ETV Bharat / bharat

ਭਾਰਤ-ਚੀਨ ਸੈਨੀਕ ਕਮਾਂਡਰਾਂ ਦੀ ਬੈਠਕ, 13 ਘੰਟੇ ਚੱਲੀ ਗੱਲਬਾਤ

ਭਾਰਤ ਅਤੇ ਚੀਨ ਵਿਚਾਲੇ ਛੇਵੀਂ ਕੋਰ ਕਮਾਂਡਰ ਪੱਧਰੀ ਬੈਠਕ ਸੋਮਵਾਰ ਨੂੰ ਮਾਲਡੋ ਵਿੱਚ ਹੋਈ। ਜੋ ਲੰਬੀ ਗੱਲਬਾਤ 13 ਘੰਟੇ ਤੱਕ ਚੱਲੀ। ਪਹਿਲੀ ਵਾਰ, ਸੈਨਿਕ ਗੱਲਬਾਤ ਨਾਲ ਸਬੰਧਿਤ ਭਾਰਤੀ ਪ੍ਰਤੀਨਿਧੀ ਮੰਡਲ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀਆਂ ਵੀ ਸ਼ਾਮਿਲ ਹੋਏ।

ਤਸਵੀਰ
ਤਸਵੀਰ
author img

By

Published : Sep 22, 2020, 2:57 PM IST

ਨਵੀਂ ਦਿੱਲੀ: ਚੀਨ ਨਾਲ ਸੀਨੀਅਰ ਸੈਨਿਕ ਕਮਾਂਡਰ ਪੱਧਰੀ ਗੱਲਬਾਤ ਦੇ ਛੇਵੇਂ ਦੌਰ ਦੇ ਦੌਰਾਨ, ਭਾਰਤ ਨੇ ਸੋਮਵਾਰ ਨੂੰ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀਆਂ ਥਾਵਾਂ ਤੋਂ ਚੀਨੀ ਫੌਜਾਂ ਦੇ ਤੁਰੰਤ ਅਤੇ ਸੰਪੂਰਨ ਵਾਪਸੀ 'ਤੇ ਜ਼ੋਰ ਦਿੱਤਾ। ਗੱਲਬਾਤ ਨੇ ਸਰਹੱਦ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਨੂੰ ਸੁਲਝਾਉਣ ਲਈ ਪੰਜ-ਪੁਆਇੰਟ ਦੁਵੱਲੇ ਸਮਝੌਤੇ ਨੂੰ ਲਾਗੂ ਕਰਨ 'ਤੇ ਕੇਂਦਰਿਤ ਕੀਤਾ। ਇਹ ਗੱਲਬਾਤ 13 ਘੰਟੇ ਚੱਲੀ।

ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰੀ ਗੱਲਬਾਤ ਦਾ ਛੇਵਾਂ ਦੌਰ ਸਵੇਰੇ 9 ਵਜੇ ਪੂਰਬੀ ਲੱਦਾਖ ਵਿੱਚ ਭਾਰਤ ਦੇ ਚੁਸ਼ੂਲ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਤੋਂ ਪਾਰ ਮਾਲਡੋ ਵਿੱਚ ਚੀਨੀ ਖੇਤਰ ਵਿੱਚ ਸ਼ੁਰੂ ਹੋਈ ਅਤੇ ਰਾਤ 11 ਵਜੇ ਤੱਕ ਚੱਲੀ।

ਸਮਝਿਆ ਜਾਂਦਾ ਹੈ ਕਿ ਭਾਰਤੀ ਪ੍ਰਤੀਨਿਧੀ ਨੇ 10 ਸਤੰਬਰ ਨੂੰ ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਬੈਠਕ ਮੌਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਦਰਮਿਆਨ ਹੋਏ ਸਮਝੌਤੇ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ।

ਭਾਰਤੀ ਵਫ਼ਦ ਦੀ ਅਗਵਾਈ ਲੇਹ ਵਿਖੇ ਸਥਿਤ ਭਾਰਤੀ ਸੈਨਾ ਦੀ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ। ਪਹਿਲੀ ਵਾਰ, ਸੈਨਿਕ ਗੱਲਬਾਤ ਨਾਲ ਸਬੰਧਿਤ ਭਾਰਤੀ ਪ੍ਰਤੀਨਿਧੀ ਮੰਡਲ ਵਿੱਚ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਸਨ।

ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਨਵੀਨ ਸ੍ਰੀਵਾਸਤਵ ਇਸ ਵਫ਼ਦ ਦਾ ਹਿੱਸਾ ਹਨ। ਉਹ ਸਰਹੱਦੀ ਸਲਾਹ-ਮਸ਼ਵਰੇ ਅਤੇ ਤਾਲਮੇਲ ਵਿਧੀ ਤਹਿਤ ਚੀਨ ਨਾਲ ਸਰਹੱਦੀ ਵਿਵਾਦ 'ਤੇ ਕੂਟਨੀਤਕ ਗੱਲਬਾਤ ਵਿੱਚ ਸ਼ਾਮਿਲ ਰਹੇ।

ਭਾਰਤੀ ਵਫ਼ਦ ਵਿੱਚ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਵੀ ਸ਼ਾਮਿਲ ਹਨ, ਜੋ ਅਗਲੇ ਮਹੀਨੇਖ਼ 14ਵੇਂ ਕੋਰ ਕਮਾਂਡਰ ਵਜੋਂ ਨਿਯੁਕਤ ਹਰਿੰਦਰ ਸਿੰਘ ਦਾ ਸਥਾਨ ਲੈ ਸਕਦੇ ਹਨ।

ਸੂਤਰਾਂ ਨੇ ਦੱਸਿਆ ਕਿ ਭਾਰਤੀ ਵਫ਼ਦ ਨੇ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਇਸ ਵਿਵਾਦ ਨੂੰ ਖ਼ਤਮ ਕਰਨ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੁਆਰਾ ਫ਼ੌਜਾਂ ਦੇ ਛੇਤੀ ਅਤੇ ਸੰਪੂਰਨ ਵਾਪਸੀ ਉੱਤੇ ਜ਼ੋਰ ਦਿੱਤਾ। ਉਸ ਨੇ ਦੱਸਿਆ ਕਿ ਗੱਲਬਾਤ ਦਾ ਏਜੰਡਾ ਪੰਜ-ਪੁਆਇੰਟ ਸਮਝੌਤੇ ਨੂੰ ਲਾਗੂ ਕਰਨ ਲਈ ਇੱਕ ਸਪੱਸ਼ਟ ਅੰਤਿਮ ਰੇਖਾ ਤੈਅ ਕਰਨਾ ਸੀ।

ਪੰਜ-ਬਿੰਦੂ ਸਮਝੌਤੇ ਦਾ ਉਦੇਸ਼ ਤਣਾਅਪੂਰਨ ਵਿਵਾਦ ਨੂੰ ਖ਼ਤਮ ਕਰਨਾ, ਜਲਦੀ ਫ਼ੌਜਾਂ ਨੂੰ ਵਾਪਿਸ ਲੈਣਾ, ਵਧਦੀਆਂ ਕਾਰਵਾਈਆਂ ਤੋਂ ਪਰਹੇਜ਼ ਕਰਨਾ, ਸਰਹੱਦ ਪ੍ਰਬੰਧਨ 'ਤੇ ਸਾਰੇ ਸਮਝੌਤਿਆਂ ਤੇ ਪ੍ਰੋਟੋਕਾਲਾਂ ਦੀ ਪਾਲਣਾ ਕਰਨਾ ਅਤੇ ਅਸਲ ਕੰਟਰੋਲ ਰੇਖਾ 'ਤੇ ਸ਼ਾਂਤੀ ਬਹਾਲ ਕਰਨ ਲਈ ਉਪਾਅ ਕਰਨੇ ਸ਼ਾਮਿਲ ਹਨ।

ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ ਪੰਜਵੇਂ ਦੌਰ ਵਿੱਚ, ਭਾਰਤ ਨੇ ਪੂਰਬੀ ਲੱਦਾਖ ਦੇ ਸਾਰੇ ਇਲਾਕਿਆਂ ਵਿੱਚ ਚੀਨੀ ਫ਼ੌਜਾਂ ਦੀ ਛੇਤੀ ਵਾਪਸੀ ਤੇ ਅਪ੍ਰੈਲ ਤੋਂ ਪਹਿਲਾਂ ਦੀ ਸਥਿਤੀ ਬਹਾਲੀ ਉੱਤੇ ਜ਼ੋਰ ਦਿੱਤਾ। ਇਹ ਵਿਵਾਦ 5 ਮਈ ਤੋਂ ਸ਼ੁਰੂ ਹੋਈ ਸੀ।

ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ ਪੰਜਵਾਂ ਦੌਰ 2 ਅਗਸਤ ਨੂੰ ਤਕਰੀਬਨ 11 ਘੰਟੇ ਚੱਲਿਆ। ਇਸ ਤੋਂ ਪਹਿਲਾਂ, ਚੌਥਾ 14 ਜੁਲਾਈ ਨੂੰ, ਇਹ ਲਗਭਗ 15 ਘੰਟੇ ਤੱਕ ਚੱਲਿਆ।

ਇਸ ਦੌਰਾਨ ਸੈਨਿਕ ਸੂਤਰਾਂ ਨੇ ਦੱਸਿਆ ਕਿ ਰਾਫ਼ੇਲ ਜਹਾਜ਼, ਜੋ ਕਿ ਹਾਲ ਹੀ ਵਿੱਚ ਹਵਾਈ ਫ਼ੌਜ ਵਿੱਚ ਸ਼ਾਮਿਲ ਕੀਤਾ ਗਿਆ ਸੀ, ਨੇ ਪੂਰਬੀ ਲੱਦਾਖ ਤੋਂ ਚੱਕਰ ਕੱਟਣਾ ਸ਼ੁਰੂ ਕਰ ਦਿੱਤਾ ਹੈ। ਇਹ ਪਿਛਲੇ ਤਿੰਨ ਹਫ਼ਤਿਆਂ ਵਿੱਚ ਚੀਨੀ ਫ਼ੌਜਾਂ ਦੀਆਂ ‘ਭੜਕਾਊ ਕਾਰਵਾਈਆਂ’ ਦੇ ਮੱਦੇਨਜ਼ਰ ਵਿਰੋਧ ਦੀ ਤਿਆਰੀ ਨੂੰ ਮਜ਼ਬੂਤ ​​ਕਰਨ ਦੇ ਹਿੱਸੇ ਵਜੋਂ ਕੀਤਾ ਗਿਆ ਹੈ।

ਰਾਫ਼ੇਲ ਜਹਾਜ਼ਾਂ ਨੂੰ ਰਸਮੀ ਤੌਰ 'ਤੇ ਭਾਰਤੀ ਹਵਾਈ ਸੈਨਾ ਦੇ ਬੇੜੇ' ਚ ਸ਼ਾਮਲ ਕਰਨ ਦੇ 10 ਦਿਨਾਂ ਦੇ ਅੰਦਰ ਲੱਦਾਖ 'ਚ ਤਾਇਨਾਤ ਕਰ ਦਿੱਤਾ ਗਿਆ ਹੈ।

ਅੰਬਾਲਾ ਵਿੱਚ ਪੰਜ ਰਾਫ਼ੇਲ ਜਹਾਜ਼ਾਂ ਨੂੰ ਸ਼ਾਮਿਲ ਕਰਨ ਦੇ ਸਮਾਰੋਹ ਵਿੱਚ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਹੱਦ ਦੇ ਨਾਲ-ਨਾਲ ਜਿਸ ਤਰ੍ਹਾਂ ਦਾ ਵਾਤਾਵਰਣ ਬਣਾਇਆ ਜਾ ਰਿਹਾ ਹੈ, ਇਹ ਮਹੱਤਵਪੂਰਣ ਹੈ ਅਤੇ ਭਾਰਤ ਦੀ ਪ੍ਰਭੂਸੱਤਾ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਇਹ 'ਵੱਡੇ ਅਤੇ ਇਕ 'ਮਜ਼ਬੂਤ' ਸੰਦੇਸ਼ ਵੀ ਦੇਵੇਗਾ।

ਸੂਤਰਾਂ ਨੇ ਦੱਸਿਆ ਕਿ ਫ਼ੌਜ ਨੇ ਪੂਰਬੀ ਲੱਦਾਖ ਅਤੇ ਕੜਾਕੇ ਦੀ ਠੰਡ ਵਿੱਚ ਉੱਚਾਈ ਵਾਲੇ ਸੰਵੇਦਨਸ਼ੀਲ ਸੈਕਟਰਾਂ ਵਿੱਚ ਫ਼ੌਜਾਂ ਅਤੇ ਹਥਿਆਰਾਂ ਦੇ ਮੌਜੂਦਾ ਪੱਧਰ ਨੂੰ ਬਣਾਈ ਰੱਖਣ ਲਈ ਸਾਰੇ ਵਿਸਤ੍ਰਿਤ ਪ੍ਰਬੰਧ ਕੀਤੇ ਹਨ।

ਉਨ੍ਹਾਂ ਕਿਹਾ ਕਿ ਪੈਨਗੋਂਗ ਝੀਲ ਦੇ ਦੱਖਣੀ ਅਤੇ ਉੱਤਰੀ ਕੰਢੇ ਅਤੇ ਹੋਰ ਟਕਰਾਅ ਬਿੰਦੂਆਂ ’ਤੇ ਸਥਿਤੀ ਤਣਾਅਪੂਰਨ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਪਿਛਲੇ ਤਿੰਨ ਹਫ਼ਤਿਆਂ ਵਿੱਚ ਘੱਟੋ ਘੱਟ ਤਿੰਨ ਵਾਰ ਪੈਨਗੋਂਗ ਝੀਲ ਦੇ ਦੱਖਣੀ ਅਤੇ ਉੱਤਰੀ ਕੰਢੇ ਉੱਤੇ ਭਾਰਤੀ ਸੈਨਿਕਾਂ ਨੂੰ ‘ਧਮਕਾਉਣ’ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਤੱਕ ਕਿ 45 ਸਾਲਾਂ ਵਿੱਚ ਪਹਿਲੀ ਵਾਰ, ਅਸਲ ਕੰਟਰੋਲ ਰੇਖਾ 'ਤੇ ਹਵਾਈ ਗੋਲੀਆਂ ਚਲਾਈਆਂ ਗਈਆਂ ਹਨ।

ਪੂਰਬੀ ਲੱਦਾਖ ਦੀ ਸਥਿਤੀ ਉਸ ਵੇਲੇ ਵਿਗੜ ਗਈ ਜਦੋਂ ਚੀਨ ਨੇ ਪੈਨਗੋਂਗ ਝੀਲ ਦੇ ਦੱਖਣੀ ਕੰਢੇ 'ਤੇ 29-30 ਦੀ ਰਾਤ ਨੂੰ ਭਾਰਤੀ ਖੇਤਰ 'ਤੇ ਕਬਜ਼ਾ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ।

7 ਸਤੰਬਰ ਨੂੰ ਪੈਨਗੋਗ ਝੀਲ ਦੇ ਦੱਖਣੀ ਤੱਟ 'ਤੇ ਰੇਜਾਂਗ-ਲਾ ਰਿਜਲਾਈਨ ਦੇ ਮੁੱਖ ਹਿੱਸੇ ਵਿੱਚ ਚੀਨੀ ਫ਼ੌਜਾਂ ਨੇ ਭਾਰਤੀ ਟਿਕਾਣਿਆਂ ਉੱਤੇ ਜਾਣ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਹਵਾ ਵਿੱਚ ਗੋਲੀਬਾਰੀ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.