ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਦੇ 65,002 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 996 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 25 ਲੱਖ ਹੋ ਗਿਆ ਹੈ ਯਾਨੀ ਕਿ 25,26,192 ਹੋ ਗਿਆ ਹੈ। ਜਿੱਥੇ ਇਸ ਲਾਗ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 49,036 ਹੋ ਗਈ ਹੈ। ਉੱਥੇ ਹੀ ਇਸ ਲਾਗ ਨਾਲ 18,08936 ਲੋਕ ਸਿਹਤਯਾਬ ਹੋ ਗਏ ਹਨ।
ਜੇਕਰ ਗੱਲ ਕਰੀਏ ਕੋਰੋਨਾ ਦੇ ਪੌਜ਼ੀਵਿਟੀ ਰੇਟ ਦੀ ਤਾਂ ਇਹ ਵੱਧ ਕੇ 7.48 ਫੀਸਦ ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਐਕਟਿਵ ਕੇਸ 26.45 ਫੀਸਦ ਹੈ ਤੇ ਮੌਤ ਦਰ 1.94 ਫੀਸਦ ਹੋ ਗਈ ਹੈ।
WHO ਦੇ ਅੰਕੜਿਆਂ ਮੁਤਾਬਕ 4 ਅਗਸਤ ਤੋਂ 14 ਅਗਸਤ ਤੱਕ ਭਾਰਤ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਜਿਸ ਕਾਰਨ ਭਾਰਤ ਕੋਰੋਨਾ ਮਾਮਲਿਆਂ ਵਿੱਚ ਸਿਖਰਲੇ ਸਥਾਨ ਉੱਤੇ ਪਹੁੰਚ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ 12,608 ਨਵੇਂ ਮਾਮਲੇ ਸਾਹਮਣੇ ਆਏ ਹਨ। ਆਂਧਰਾ ਪ੍ਰਦੇਸ਼ ਵਿੱਚ 8943 ਕਰਨਾਟਕ ਵਿੱਚ 7908 ਤਮਿਲਨਾਡੂ ਵਿੱਚ 5890 ਤੇ ਉਤਰ ਪ੍ਰਦੇਸ਼ ਵਿੱਚ 4512 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਜੇਕਰ ਮੌਤਾਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ 'ਚ 364 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਮਿਲਨਾਡੂ ਵਿੱਚ 117, ਕਰਨਾਟਕ ਵਿਚ 104 ਆਧਰਾ ਪ੍ਰਦੇਸ਼ ਵਿੱਚ 97 ਤੇ ਪੱਛਮੀ ਬੰਗਾਲ ਵਿੱਚ 60 ਲੋਕਾਂ ਦੀ ਮੌਤਾਂ ਹੋ ਗਈਆਂ ਹਨ।
ਇਹ ਵੀ ਪੜ੍ਹੋ:'ਕੈਪਟਨ ਸਰਕਾਰ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦੇ ਤੌਰ 'ਤੇ ਕਰ ਰਹੀ ਹੈ ਪੇਸ਼'