ਨਵੀਂ ਦਿੱਲੀ: ਭਾਰਤ ਨੇ ਗੌਤਮ ਬੁੱਧ ਦੇ ਜਨਮ ਸਥਾਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਰੱਦ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਉਨ੍ਹਾਂ ਚੇ ਟਿੱਪਣੀ, ਸਾਡੀ ਸਾਂਝੀ ਬੁੱਧ ਵਿਰਾਸਤ, ਦੇ ਬਾਰੇ ਸੀ ਅਤੇ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੁੱਧ ਧਰਮ ਦੇ ਬਾਨੀ ਦਾ ਜਨਮ ਨੇਪਾਲ ਦੇ ਲੁਮਿਬਨੀ ਵਿੱਚ ਹੋਇਆ ਹੈ।
ਜੈਸ਼ੰਕਰ ਨੇ ਸਨਿੱਚਰਵਾਰ ਨੂੰ ਇੱਕ ਵੇਬਿਨਾਰ ਵਿੱਚ ਭਾਰਤ ਦੀ ਅਗਵਾਈ ਕਰਦਿਆਂ ਗੱਲ ਰੱਖੀ ਕਿ ਕਿਵੇਂ ਭਗਵਾਨ ਬੁੱਧ ਅਤੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਰੇਣਾ ਵਾਲੀਆਂ ਹਨ, ਹਾਲਾਂਕਿ ਨੇਪਾਲ ਮੀਡੀਆ ਵਿੱਚ ਆਈਆਂ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਜੈਸ਼ੰਕਰ ਨੇ ਮਹਾਤਮਾ ਬੁੱਧ ਨੂੰ ਭਾਰਤੀ ਦੱਸਿਆ ਹੈ।
ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਕਵ ਨੇ ਕਿਹਾ ਕਿ ਸਨਿੱਚਰਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਵਿਦੇਸ਼ ਮੰਤਰੀ ਦੀ ਟਿੱਪਣੀ ਸਾਡੀ ਸਾਂਝੀ ਬੁੱਧ ਵਿਰਾਸਤ ਦੇ ਬਾਰੇ ਸੀ।
ਇਸ ਤੋਂ ਪਹਿਲਾਂ ਨੇਪਾਲੀ ਮੀਡੀਆ ਵਿੱਚ ਆਈ ਜੈਸ਼ੰਕਰ ਦੀ ਟਿੱਪਣੀ ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਸੀ, ਇਹ ਇਤਿਹਾਸਤ ਹਵਾਲਿਆਂ ਵਿੱਚ ਸਾਬਤ ਹੈ ਕਿ ਬੁੱਧ ਦਾ ਜਨਮ ਲੁਮਬਨੀ ਨੇਪਾਲ ਵਿੱਚ ਹੋਇਆ ਸੀ।