ਜੈਪੁਰ: ਦੇਸ਼-ਪ੍ਰਦੇਸ਼ ਵਿੱਚ ਵੱਧ ਰਹੇ ਕੋਰੋਨਾ ਦੇ ਸੰਕਰਮਣ ਵਿਚਕਾਰ ਲੋਕ ਆਪਣੀ ਇਮਿਊਨਿਟੀ ਪਾਵਰ ਵਧਾਉਣ ਲਈ ਨਿਤ ਨਵੀਂ ਰਿਸਰਚ ਕਰ ਰਹੇ ਹਨ। ਹੁਣ ਟੋਂਕ ਸਵਾਈ ਮਾਧੋਪੁਰ ਤੋਂ ਬੀਜੇਪੀ ਸਾਂਸਦ ਸੁਖਬੀਰ ਸਿੰਘ ਜੌਨਪੁਰੀਆ ਨੇ ਕੋਰੋਨਾ ਤੋਂ ਬਚਣ ਲਈ ਇੱਕ ਅਜੀਬੋ ਗਰੀਬ ਤਰੀਕਾ ਕੱਢਿਆ ਹੈ। ਜੌਨਪੁਰੀਆ ਦੇ ਮੁਤਾਬਕ ਚਿੱਕੜ ਵਿੱਚ ਨਹਾਉਣ ਤੋਂ ਕੋਰੋਨਾ ਨਹੀਂ ਹੁੰਦਾ ਹੈ।
ਦੇਸ਼ ਸਮੇਤ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ (ਕੋਰੋਨਾ ਵਾਇਰਸ) ਦੇ ਮਾਮਲਿਆਂ ਵਿੱਚ ਸਰਕਾਰ ਲਗਾਤਾਰ ਇਸ ਵਾਇਰਸ ਨੂੰ ਨਿਯੰਤਰਿਤ ਕਰਨ ਲਈ ਨਵੀਂ ਕੋਸ਼ਿਸ਼ ਕਰ ਰਹੀ ਹਨ। ਵੈਕਸੀਨ ਆਉਣ 'ਚ ਅਜੇ ਸਮਾਂ ਹੈ। ਅਜਿਹੇ 'ਚ ਇਮਿਊਨਿਟੀ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ਟੋਂਕ ਸਵਾਈ ਮਾਧੋਪੁਰ ਤੋਂ ਬੀਜੇਪੀ ਸਾਂਸਦ ਸੁਖਬੀਰ ਸਿੰਘ ਜੌਨਪੁਰੀਆ ਨੇ ਵੀਡਿਓ ਰਾਹੀਂ ਕੋਰੋਨਾ ਤੋਂ ਬਚਾਅ ਦੇ ਤਰੀਕੇ ਦੱਸੇ ਹਨ। ਵੀਡਿਓ ਵਿੱਚ ਸਾਂਸਦ ਖ਼ੁਦ ਚਿੱਕੜ ਦੇ ਪਾਣੀ 'ਚ ਨਹਾ ਰਹੇ ਹਨ ਤੇ ਸ਼ੰਖ ਬਜਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਸਾਂਸਦ ਕਹਿ ਰਹੇ ਹਨ ਕਿ ਚਿੱਕੜ 'ਚ ਨਹਾਉਣ ਨਾਲ ਇਮਿਊਨਿਟੀ ਪਾਵਰ 'ਚ ਵਾਧਾ ਹੁੰਦਾ ਹੈ, ਇਸ ਨਾਲ ਕੋਰੋਨਾ ਨਹੀਂ ਹੁੰਦਾ।
ਇਸ ਦੌਰਾਨ ਸਾਂਸਦ ਨੇ ਦਾਅਵਾ ਕੀਤਾ ਕਿ ਜੇ ਤੁਹਾਡੇ ਗੁਰਦੇ ਅਤੇ ਫੇਫੜੇ ਸਹੀ ਰਹਿਣਗੇ ਤਾਂ ਕੋਰੋਨਾ ਕੀ ਕੋਈ ਵੀ ਹੋਰ ਬਿਮਾਰੀ ਤੁਹਾਨੂੰ ਨਹੀਂ ਹੋਵੇਗੀ। ਜੌਨਪੁਰੀਆ ਅੱਗੇ ਕਹਿੰਦੇ ਹਨ ਕਿ ਪਹਿਲਾਂ ਉਹ ਸਿਰਫ 10 ਤੋਂ 15 ਸੈਕਿੰਡ ਲਈ ਸ਼ੰਖ ਬਜਾ ਲੈਂਦੇ ਸਨ, ਪਰ ਹੁਣ ਉਹ 2 ਮਿੰਟ ਤੱਕ ਸ਼ੰਖ ਬਜਾ ਲੈਂਦੇ ਹਨ ਕਿਉਂਕਿ ਉਨ੍ਹਾਂ ਆਪਣੀ ਇਮਿਊਨਿਟੀ ਪਾਵਰ ਇਸ ਤਰ੍ਹਾਂ ਹੀ ਵਧਾਈ ਹੈ ਤੇ ਤੁਸੀ ਵੀ ਵਧਾ ਸਕਦੇ ਹੋ।