ਨਵੀਂ ਦਿੱਲੀ: ਹਾਲ ਹੀ ਵਿੱਚ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਰਾਸ਼ਟਰਮੰਡਲ ਦੇਸ਼ਾਂ ਦੇ ਮੰਤਰੀ ਮੰਚ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਨੇ ਖੇਡਾਂ ਸ਼ੁਰੂ ਕਰਨ ਦੀ ਰਣਨੀਤੀ ਉੱਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਵਿਡ -19 ਦੇ ਬਾਅਦ ਇੱਕ ਸੰਯੁਕਤ ਖੇਡ ਨੀਤੀ ਬਣਾਉਣ ਵਿੱਚ ਯੋਗਦਾਨ ਦੇਣ ਦੀ ਗੱਲ ਆਖੀ।
ਰਿਜੀਜੂ ਨੇ ਕਿਹਾ, "ਰਾਸ਼ਟਰਮੰਡਲ ਰਾਸ਼ਟਰ ਦੇ ਮੈਂਬਰ ਹੋਣ ਦੇ ਨਾਤੇ, ਸਾਨੂੰ ਸਾਰੇ ਮੁੱਦਿਆਂ 'ਤੇ ਇਕਜੁੱਟ ਹੋ ਕੇ ਖੜ੍ਹੇ ਹੋਣਾ ਚਾਹੀਦਾ ਹੈ, ਖ਼ਾਸਕਰ ਇੱਕ ਅਜਿਹੇ ਸਮੇਂ ਵਿੱਚ।
ਉਨ੍ਹਾਂ ਕਿਹਾ, "ਬਾਕੀ ਦੇਸ਼ਾਂ ਨੇ ਇਸ ਮੰਚ ਵਿੱਚ ਜਿਹੜੇ ਮੁੱਦੇ ਚੁੱਕੇ ਹਨ ਉਹੀ ਭਾਰਤ ਵਿੱਚ ਹਨ। ਹਾਲਾਂਕਿ ਇਸ ਸਮੇਂ ਦੌਰਾਨ ਅਸੀਂ ਕੁਝ ਵੱਖਰਾ ਹਾਸਲ ਕਰ ਲਿਆ ਹੈ ਅਤੇ ਕੁਝ ਸਿੱਖ ਲਿਆ ਹੈ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।"
ਰਿਜੀਜੂ ਨੇ ਕਿਹਾ, "ਸਰਕਾਰ ਨੇ ਕੁਝ ਗਤੀਵਿਧੀਆਂ ਨੂੰ ਤੈਅ ਪਾਬੰਦੀਆਂ ਅਤੇ ਸਖ਼ਤ ਐਸਓਪੀ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਹਰੇਕ ਖੇਡ ਸੰਗਠਨ ਨੂੰ ਲਾਗੂ ਕਰਨਾ ਪਵੇਗਾ।"
ਉਨ੍ਹਾਂ ਕਿਹਾ, “ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੁਲੀਨ, ਓਲੰਪਿਕ ਖੇਡਣ ਵਾਲੇ ਖਿਡਾਰੀਆਂ ਨੇ ਕੈਂਪ ਵਿੱਚ ਸਿਖਲਾਈ ਸ਼ੁਰੂ ਕੀਤੀ ਹੈ। ਮੈਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖੇਡ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਸਾਰੀਆਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਖੇਡ ਗਤੀਵਿਧੀਆਂ ਹੋਲੀ-ਹੋਲੀ ਸ਼ੁਰੂ ਕਰਨ ਲਈ ਕਿਹਾ।
ਇਹ ਵੀ ਪੜ੍ਹੋ:ਕੈਮਰਿਆਂ ਨਾਲ ਨਿਗਰਾਨੀ ਰੱਖਣ ਦੇ ਮਾਮਲੇ 'ਚ ਹੈਦਰਾਬਾਦ ਵਿਸ਼ਵ ਦੇ 16ਵੇਂ ਸਥਾਨ ਉੱਤੇ