ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਸੈਲ ਦੀ ਟੀਮ ਨੇ ਇੱਕ ਆਈਆਈਟੀ ਗ੍ਰੈਜੂਏਟ ਨੌਜਵਾਨ ਵੱਲੋਂ ਕੀਤੀ ਜਾ ਰਹੇ ਧੋਖਾਧੜੀ ਮਾਮਲੇ ਦਾ ਭੰਡਾਫੋੜ ਕੀਤਾ ਹੈ। ਮੁਲਜ਼ਮ ਪੀਐਮ ਮੋਦੀ ਦੇ ਨਾਂਅ ਦੀ ਨਕਲੀ ਵੈਬਸਾਈਟ ਰਾਹੀਂ ਲੋਕਾਂ ਨੂੰ ਫ੍ਰੀ ਲੈਪਟਾਪ ਦੇਣ ਦੀ ਗੱਲ ਆਖ ਕੇ ਉਨ੍ਹਾਂ ਦਾ ਨਿੱਜੀ ਡਾਟਾ ਇੱਕਠਾ ਕਰ ਰਿਹਾ ਸੀ।
ਕ੍ਰਾਇਮ ਸੈਲ ਟੀਮ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਇੱਕ ਵੈੱਬਸਾਈਟ ਬਾਰੇ ਜਾਣਕਾਰੀ ਮਿਲੀ ਸੀ ਜਿਸ ਦਾ ਨਾਂਅ " ਮੋਦੀ ਲੈਪਟਾਪ ਗੁਰੂ " ਹੈ। ਇਸ ਵੈੱਬਸਾਈਟ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ " ਮੇਕ ਇੰਨ ਇੰਡੀਆ " ਸਕੀਮ ਦਾ ਲੋਗੋ ਵੀ ਲੱਗਿਆ ਹੋਇਆ ਸੀ। ਮੁਲਜ਼ਮ ਲੋਕਾਂ ਨੂੰ ਫ੍ਰੀ ਵਿੱਚ ਲੈਪਟਾਪ ਦੇਣ ਦੀ ਗੱਲ ਕਹਿ ਕੇ ਉਨ੍ਹਾਂ ਦਾ ਪਰਸਨਲ ਡਾਟਾ ਵੈੱਬਸਾਈਟ ਉੱਤੇ ਮੰਗਵਾਉਂਦਾ ਸੀ। ਇਹ ਡਾਟਾ ਵੈੱਬਸਾਈਟ ਵਿੱਚ ਸੇਵ ਜਾਂਦਾ ਸੀ। ਇੰਝ ਮੁਲਜ਼ਮ ਲੋਕਾਂ ਦਾ ਨਿੱਜੀ ਡਾਟਾ ਇੱਕਠਾ ਕਰਕੇ ਉਸ ਨੂੰ ਹੋਰਨਾਂ ਕੰਪਨੀਆਂ ਨੂੰ ਵੇਚ ਕੇ ਵੱਧ ਪੈਸੇ ਕਮਾਉਂਣਾ ਚਾਹੁੰਦਾ ਸੀ।
ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਮੁਲਜ਼ਮ ਵਿਰੁੱਧ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਮੁਲਜ਼ਮ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ CYPAD ਐਪ ਦੀ ਮਦਦ ਲਈ ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।