ਨਵੀਂ ਦਿੱਲੀ: 58 ਭਾਰਤੀ ਸ਼ਰਧਾਲੂਆਂ ਦਾ ਪਹਿਲਾ ਜਥਾ ਈਰਾਨ ਤੋਂ ਭਾਰਤ ਵਾਪਿਸ ਲਿਆਂਦਾ ਗਿਆ ਹੈ। ਇਹ 58 ਭਾਰਤੀਆਂ ਨੂੰ ਇੰਡੀਅਨ ਏਅਰ ਫੋਰਸ ਸੀ -17 ਗਲੋਬਮਾਸਟਰ ਰਾਹੀ ਭਾਰਤ ਲਿਆਂਦਾ ਗਿਆ ਹੈ। ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਈਰਾਨ 'ਚ ਵੀ ਕੋਰੋਨਾ ਵਾਇਰਸ ਪੈਰ ਪਸਾਰਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਈਰਾਨ ਵਿੱਚ 595 ਨਵੇਂ ਮਾਮਲੇ ਦਰਜ ਕੀਤੇ ਗਏ, ਜਦ ਕਿ 43 ਮਰੀਜ਼ਾਂ ਦੀ ਮੌਤ ਹੋ ਗਈ।
ਈਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਮੌਤ ਤੋਂ ਬਾਅਦ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਕੇ 7,161 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 237 ਤੱਕ ਪੁੱਜ ਗਈ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਸਥਿਤੀਆਂ ਵਿੱਚ ਵੀ ਈਰਾਨ ਵਿਚਲੇ ਭਾਰਤੀ ਦੂਤਘਰ ਤੇ ਭਾਰਤੀ ਡਾਕਟਰਾਂ ਦੀ ਟੀਮ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੂਤਘਰ ਤੇ ਭਾਰਤੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ। ਐੱਸ. ਜੈਸ਼ੰਕਰ ਨੇ ਕਿਹਾ ਕਿ ਅਸੀਂ ਈਰਾਨੀ ਅਧਿਕਾਰੀਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕਰਦੇ ਹਨ। ਐੱਸ. ਜੈਸ਼ੰਕਰ ਨੇ ਕਿਹਾ ਕਿ ਬਾਕੀ ਬਚੇ ਹੋਰ ਭਾਰਤੀਆਂ ਨੂੰ ਵੀ ਜਲਦ ਭਾਰਤ ਵਾਪਿਸ ਲਿਆਂਦਾ ਜਾਵੇਗਾ।
-
The IAF aircraft has landed. Mission completed.
— Dr. S. Jaishankar (@DrSJaishankar) March 10, 2020 " class="align-text-top noRightClick twitterSection" data="
On to the next.
">The IAF aircraft has landed. Mission completed.
— Dr. S. Jaishankar (@DrSJaishankar) March 10, 2020
On to the next.The IAF aircraft has landed. Mission completed.
— Dr. S. Jaishankar (@DrSJaishankar) March 10, 2020
On to the next.
ਦੱਸਣਯੋਗ ਹੈ ਕਿ ਬੀਤੇ ਦਿਨੀਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਚਾਨਕ ਕਸ਼ਮੀਰ ਦੌਰੇ 'ਤੇ ਪੁੱਜੇ। ਇਥੇ ਉਨ੍ਹਾਂ ਇਰਾਨ 'ਚ ਫਸੇ ਭਾਰਤੀਆਂ ਤੇ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਰਾਨ ਵਿੱਚ ਭਾਰਤ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਫਸੇ ਹੋਏ ਹਨ। ਬੱਚਿਆਂ ਨੂੰ ਈਰਾਨ ਤੋਂ ਵਾਪਿਸ ਲਿਆਉਣ ਲਈ ਉਨ੍ਹਾਂ ਦੇ ਪਰਿਵਾਰ ਲਗਾਤਾਰ ਸਰਕਾਰ ਅੱਗੇ ਬੇਨਤੀ ਕਰ ਰਹੇ ਹਨ।
ਇਸ ਮੌਕੇ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਈਰਾਨ ਵਿੱਚ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਇੱਕ ਟੀਮ ਉੱਥੇ ਭੇਜ ਦਿੱਤੀ ਹੈ। ਇਸ ਤੋਂ ਇਲਾਵਾ, ਭਾਰਤੀ ਟੀਮ ਨੇ ਉਥੇ ਇਲਾਜ ਲਈ ਇੱਕ ਕਲੀਨਿਕ ਵੀ ਤਿਆਰ ਕੀਤਾ ਹੈ।