਡਾ. ਰਾਜੇਸ਼ ਨੇ ਕਿਹਾ ਕਿ ਜੇਕਰ ਮਨੁੱਖੀ ਸਰੋਤਾਂ, ਬੁਨਿਆਦੀ ਢਾਂਚੇ ਅਤੇ ਹੋਰ ਮਾਮਲਿਆਂ ਦੀ ਗੱਲ ਕਰੀਏ ਤਾਂ ਜਰਮਨੀ ਵਿੱਚ ਡਾਕਟਰੀ ਪ੍ਰਬੰਧਾਂ ਦੀ ਇੱਕ ਬਹੁਤ ਹੀ ਮਜ਼ਬੂਤ ਅਤੇ ਸਸ਼ਕਤ ਪ੍ਰਣਾਲੀ ਹੈ। ਇਸ ਨਾਲ ਜਰਮਨੀ ਲਈ ਆਪਣੀਆਂ ਸੇਵਾਵਾਂ ਨੂੰ ਹੋਰਨਾਂ ਦੇਸ਼ਾਂ ਦੇ ਮਰੀਜ਼ਾਂ, ਜਿਵੇਂ ਕਿ ਫਰਾਂਸ, ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾ ਦੇ ਮਰੀਜ਼, ਤੱਕ ਪਹੁੰਚਾਉਣਾ ਆਸਾਨ ਹੋਇਆ ਹੈ। ਇਟਲੀ ਅਤੇ ਹੋਰ ਹਿੱਸਿਆਂ ਤੋਂ ਕੁੱਝ ਮਰੀਜ਼ ਗੰਭੀਰ ਹਾਲਤਾਂ ਵਿੱਚ ਜਰਮਨੀ ਦੇ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕੀਤੇ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਟਲੀ ਵਿੱਚ ਆਈ.ਸੀ.ਯੂ.ਵਿੱਚ ਬੈੱਡਾਂ ਦੀ ਗਿਣਤੀ 8.6 ਪ੍ਰਤੀ ਮਿਲੀਅਨ ਹੈ, ਜੋ ਕਿ ਜਰਮਨੀ ਵਿੱਚ 33.9 ਹੈ। ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਜਰਮਨੀ ਇਸ ਸਥਿਤੀ ਨੂੰ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਆਪਣੇ ਚਿਕਤਿਸਾ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਦੁੱਗਣਾ ਕਰਨ ਦੀ ਤਿਆਰੀ ਵਿੱਚ ਹੈ।

ਬ੍ਰਿਟੇਨ ਵਿਚ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਭਾਰੀ ਜ਼ੁਰਮਾਨਾ ਆਇਦ
'ਬ੍ਰਿਟੇਨ ਵਿੱਚ ਸਰਦੀ ਖਤਮ ਹੋਣ ਤੋਂ ਬਾਅਦ, ਇੱਥੇ ਬਸੰਤ ਦਾ ਮੌਸਮ ਆਉਣ ਵਾਲਾ ਹੈ’। ਦਿਨ ਵੇਲੇ ਦਾ ਤਾਪਮਾਨ ਲੱਗਭਗ 20 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਇਸ ਤਰਾਂ ਦੇ ਵਾਤਾਵਰਣ ਅਤੇ ਮਾਹੌਲ ਵਿੱਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣਾ ਇੱਕ ਬੇਹਦ ਮੁਸ਼ਕਲ ਕੰਮ ਹੈ। ਸਰਕਾਰ ਨੇ ਇਸ ਨੂੰ ਠੱਲ ਪਾਉਣ ਲਈ ਘਰ ਤੋਂ ਬਾਹਰ ਨਿਕਲਣ ਵਾਲਿਆਂ ਦੇ ਉੱਤੇ ਬੜੇ ਭਾਰੀ ਜ਼ੁਰਮਾਨੇ ਲਗਾਏ ਹਨ ਤਾਂ ਜੋ ਉਹ ਲੋਕ ਜੋ ਬਾਹਰ ਨਾ ਨਿਕਲਣ ਦੀਆਏ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਘਰੋਂ ਬਾਹਰ ਆਉਂਦੇ ਹਨ ਉਹਨਾਂ ਦੀ ਸੰਖਿਆ ਦੇ ਉੱਤੇ ਕਾਬੂ ਰੱਖਿਆ ਜਾ ਸਕੇ। ਮੁੱਖ ਹਸਪਤਾਲਾਂ ਵਿੱਚ ਭੀੜ ਹੋਣ ਤੋਂ ਬਚਾਉਣ ਲਈ, ਸਰਕਾਰ ਨੇ ਦੇਸ਼ ਦੇ ਕੋਨੇ-ਕੋਨੇ ’ਤੇ ਮੁਢਲੇ ਜਾਂਚ ਕੇਂਦਰ ਸਥਾਪਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਆਪਣੇ ਬਜਟ ਦਾ 15 ਪ੍ਰਤੀਸ਼ਤ ਜਨਤਕ ਸਿਹਤ ਦੇ ਉੱਤੇ ਖਰਚ ਕਰ ਰਿਹਾ ਹੈ ਅਤੇ ਦੇਸ਼ ਦੇ ਹਰ ਨਾਗਰਿਕ ਦਾ ਇੱਕੋ ਜਿਹਾ ਇਲਾਜ ਕੀਤਾ ਜਾ ਰਿਹਾ ਹੈ, ਚਾਹੇ ਉਹ ਕੋਈ ਰਾਜਕੁਮਾਰ ਹੈ ਜਾਂ ਭਿਖਾਰੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੜ੍ਹ ਰਹੇ ਵਿਦਿਆਰਥੀਆਂ, ਜਿਹੜੇ ਕਿ ਇਸ ਸਮੇਂ ਕੋਰੋਨਾ ਦੇ ਪ੍ਰਭਾਵ ਅਧੀਨ ਹਨ, ਉਨ੍ਹਾਂ ਦੀ ਮਦਦ ਲਈ ਤੇਲਗੂ ਸਮਾਜ ਦੇ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ।

ਬ੍ਰਿਟੇਨ ਦੇ ਡਾਕਟਰ, ਡਾ. ਰਾਜੇਸ਼ ਮੱਦੀਪਤੀ ਨੇ ਈਨਾਡੂ ਨਾਲ ਇੰਟਰਵਿਯੂ ਦੌਰਾਨ ਇਹ ਵਿਚਾਰ ਪੇਸ਼ ਕੀਤੇ!

ETV Bharat Logo

Copyright © 2024 Ushodaya Enterprises Pvt. Ltd., All Rights Reserved.