ਹੈਦਰਾਬਾਦ: ਸਰਦਾਰ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਖੇ 28 ਔਰਤਾਂ ਸਣੇ 131 ਪ੍ਰੋਬੇਸ਼ਨਰੀ ਆਈਪੀਐਸ ਅਧਿਕਾਰੀਆਂ ਨੇ ਅਕੈਡਮੀ ਵਿਚ ਆਪਣਾ 42 ਹਫ਼ਤੇ ਦਾ ਬੇਸਿਕ ਕੋਰਸ ਪਹਿਲੇ ਪੜਾਅ ਦੀ ਸਿਖਲਾਈ ਪੂਰੀ ਕੀਤੀ ਹੈ। ਅੱਜ ਉਨ੍ਹਾਂ ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਇਸ ਸਮਾਗਮ ਵਿੱਚ ਸ਼ਾਮਲ ਹੋਏ ਹਨ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਈਪੀਐਸ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਬਾਰੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ।
ਇਨ੍ਹਾਂ 131 ਪ੍ਰੋਬੇਸ਼ਨਰੀ ਆਈਪੀਐਸ ਅਧਿਕਾਰੀਆਂ ਵਿੱਚੋਂ 121, 2018 ਬੈਚ ਦੇ ਤੇ 10,2017 ਬੈਚ ਦੇ ਅਧਿਕਾਰੀ ਹਨ, ਜਿਸ ਵਿੱਚ 28 ਮਹਿਲਾ ਅਫਸਰ ਹਨ।
ਇਸਦੇ ਮੁਤਾਬਕ ਮੁੱਢਲੇ ਕੋਰਸ ਦੌਰਾਨ ਪ੍ਰੋਬੇਸ਼ਨਰਾਂ ਨੂੰ ਕਾਨੂੰਨ, ਜਾਂਚ, ਫੋਰੈਂਸਿਕ, ਲੀਡਰਸ਼ਿਪ ਅਤੇ ਪ੍ਰਬੰਧਨ, ਅਪਰਾਧ ਵਿਗਿਆਨ, ਲੋਕ ਵਿਵਸਥਾ ਅਤੇ ਅੰਦਰੂਨੀ ਸੁਰੱਖਿਆ, ਨੈਤਿਕਤਾ ਅਤੇ ਮਨੁੱਖੀ ਅਧਿਕਾਰਾਂ, ਆਧੁਨਿਕ ਭਾਰਤੀ ਪੁਲਿਸ ਪ੍ਰਣਾਲੀ, ਰਣਨੀਤੀ, ਹਥਿਆਰਾਂ ਦੀ ਸਿਖਲਾਈ ਵਰਗੇ ਵੱਖ-ਵੱਖ ਵਿਸ਼ਿਆਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ।