ETV Bharat / bharat

ਐਚ.ਪੀ.ਸੀ.ਐਲ. ਨੇ 'ਕਸ਼ਮੀਰ ਸੁਪਰ 30' ਦਾ ਤੀਜਾ ਬੈਚ ਲਾਗੂ ਕਰਨ ਲਈ ਭਾਰਤੀ ਫੌਜ ਨਾਲ ਕੀਤਾ ਗੱਠਜੋੜ - HPCL collaborates with Indian Army

ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (ਐਚ.ਪੀ.ਸੀ.ਐਲ.) ਨੇ ਇੱਕ ਮਹੱਤਵਪੂਰਣ ਪ੍ਰਾਜੈਕਟ ਦੇ ਤੀਜੇ ਬੈਚ - "ਕਸ਼ਮੀਰ ਸੁਪਰ 30 (ਮੈਡੀਕਲ)" ਨੂੰ ਲਾਗੂ ਕਰਨ ਲਈ ਭਾਰਤੀ ਫੌਜ ਨਾਲ ਮਿਲ ਕੇ ਸਹਿਯੋਗ ਕੀਤਾ ਹੈ।

author img

By

Published : Oct 23, 2020, 12:11 PM IST

ਮਹਾਰਾਸ਼ਟਰ: ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (ਐਚ.ਪੀ.ਸੀ.ਐਲ.) ਨੇ ਇੱਕ ਮਹੱਤਵਪੂਰਣ ਪ੍ਰਾਜੈਕਟ ਦੇ ਤੀਜੇ ਬੈਚ - "ਕਸ਼ਮੀਰ ਸੁਪਰ 30 (ਮੈਡੀਕਲ)" ਨੂੰ ਲਾਗੂ ਕਰਨ ਲਈ ਭਾਰਤੀ ਫੌਜ ਨਾਲ ਮਿਲ ਕੇ ਸਹਿਯੋਗ ਕੀਤਾ ਹੈ।

ਪ੍ਰੋਗਰਾਮ ਦੇ ਪਿੱਛੇ ਦੀ ਧਾਰਣਾ ਸੀ ਕਿ ਘੱਟ-ਅਧਿਕਾਰਤ ਸਮਾਜ ਦੀ ਚੋਣ ਪ੍ਰਕਿਰਿਆ ਨਾਲ ਹੁਸ਼ਿਆਰ ਮਨਾਂ ਦੀ ਚੋਮ ਕਰਨਾ ਸੀ ਜੋ ਦ੍ਰਿੜਤਾ ਦੀ ਮਿਸਾਲ ਦਿੰਦੇ ਹੋਣ ਅਤੇ ਹੌਲੀ ਹੌਲੀ ਉਨ੍ਹਾਂ ਨੂੰ ਇਸ ਪ੍ਰਕਿਰਿਆ ਰਾਹੀਂ ਖੁਸ਼ਹਾਲੀ ਵੱਲ ਵਧਾਉਂਣਾ ਸੀ।

ਪ੍ਰਾਜੈਕਟ ਦੇ ਪੂਰੇ ਹੋਣ ਜਾ ਸਮਾਂ ਇੱਕ 12 ਮਹੀਨਿਆਂ ਦਾ ਰਿਹਾਇਸ਼ੀ ਕੋਚਿੰਗ ਪ੍ਰੋਗਰਾਮ ਹੈ, ਜੋ ਕਿ ਰਾਸ਼ਟਰੀ ਯੋਗਤਾ ਪ੍ਰਵੇਸ਼ ਟੈਸਟ (NEET) ਦੇ ਚਾਹਵਾਨਾਂ ਨੂੰ, ਭਾਰਤੀ ਸੈਨਾ ਦੇ 10 ਸੈਕਟਰ ਰਾਸ਼ਟਰੀ ਰਾਈਫਲਜ਼, ਸ਼੍ਰੀਨਗਰ ਦੇ ਸਮੁੱਚੇ ਨਿਯੰਤਰਣ ਅਤੇ ਅਗਵਾਈ ਹੇਠ ਤਿਆਰ ਕਰਦਾ ਹੈ।

ਕਸ਼ਮੀਰ ਸੁਪਰ 30 ਪ੍ਰਾਜੈਕਟ ਪਹਿਲੀ ਵਾਰ ਸਾਲ 2017-18 ਵਿਚ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲੇ ਦੋ ਸਮੂਹਾਂ ਵਿੱਚ 68 ਵਿਦਿਆਰਥੀ ਇਸ ਪ੍ਰਾਜੈਕਟ ਦਾ ਹਿੱਸਾ ਰਹੇ ਹਨ।

ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਹਿਲੇ ਬੈਚ ਦੇ ਸਾਰੇ 35 ਵਿਦਿਆਰਥੀਆਂ ਨੇ NEET ਪਾਸ ਕਰਕੇ ਮੈਡੀਕਲ ਅਤੇ ਇਸ ਨਾਲ ਜੁੜੇ ਕੋਰਸਾਂ ਵਿਚ ਦਾਖਲਾ ਲਿਆ ਹੈ। 33 ਵਿਦਿਆਰਥੀਆਂ ਦੇ ਦੂਜੇ ਸਮੂਹ ਨੇ ਵੀ ਬਹੁਤ ਵਧੀਆ ਨਤੀਜੇ ਪ੍ਰਾਪਤ ਕੀਤੇ ਹਨ ਅਤੇ ਇਸ ਸਾਲ ਦਾਖਲੇ ਲਈ ਕਾਉਂਸਲਿੰਗ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਕਸ਼ਮੀਰ ਸੁਪਰ -30 (ਮੈਡੀਕਲ) ਪ੍ਰਾਜੈਕਟ ਲਈ ਸਭ ਤੋਂ ਪਹਿਲੀ ਐਮ.ਓ.ਯੂ. ਸਮਝੌਤੇ 'ਤੇ ਹਸਤਾਖਰ ਕਰਨ ਦੀ ਰਸਮ 17 ਅਕਤੂਬਰ, 2020 ਨੂੰ ਐਚ.ਪੀ.ਸੀਐਲ ਦੇ ਡਾਇਰੈਕਟਰ-ਐਚਆਰ, ਪੁਸ਼ਪ ਜੋਸ਼ੀ ਅਤੇ 15 ਕੋਰ ਦੇ ਕਮਾਂਡਿੰਗ, ਜਨਰਲ ਲੈਫਟੀਨੈਂਟ ਜਨਰਲ ਬੀ.ਐਸ. ਰਾਜੂ, ਅਤੀ ਵਸ਼ਿਸ਼ਟ ਸੇਵਾ ਮੈਡਲ (ਏ.ਵੀ.ਐਸ.ਐਮ.), ਯੁਧ ਸੇਵਾ ਮੈਡਲ (ਵਾਈ.ਐਸ.ਐਮ.) ਭਾਰਤੀ ਫੌਜ ਅਤੇ ਐਚ.ਪੀ.ਸੀ.ਐਲ. ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਈ।

ਇਹ ਸਾਂਝੇਦਾਰੀ ਕਸ਼ਮੀਰੀ ਨੌਜਵਾਨਾਂ ਦੀਆਂ ਅਭਿਲਾਸ਼ਾਵਾਂ ਦਾ ਸਮਰਥਨ ਕਰਨ ਦਾ ਇਕ ਹੋਰ ਕਦਮ ਹੈ ਅਤੇ ਇਹ ਪਹਿਲ ਕਸ਼ਮੀਰ ਦੇ ਆਵਾਮ ਨਾਲ ਸਦਭਾਵਨਾ ਦੇ ਨਿਰਮਾਣ ਵਿਚ ਬਹੁਤ ਅੱਗੇ ਵਧੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.