ETV Bharat / bharat

ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਤਾਂ ਖੁਦਕੁਸ਼ੀ ਲਵਾਂਗਾ: ਨੀਰਵ ਮੋਦੀ

ਲੰਡਨ ਦੀ ਅਦਾਲਤ ਨੇ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਉੱਤੇ ਉਸ ਨੇ ਅਦਾਲਤ ਨੇ ਧਮਕੀ ਦਿੱਤੀ ਕਿ ਜੇ ਉਸ ਨੂੰ ਭਾਰਤ ਹਵਾਲੇ ਕੀਤਾ ਤਾਂ ਉਹ ਆਪਣਾ ਜਾਨ ਦੇ ਦੇਵੇਗਾ।

ਫ਼ੋਟੋ।
author img

By

Published : Nov 7, 2019, 3:23 PM IST

ਨਵੀਂ ਦਿੱਲੀ: ਲੰਡਨ ਦੀ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਕਰੋੜਾਂ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਹੀਰਾ ਵਪਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਪੰਜਵੀਂ ਵਾਰ ਵੀ ਰੱਦ ਕਰ ਦਿੱਤੀ ਹੈ। ਇਸ ਕਾਰਨ ਨੀਰਵ ਮੋਦੀ ਬੌਖਲਾਇਆ ਹੋਇਆ ਹੈ ਅਤੇ ਇਸੇ ਕਾਰਨ ਉਸ ਨੇ ਧਮਕੀ ਦੇ ਦਿੱਤੀ ਹੈ।

ਨੀਰਵ ਮੋਦੀ ਦਾ ਕਹਿਣਾ ਹੈ ਕਿ ਜੇ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਅਦਾਲਤ ਸਾਹਮਣੇ ਪੋਸ਼ ਹੋਏ ਨੀਰਵ ਮੋਦੀ ਨੇ ਕਿਹਾ ਉਸ ਨੂੰ ਤਿੰਨ ਵਾਲ ਜੇਲ੍ਹ ਵਿੱਚ ਕੁੱਟਿਆ ਗਿਆ ਹੈ। ਨੀਰਵ ਦੇ ਵਕੀਲ ਮੁਤਾਬਕ ਮੰਗਲਵਾਰ ਸਵੇਰੇ ਜੇਲ੍ਹ ਦੇ ਦੋ ਕੈਦੀ ਉਸ ਦੇ ਸੈੱਲ ਵਿੱਚ ਆਏ ਅਤੇ ਨੀਰਵ ਨੂੰ ਮੁੱਕਾ ਮਾਰਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਹ ਹਮਲਾ ਨੀਰਵ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕੀਤਾ ਗਿਆ ਸੀ।

ਵਕੀਲ ਨੇ ਡਾਕਟਰ ਦੀ ਨੀਰਵ ਦੇ ਉਦਾਸੀ ਦੀ ਪੁਸ਼ਟੀ ਰਿਪੋਰਟ ਦੇ ਲੀਕ ਹੋਏ ਹਿੱਸੇ ਦਾ ਹਵਾਲਾ ਦਿੰਦਿਆਂ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਜੇਲ੍ਹ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ। ਇਸ ਦੇ ਬਾਵਜੂਦ ਵੀ ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ।

ਦੱਸ ਦਈਏ ਕਿ ਨੀਰਵ ਮੋਦੀ ਨੂੰ ਮਾਰਚ ਵਿੱਚ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਅਤੇ ਉਸ ਦੇ ਮਾਮਲੇ ਉੱਤੇ 2020 ਵਿੱਚ ਹੋਣੀ ਤੈਅ ਹੋਈ ਸੀ। ਉਦੋਂ ਤੱਕ ਦੇ ਲਈ ਉਹ ਜ਼ਮਾਨਤ ਹਾਸਲ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਨੀਰਵ ਮੋਦੀ ਇੰਗਲੈਂਡ ਦੀ ਸਭ ਤੋਂ ਭੀੜ ਵਾਲੀਆਂ ਜੇਲ੍ਹਾਂ ਵਿੱਚੋਂ ਇੱਕ ਦੱਖਣੀ-ਪੱਛਮੀ ਲੰਡਨ ਦੀ ਵੈਡਸਵਰਥ ਜੇਲ੍ਹ ਵਿੱਚ ਬੰਦ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.