ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਮੰਗਲਵਾਰ ਨੂੰ ਦਿੱਲੀ ਵਿੱਚ ਤਿੰਨ ਅਰਬ ਡਾਲਰ ਦੇ 2 ਰੱਖਿਆ ਸੌਦਿਆਂ ਤੇ ਦਸਤਖ਼ਤ ਕਰਨਗੇ।
ਰੱਖਿਆ ਸੌਦਾ ਭਾਰਤੀ ਜਲ ਫ਼ੌਜ ਦੇ ਲਈ 24 ਐਮਐਚ-60 ਆਰ ਹੈਲੀਕਾਪਟਰ ਅਤੇ ਫ਼ੌਜ ਲਈ 6 ਏਐਚ 64ਈ ਅਪਾਚੇ ਹੈਲੀਕਾਪਟਰ ਦੀ ਵਿੱਕਰੀ ਦੇ ਸਬੰਧ ਵਿੱਚ ਹੈ।
ਸੋਮਵਾਰ ਨੂੰ ਗੁਜਰਾਤ ਪਹੁੰਚੇ ਅਮਰੀਕੀ ਰਾਸ਼ਟਰਪਤੀ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਕਿਹਾ, "ਅਸੀਂ ਆਪਣੇ ਰੱਖਿਆ ਸਹਿਯੋਗ ਨੂੰ ਲਗਾਤਾਰ ਅੱਗੇ ਵਧਾਉਂਦੇ ਰਹਾਂਗੇ। ਅਮਰੀਕਾ ਭਾਰਤ ਨੂੰ ਦੁਨੀਆਂ ਦੇ ਸਭ ਤੋਂ ਉੱਤਮ ਅਤੇ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਦੇ ਹਥਿਆਰ ਦੇਣ ਲਈ ਤਿਆਰ ਹੈ। ਅਸੀਂ ਸਭ ਤੋਂ ਵਧੀਆ ਹਥਿਆਰ ਬਣਾਉਂਦੇ ਹਾਂ ਅਤੇ ਅਸੀਂ ਹੁਣ ਭਾਰਤ ਦੇ ਨਾਲ ਸੌਦਾ ਕਰ ਰਹੇ ਹਾਂ।"
ਉਨ੍ਹਾਂ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਕੱਲ੍ਹ ਸਾਡੇ ਪ੍ਰਤੀਨਿਧੀ ਭਾਰਤੀ ਫ਼ੌਜ ਬਲਾਂ ਦੇ ਲਈ ਤਿੰਨ ਅਰਬ ਡਾਲਰ ਤੋਂ ਵੀ ਵੱਧ ਦੇ ਸੌਦੇ ਤੇ ਦਸਤਖ਼ਤ ਕਰਨਗੇ ਜਿਸ ਵਿੱਚ ਆਧੁਨਿਕ ਫ਼ੌਜੀ ਹੈਲੀਕਾਪਟਰ ਅਤੇ ਹੋਰ ਫ਼ੌਜ ਦੇ ਯੰਤਰ ਸ਼ਾਮਲ ਹਨ।"
ਟਰੰਪ ਦੇ ਭਾਰਤ ਦੌਰੇ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਸੁਰੱਖਿਆ ਬਾਰੇ ਕੈਬਿਨੇਟ ਕਮੇਟੀ ਨੇ 19 ਫਰਵਰੀ ਨੂੰ 24 ਐਮਐਚ -60 ‘ਰੋਮੀਓ’ ਨੇਵੀ ਮਲਟੀ-ਮਿਸ਼ਨ ਹੈਲੀਕਾਪਟਰਾਂ ਨੂੰ $ 2.12 ਬਿਲੀਅਨ ਡਾਲਰ ਅਤੇ ਛੇ ਐਚਐਚ -64 ਈ ਅਪਾਚੇ ਹੈਲੀਕਾਪਟਰਾਂ ਨੂੰ 79.6 ਕਰੋੜ ਰੁਪਏ ਦੇ ਸੌਦਿਆਂ ਨੂੰ ਮਨਜੂਰੀ ਦਿੱਤੀ ਸੀ।