ETV Bharat / bharat

ਭਾਰਤ ਦੀ ਸ਼ਾਂਤੀ ਤੇ ਸਥਿਰਤਾ 'ਚ ਖ਼ਾਸ ਦਿਲਚਸਪੀ: ਮੋਦੀ - india and iran relations

ਪੀਐਮ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਰੀਫ਼ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਖੇਤਰ ਦੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ 'ਚ ਵਿਸ਼ੇਸ਼ ਦਿਲਚਸਪੀ ਹੈ। ਦੂਜੇ ਪਾਸੇ, ਜਾਵਦ ਜ਼ਰੀਫ਼ ਨੇ ਖੇਤਰ 'ਚ ਹਾਲ ਹੀ 'ਚ ਹੋਏ ਵਿਕਾਸ 'ਤੇ ਆਪਣਾ ਨਜ਼ਰੀਆ ਸਾਂਝਾ ਕੀਤਾ।

India
ਫ਼ੋਟੋ
author img

By

Published : Jan 16, 2020, 7:56 AM IST

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਭਾਰਤ ਨੂੰ ਖੇਤਰ ਦੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ 'ਚ ਵਿਸ਼ੇਸ਼ ਦਿਲਚਸਪੀ ਹੈ। ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਰੀਫ਼ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ।

PMO ਵੱਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਕਿ ਈਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਰੀਫ਼ ਨੇ ਖੇਤਰ 'ਚ ਹਾਲ ਹੀ 'ਚ ਹੋਏ ਵਿਕਾਸ 'ਤੇ ਆਪਣਾ ਨਜ਼ਰੀਆ ਸਾਂਝਾ ਕੀਤਾ। ਪੀਐਮ ਮੋਦੀ ਨੇ ਵੀ ਕਿਹਾ ਕਿ ਭਾਰਤ ਦੀ ਸ਼ਾਂਤੀ ਤੇ ਸਥਿਰਤਾ 'ਚ ਖ਼ਾਸ ਦਿਲਚਸਪੀ ਹੈ।

ਪ੍ਰਧਾਨ ਮੰਤਰੀ ਨੇ ਚਾਬਹਾਰ ਪ੍ਰਾਜੈਕਟ ਵਿਚ ਹੋਈ ਤਰੱਕੀ ਲਈ ਈਰਾਨੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ। ਭਾਰਤ 'ਚ ਜ਼ਰੀਫ ਦਾ ਸਵਾਗਤ ਕਰਦਿਆਂ, ਮੋਦੀ ਨੇ ਸਤੰਬਰ 2019 ਵਿਚ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸੱਦੇ 'ਤੇ ਰਾਸ਼ਟਰਪਤੀ ਰੂਹਾਨੀ ਨਾਲ ਆਪਣੀ ਨਿੱਘੀ ਅਤੇ ਸੁਹਿਰਦ ਗੱਲਬਾਤ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਇਰਾਨ ਨਾਲ ਮਜ਼ਬੂਤ ​​ਅਤੇ ਦੋਸਤਾਨਾ ਸੰਬੰਧ ਵਿਕਸਿਤ ਕਰਨ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦੁਹਰਾਇਆ। ਭਾਰਤ ਅਤੇ ਈਰਾਨ ਦੀ ਇਹ ਮੁਲਾਕਾਤ ਕਾਫ਼ੀ ਖ਼ਾਸ ਮੰਨੀ ਜਾ ਰਹੀ ਹੈ ਕਿਉਂਕਿ ਹਾਲ ਹੀ 'ਚ ਈਰਾਕ 'ਚ ਅਮਰੀਕੀ ਡਰੋਨ ਹਮਲੇ 'ਚ ਈਰਾਨ ਦਾ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਈਰਾਨ ਨੇ ਵੀ ਈਰਾਕ 'ਚ ਅਮਰੀਕੀ ਫੌਜ ਦੇ ਟਿਕਾਣਿਆ ਤੇ ਮਿਸਾਇਲ ਹਮਲੇ ਕੀਤੇ। ਇਸ ਸਮੇਂ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.