ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਕੋਈ ਸੁਨੇਹਾ ਨਹੀਂ ਭੇਜਿਆ ਹੈ ਤੇ ਨਾ ਹੀ ਗੱਲਬਾਤ ਕਰਨ ਲਈ ਇੱਛਾ ਜਤਾਈ ਹੈ। ਇਸ ਨੂੰ ਲੈ ਕੇ ਹੋ ਰਹੀਆਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ।
ਭਾਰਤ ਦਾ ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਉਸ ਇੰਟਰਵਿਊ ਨੂੰ ਲੈ ਕੇ ਆਇਆ ਹੈ। ਜਿਸ ਵਿੱਚ ਪਾਕਿ ਐਨਐਸਏ ਡਾ. ਮੋਇਦ ਯੂਸੁਫ਼ ਨੇ ਕਿਹਾ ਕਿ ਭਾਰਤ ਵੱਲੋਂ ਪਾਕਿ ਨੂੰ ਸੁਨੇਹਾ ਭੇਜਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, " ਅਸੀਂ ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਦੇ ਇੰਟਰਵਿਊ ਨਾਲ ਸਬੰਧਿਤ ਰਿਪੋਰਟ ਦੇਖੀ ਹੈ।
ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਨੂੰ ਲੈ ਕੇ ਮੈਸੇਜ ਭੇਜੇ ਗਏ ਹਨ।" ਉਨ੍ਹਾਂ ਦਾ ਬਿਆਨ ਕਾਲਪਨਿਕ, ਗੁੰਮਰਾਹ ਕਰਨ ਵਾਲਾ ਤੇ ਤੱਥਾਂ ਤੋਂ ਪਰੇ ਹੈ। ਹਮੇਸ਼ਾਂ ਦੀ ਤਰ੍ਹਾਂ ਪਾਕਿਸਤਾਨ ਘਰੇਲੂ ਨਾਕਾਮੀਆਂ ਨੂੰ ਲੁਕਾਉਣ ਲਈ ਤੇ ਆਪਣੀ ਜਨਤਾ ਨੂੰ ਗੁੰਮਰਾਹ ਕਰਨ ਲਈ ਭਾਰਤ ਦਾ ਨਾਂਅ ਲੈ ਰਿਹਾ ਹੈ।