ਨਵੀ ਦਿੱਲੀ: ਭਾਰਤ ਨੇ ਕਰਤਾਰਪੁਰ ਲਾਂਘੇ 'ਤੇ ਐਤਵਾਰ ਨੂੰ ਪਾਕਿਸਤਾਨ ਨਾਲ ਹੋਈ ਮੀਟਿੰਗ ਦੌਰਾਨ ਪਾਕਿਸਤਾਨ ਤੋਂ ਪੁਸ਼ਟੀ ਮੰਗੀ ਹੈ ਕਿ ਖ਼ਾਲਿਸਤਾਨ ਪੱਖੀ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਾਰੀਆਂ ਸਰਕਾਰੀ ਕਮੇਟੀਆਂ ਵਿੱਚੋਂ ਸੱਚਮੁਚ ਕੱਢ ਦਿੱਤਾ ਹੈ ਜਾਂ ਨਹੀ।
ਦੱਸ ਦੇਈਏ ਕਿ ਗੋਪਾਲ ਸਿੰਘ ਚਾਵਲਾ ਖ਼ਾਲਿਸਤਾਨ ਪੱਖੀ ਹੈ ਤੇ ਚਾਵਲਾ ਨੂੰ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ‘ਜੈਸ਼–ਏ–ਮੁਹੰਮਦ’ ਦੇ ਮੁਖੀ ਹਾਫ਼ਿਜ਼ ਸਇਦ ਦੇ ਨੇੜੇ ਸਮਝਿਆ ਜਾਂਦਾ ਹੈ ਉਸ ਨੂੰ ਪੀਐਸਜੀਪੀਸੀ 'ਚ ਜਨਰਲ ਸਕੱਤਰ ਲਗਾਇਆ ਸੀ ਜਿਸ 'ਤੇ ਭਾਰਤ ਨੇ ਇਤਰਾਜ਼ ਕੀਤਾ ਸੀ।
ਭਾਰਤ ਦੇ ਇਤਰਾਜ਼ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਗੋਪਾਲ ਚਾਵਲਾ ਨੂੰ ਕਮੇਟੀ ਚੋਂ ਕੱਢ ਦਿੱਤਾ ਗਿਆ ਹੈ ਜਿਸ 'ਤੇ ਅੱਜ ਭਾਰਤ ਸਰਕਾਰ ਸਪੱਸ਼ਟੀਕਰਨ ਮੰਗਿਆ ਹੈ।