ਨਵੀਂ ਦਿੱਲੀ: ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਇਸੇ ਵਿਚਾਲੇ ਭਾਰਤ ਨੇ ਸਾਵਧਾਨੀ ਦੇ ਤੌਰ ਉੱਤੇ ਖਾੜੀ ਖੇਤਰਾਂ ਵਿੱਚ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ।
ਜਲ ਸੈਨਾ ਦੇ ਇੱਕ ਅਧਿਕਾਰੀ ਮੁਤਾਬਕ ਭਾਰਤੀ ਜਲ ਸੈਨਾ ਨੇ ਖਾੜੀ ਵਿੱਚ ਸਥਿਤੀ ਉੱਤੇ ਨਜ਼ਰ ਰੱਖੀ ਹੋਈ ਹੈ।
ਟਰੰਪ ਦਾ ਮਿਜ਼ਾਇਲ ਹਮਲੇ 'ਤੇ ਬਿਆਨ
ਦੱਸ ਦਈਏ ਕਿ ਬੁੱਧਵਾਰ ਨੂੰ ਈਰਾਕ ਵਿੱਚ ਸਥਿਤ ਅਮਰੀਕੀ ਸੈਨਿਕ ਠਿਕਾਣਿਆਂ ਉੱਤੇ ਮਿਜ਼ਾਇਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਆਇਆ ਕਿ ਇਸ ਹਮਲੇ ਵਿੱਚ ਕਿਸੇ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ: ਈਰਾਨੀ ਮਿਜ਼ਾਇਲ ਹਮਲੇ ਤੋਂ ਬਾਅਦ ਹੁਣ ਬਗਦਾਦ ਦੇ ਗ੍ਰੀਨ ਜ਼ੋਨ ਵਿੱਚ ਦਾਗੇ 2 ਰਾਕੇਟ
ਬਗਦਾਦ ਦੇ ਗ੍ਰੀਨ ਜ਼ੋਨ ਵਿੱਚ ਦਾਗੇ 2 ਰਾਕੇਟ
ਉੱਥੇ ਹੀ ਦੂਜੇ ਪਾਸੇ ਹੁਣ ਬਗਦਾਦ ਦੇ ਗ੍ਰੀਨ ਜ਼ੋਨ ਵਿੱਚ 2 ਰਾਕੇਟ ਦਾਗੇ ਗਏ ਹਨ। ਅਜੇ ਤੱਕ ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।