ETV Bharat / bharat

ਕੋਵਿਡ-19: ਭਾਰਤ 'ਚ ਇੱਕ ਦਿਨ 'ਚ 10 ਹਜ਼ਾਰ ਨਵੇਂ ਮਾਮਲੇ, ਸਪੇਨ ਤੇ ਬ੍ਰਾਜ਼ੀਲ ਨੂੰ ਪਿੱਛੇ ਛੱਡ 5ਵੇਂ ਨੰਬਰ 'ਤੇ ਪਹੁੰਚਿਆ - ਕੋਵਿਡ-19

ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 46 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 6946 ਮੌਤਾਂ ਹੋ ਚੁੱਕੀਆਂ ਹਨ। ਸ਼ਨੀਵਾਰ ਨੂੰ ਭਾਰਤ ਵਿੱਚ ਸਭ ਤੋਂ ਵੱਧ 10 ਹਜ਼ਾਰ 429 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ ਅਤੇ ਲਗਾਤਾਰ ਦੂਜੇ ਦਿਨ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

india corona tracker: total cases in india rise to 2.46 lakh 6946 deaths
ਕੋਵਿਡ-19: ਭਾਰਤ 'ਚ ਇੱਕ ਦਿਨ 'ਚ 10 ਹਜ਼ਾਰ ਨਵੇਂ ਮਾਮਲੇ, ਸਪੇਨ ਤੇ ਬ੍ਰਾਜ਼ੀਲ ਨੂੰ ਪਿੱਛੇ ਛੱਡ 5ਵੇਂ ਨੰਬਰ 'ਤੇ ਪਹੁੰਚਿਆ
author img

By

Published : Jun 7, 2020, 7:17 AM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 46 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 6946 ਮੌਤਾਂ ਹੋ ਚੁੱਕੀਆਂ ਹਨ। ਸ਼ਨੀਵਾਰ ਨੂੰ ਭਾਰਤ ਵਿੱਚ ਸਭ ਤੋਂ ਵੱਧ 10 ਹਜ਼ਾਰ 429 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ ਅਤੇ ਲਗਾਤਾਰ ਦੂਜੇ ਦਿਨ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਲਈ ਦੱਸ ਦਈੇਏ ਕਿ ਫਿਲਹਾਲ ਭਾਰਤ ਵਿੱਚ ਰਿਕਵਰੀ ਰੇਟ ਬਹੁਤ ਜ਼ਿਆਦਾ ਹੈ। ਭਾਰਤ ਵਿੱਚ ਐਕਟਿਵ ਮਾਮਲੇ 1 ਲੱਖ 20 ਹਜ਼ਾਰ ਹਨ। ਉੱਤਰ ਪ੍ਰਦੇਸ਼ ਦੇਸ਼ ਦਾ 6ਵਾਂ ਰਾਜ ਬਣ ਗਿਆ ਹੈ, ਜਿਥੇ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।

ਮਹਾਰਾਸ਼ਟਰ ਵਿੱਚ 2739 ਨਵੇਂ ਮਰੀਜ਼ ਪਾਏ ਗਏ ਹਨ, ਇਕੱਲੇ ਮੁੰਬਈ ਵਿੱਚ ਹੀ ਸੰਕਰਮਿਤ ਦੀ ਗਿਣਤੀ 47 ਹਜ਼ਾਰ ਤੋਂ ਪਾਰ ਹੋ ਗਈ ਹੈ। ਰਾਜ ਵਿੱਚ, ਕੋਰੋਨਾ ਤੋਂ 2969 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਮਹਾਂਮਾਰੀ ਦੀ ਮੁਸ਼ਕਿਲ ਸਥਿਤੀ ਨਾਲ ਨਜਿੱਠਣ ਲਈ ਊਧਵ ਸਰਕਾਰ ਰੈਮਡੇਸਵਰ ਦਵਾਈ ਦੀ 10 ਹਜ਼ਾਰ ਖੁਰਾਕ ਖਰੀਦ ਕਰੇਗੀ। ਸਿਹਤ ਮੰਤਰੀ ਰਾਜੇਸ਼ ਟੋਪ ਨੇ ਕਿਹਾ ਕਿ WHO ਸੁਝਾਅ ਦਿੰਦਾ ਹੈ ਕਿ ਇਸ ਦਵਾਈ ਦੀ ਵਰਤੋਂ ਕਰਨ ਨਾਲ ਕੋਰੋਨਾ ਦੇ ਇਲਾਜ ਵਿੱਚ ਵਧੀਆ ਨਤੀਜੇ ਮਿਲਣਗੇ।

ਗੁਜਰਾਤ ਵਿੱਚ 29 ਮਰੀਜ਼ਾਂ ਦੀ ਮੌਤ ਹੋ ਗਈ। ਉਨ੍ਹਾਂ ਵਿੱਚੋਂ 26 ਅਹਿਮਦਾਬਾਦ ਦੇ ਸਨ। ਮੁੰਬਈ ਤੋਂ ਬਾਅਦ ਅਹਿਮਦਾਬਾਦ ਦੇਸ਼ ਦਾ ਦੂਜਾ ਸ਼ਹਿਰ ਹੈ ਜਿਸ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਦੂਜੇ ਪਾਸੇ ਤਾਮਿਲਨਾਡੂ ਵਿੱਚ 19, ਪੱਛਮੀ ਬੰਗਾਲ ਵਿੱਚ 17, ਰਾਜਸਥਾਨ ਵਿੱਚ 13, ਉੱਤਰ ਪ੍ਰਦੇਸ਼ ਵਿੱਚ 11, ਮੱਧ ਪ੍ਰਦੇਸ਼ ਵਿੱਚ 15, ਤੇਲੰਗਾਨਾ ਵਿੱਚ 10, ਜੰਮੂ-ਕਸ਼ਮੀਰ ਵਿਚ 3, ਕਰਨਾਟਕ, ਪੰਜਾਬ ਅਤੇ ਛੱਤੀਸਗੜ੍ਹ ਵਿਚ 2-2 ਲੋਕਾਂ ਦੀ ਮੌਤ ਹੋਈ ਸੀ। ਕੇਰਲ ਵਿੱਚ 1 ਮਰੀਜ਼ ਦੀ ਮੌਤ ਹੋ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.