ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਦੀ ਹਿੰਸਾ ਵਿੱਚ ਮਾਰੇ ਗਏ ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇੰਟੈਲੀਜੈਂਸ ਬਿਊਰੋ ਵਿੱਚ ਤਾਇਨਾਤ ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਕੁੱਲ 51 ਨਿਸ਼ਾਨ ਹਨ। ਇਨ੍ਹਾਂ 'ਚੋਂ 12 ਚਾਕੂ ਮਾਰਨ ਦੇ ਨਿਸ਼ਾਨ ਹਨ ਜੋ ਕਿ ਥਾਈ, ਪੈਰ, ਛਾਤੀ ਸਣੇ ਸਰੀਰ ਦੇ ਪਿਛਲੇ ਹਿੱਸੇ 'ਤੇ ਸਨ। ਪੋਸਟਮਾਰਟਮ ਰਿਪੋਰਟ ਦੇ ਹਵਾਲੇ ਤੋਂ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਅੰਕਿਤ ਸ਼ਰਮਾ ਦੇ ਸਰੀਰ 'ਤੇ ਚਾਕੂ ਦੇ ਵਾਰ ਦੇ ਡੂੰਘੇ ਨਿਸ਼ਾਨ ਮਿਲੇ।
-
Intelligence Bureau (IB) official Ankit Sharma's (who was killed in Delhi violence last month) postmortem report: Cause of death was shock due to hemorrhage due to injuries to lung and brain. Some injuries were produced by sharp edged weapons. (1/2) pic.twitter.com/9XjQ6bo6nE
— ANI (@ANI) March 14, 2020 " class="align-text-top noRightClick twitterSection" data="
">Intelligence Bureau (IB) official Ankit Sharma's (who was killed in Delhi violence last month) postmortem report: Cause of death was shock due to hemorrhage due to injuries to lung and brain. Some injuries were produced by sharp edged weapons. (1/2) pic.twitter.com/9XjQ6bo6nE
— ANI (@ANI) March 14, 2020Intelligence Bureau (IB) official Ankit Sharma's (who was killed in Delhi violence last month) postmortem report: Cause of death was shock due to hemorrhage due to injuries to lung and brain. Some injuries were produced by sharp edged weapons. (1/2) pic.twitter.com/9XjQ6bo6nE
— ANI (@ANI) March 14, 2020
ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਇੱਥੇ 6 ਕੱਟ ਦੇ ਨਿਸ਼ਾਨ ਸਨ ਜਿਨ੍ਹਾਂ ਵਿੱਚੋਂ ਬਾਕੀ 33 ਸੱਟਾਂ ਦੇ ਨਿਸ਼ਾਨ ਸਨ। ਬਾਕੀ ਅੰਕਿਤ ਦੇ ਸਿਰ 'ਤੇ ਸਰੀਰ 'ਤੇ ਡੰਡੇ ਨਾਲ ਮਾਰਿਆ ਗਿਆ ਸੀ। ਰਿਪੋਰਟ ਦੇ ਅਨੁਸਾਰ, ਸਰੀਰ 'ਤੇ ਜ਼ਿਆਦਾਤਰ ਲਾਲ, ਜਾਮਨੀ, ਨੀਲੇ ਰੰਗ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਥਾਈ ਅਤੇ ਮੋਢੇ 'ਤੇ ਸਨ।
ਇਸ ਤੋਂ ਪਹਿਲਾਂ ਅੰਕਿਤ ਸ਼ਰਮਾ ਦੇ ਸਰੀਰ 'ਤੇ 400 ਦੇ ਕਰੀਬ ਸੱਟਾਂ ਲੱਗੀਆਂ ਸਨ। ਇਥੋਂ ਤਕ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮਿਨ ਦੇ ਨੇਤਾ ਅਸਦੁਦੀਨ ਓਵੈਸੀ ਨੂੰ ਜਵਾਬ ਦਿੰਦੇ ਹੋਏ ਅਮਿਤ ਸ਼ਾਹ ਨੇ ਅੰਕਿਤ ਸ਼ਰਮਾ ਦੀ ਮੌਤ ਦਾ ਵੀ ਜ਼ਿਕਰ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ, "ਆਈ ਬੀ ਦੇ ਇੱਕ ਅਧਿਕਾਰੀ (ਖੱਬੇ ਹੱਥ ਨਾਲ ਟੈਟੂ ਬਨਾਉਣ ਦਾ ਇਸ਼ਾਰਾ ਕਰਦੇ ਹੋਏ) ਬੋਲੇ ਹੁੰਦੇ ਤਾਂ ਸਦਨ ਵਿੱਚ ਸ਼ੋਭਾ ਦਿੰਦੀ।"
ਅਮਿਤ ਸ਼ਾਹ ਦਾ ਖ਼ੁਲਾਸਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇਹ ਖ਼ੁਲਾਸਾ ਕੀਤਾ ਸੀ ਕਿ ਅੰਕਿਤ ਸ਼ਰਮਾ ਦੇ ਕਤਲ ਵਿੱਚ ਜਾਂਚ ਵਿੱਚ ਲੱਗੀ ਐੱਸਆਈਟੀ ਨੂੰ ਅਹਿਮ ਸਰਾਗ ਹੱਥ ਲੱਗਣ ਲੱਗੇ ਹਨ। ਐਸਆਈਟੀ ਨੂੰ ਉਹ ਵੀਡੀਓ ਮਿਲੀ ਹੈ ਜਿਸ ਵਿਚ ਅੰਕਿਤ ਸ਼ਰਮਾ ਦੇ ਕਤਲ ਦੇ ਰਾਜ਼ ਲੁਕੋਏ ਹੋਏ ਹਨ। ਇਹ ਵੀਡੀਓ ਇੱਕ ਆਮ ਨਾਗਰਿਕ ਨੇ ਭੇਜਿਆ ਹੈ।
ਦੱਸ ਦਈਏ ਕਿ ਆਈ ਬੀ ਕਾਂਸਟੇਬਲ ਅੰਕਿਤ ਸ਼ਰਮਾ ਉੱਤਰੀ ਪੂਰਬੀ ਦਿੱਲੀ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਹਿੰਸਾ ਦੌਰਾਨ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਅੰਕਿਤ ਦੀ ਚਾਕੂ ਮਾਰ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਤੋਂ ਬਾਅਦ ਮੌਤ ਹੋ ਗਈ। ਅੰਕਿਤ ਸ਼ਰਮਾ ਦੀ ਲਾਸ਼ 26 ਫਰਵਰੀ ਨੂੰ ਚਾਂਦਬਾਗ ਦੇ ਨਾਲੇ ਤੋਂ ਮਿਲੀ ਸੀ।